Wimbledon 2026: Jannik Sinner Defeats Alexander Zverev to Retain Title; Linda Noskova Wins Women's Singles
Hindi
Yanik Sinner

Wimbledon 2026: Jannik Sinner Defeats Alexander Zverev to Retain Title; Linda Noskova Wins Women's S

Yanik Sinner ਨੇ ਫਿਰ ਜਿੱਤਿਆ Wimbledon, ਜ਼ਵੇਰੇਵ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਬਣੇ ਚੈਂਪੀਅਨ

Wimbledon 2026 Champion Jannik Sinner: ਮੌਜੂਦਾ ਚੈਂਪੀਅਨ ਯਾਨਿਕ ਸਿਨਰ ਨੇ ਐਤਵਾਰ (12 ਜੁਲਾਈ) ਨੂੰ ਸੈਂਟਰ ਕੋਰਟ 'ਤੇ ਹੋਏ ਸ਼ਾਨਦਾਰ ਫਾਈਨਲ ਵਿੱਚ ਫ੍ਰੈਂਚ ਓਪਨ ਚੈਂਪੀਅਨ ਅਲੈਗਜ਼ੈਂਡਰ ਜ਼ਵੇਰੇਵ ਨੂੰ ਮਾਤ ਦੇ ਕੇ ਇੱਕ ਵਾਰ ਫਿਰ ਵਿੰਬਲਡਨ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਨੇ ਤਿੰਨ ਘੰਟੇ 46 ਮਿੰਟ ਤੱਕ ਚੱਲੇ ਜ਼ਬਰਦਸਤ ਫਾਈਨਲ ਵਿੱਚ ਜ਼ਵੇਰੇਵ ਨੂੰ 6-7(7), 7-6, 6-3, 6-4 ਨਾਲ ਹਰਾ ਕੇ ਆਪਣੇ ਵਿੰਬਲਡਨ ਖਿਤਾਬ ਦਾ ਸਫਲਤਾਪੂਰਵਕ ਬਚਾਅ ਕੀਤਾ।

ਇਹ ਸਿਨਰ ਦਾ ਲਗਾਤਾਰ ਦੂਜਾ ਖਿਤਾਬ ਹੈ ਅਤੇ ਉਨ੍ਹਾਂ ਦੇ ਕਰੀਅਰ ਦੀ ਪੰਜਵੀਂ ਗ੍ਰੈਂਡ ਸਲੈਮ ਟਰਾਫੀ ਹੈ। 24 ਸਾਲਾ ਖਿਡਾਰੀ ਨੇ ਜਰਮਨ ਖਿਡਾਰੀ 'ਤੇ ਆਪਣਾ ਸ਼ਾਨਦਾਰ ਦਬਦਬਾ ਬਣਾਈ ਰੱਖਿਆ ਅਤੇ ਜ਼ਵੇਰੇਵ ਖਿਲਾਫ ਲਗਾਤਾਰ 10ਵੀਂ ਜਿੱਤ ਦਰਜ ਕੀਤੀ। ਹਾਲਾਂਕਿ, ਉਨ੍ਹਾਂ ਖਿਲਾਫ ਲਗਾਤਾਰ 14 ਸੈੱਟ ਜਿੱਤਣ ਦਾ ਉਨ੍ਹਾਂ ਦਾ ਸਿਲਸਿਲਾ ਉਦੋਂ ਟੁੱਟ ਗਿਆ ਜਦੋਂ ਉਹ ਪਹਿਲਾ ਸੈੱਟ ਟਾਈ-ਬ੍ਰੇਕ ਵਿੱਚ ਹਾਰ ਗਏ।

29 ਸਾਲਾ ਜ਼ਵੇਰੇਵ ਲਗਾਤਾਰ ਦੂਜਾ ਵੱਡਾ ਖਿਤਾਬ ਜਿੱਤਣ ਦੀ ਉਮੀਦ ਕਰ ਰਹੇ ਸਨ, ਪਰ ਦੁਨੀਆ ਦੇ ਨੰਬਰ 1 ਖਿਡਾਰੀ ਨੇ ਉਨ੍ਹਾਂ ਨੂੰ ਇੱਕ ਵਾਰ ਫਿਰ ਰੋਕ ਦਿੱਤਾ। ਸਖ਼ਤ ਮੁਕਾਬਲੇ ਵਾਲੇ ਪਹਿਲੇ ਸੈੱਟ ਦਾ ਟਾਈ-ਬ੍ਰੇਕ ਮਾਮੂਲੀ ਫਰਕ ਨਾਲ ਹਾਰਨ ਤੋਂ ਬਾਅਦ, ਇਟਾਲੀਅਨ ਖਿਡਾਰੀ ਨੇ ਜ਼ਬਰਦਸਤ ਸੰਜਮ ਦਿਖਾਉਂਦੇ ਹੋਏ ਦੂਜੇ ਸੈੱਟ ਦਾ ਟਾਈ-ਬ੍ਰੇਕ ਜਿੱਤਿਆ ਅਤੇ ਫਿਰ ਮੈਚ 'ਤੇ ਪੂਰੀ ਤਰ੍ਹਾਂ ਆਪਣਾ ਕੰਟਰੋਲ ਬਣਾ ਲਿਆ।

ਇਸ ਜਿੱਤ ਦੇ ਨਾਲ ਸਿਨਰ ਨੇ ਆਪਣਾ ਦੂਜਾ ਵਿੰਬਲਡਨ ਖਿਤਾਬ ਜਿੱਤਿਆ ਅਤੇ ਖੇਡ ਦੇ ਵੱਡੇ ਸਿਤਾਰਿਆਂ ਵਿੱਚ ਆਪਣੀ ਜਗ੍ਹਾ ਹੋਰ ਪੱਕੀ ਕਰ ਲਈ। ਦੂਜੇ ਪਾਸੇ, ਟੈਨਿਸ ਦੇ ਸਭ ਤੋਂ ਵੱਡੇ ਮੰਚਾਂ ਵਿੱਚੋਂ ਇੱਕ 'ਤੇ ਜ਼ਵੇਰੇਵ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਉਨ੍ਹਾਂ ਦਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਣ ਦਾ ਇੰਤਜ਼ਾਰ ਅਜੇ ਵੀ ਬਰਕਰਾਰ ਹੈ।

ਇਹ ਟਰਾਫੀ ਬਹੁਤ ਖਾਸ ਹੈ: ਯਾਨਿਕ ਸਿਨਰ

ਯਾਨਿਕ ਸਿਨਰ ਨੇ ਆਪਣੀ ਇਸ ਜਿੱਤ ਦੀ ਅਹਿਮੀਅਤ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਹਰ ਮੇਜਰ ਟੂਰਨਾਮੈਂਟ ਵੱਖਰਾ ਹੁੰਦਾ ਹੈ, ਪਰ ਵਿੰਬਲਡਨ ਦੀ ਇਸ ਜਿੱਤ ਦਾ ਮਜ਼ਾ ਹੀ ਕੁਝ ਹੋਰ ਹੈ। ਜਿੱਤ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਸਿਨਰ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਹਰ ਗ੍ਰੈਂਡ ਸਲੈਮ ਵੱਖਰਾ ਹੁੰਦਾ ਹੈ। ਵੱਖਰੀ ਕਹਾਣੀ, ਵੱਖਰਾ ਮਾਹੌਲ, ਟੂਰਨਾਮੈਂਟ ਤੋਂ ਪਹਿਲਾਂ ਵੱਖਰੀਆਂ ਭਾਵਨਾਵਾਂ। ਮੇਰੇ ਲਈ ਇਹ ਜਿੱਤ ਬਹੁਤ ਮਾਇਨੇ ਰੱਖਦੀ ਹੈ ਕਿਉਂਕਿ ਪੈਰਿਸ ਤੋਂ ਬਾਅਦ ਇਹ ਇੱਕ ਮੁਸ਼ਕਲ ਚੁਣੌਤੀ ਸੀ। ਪਿਛਲਾ ਸਾਲ ਵੀ ਮੁਸ਼ਕਲ ਰਿਹਾ ਸੀ।'

ਉਨ੍ਹਾਂ ਨੇ ਅੱਗੇ ਕਿਹਾ, 'ਪਰ ਇੱਥੇ ਆ ਕੇ, ਮੈਂ ਖੁਦ ਨੂੰ ਸਭ ਤੋਂ ਵਧੀਆ ਸਥਿਤੀ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਮੈਂ ਪੂਰੀ ਤਰ੍ਹਾਂ ਮੁਕਾਬਲਾ ਕਰ ਸਕਾਂ। ਯਕੀਨੀ ਤੌਰ 'ਤੇ, ਇਸ ਸਥਿਤੀ ਤੱਕ ਪਹੁੰਚਣ ਲਈ ਮੈਂ ਆਪਣਾ ਬਹੁਤ ਸਾਰਾ ਸਮਾਂ ਅਤੇ ਸਭ ਕੁਝ ਦਾਅ 'ਤੇ ਲਗਾਇਆ। ਇਹ ਪ੍ਰਾਪਤੀ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ। ਅੱਜ ਦਾ ਦਿਨ ਸ਼ਾਨਦਾਰ ਰਿਹਾ।'

ਮਹਿਲਾ ਵਰਗ ਵਿੱਚ ਲਿੰਡਾ ਨੋਸਕੋਵਾ ਨੇ ਜਿੱਤਿਆ ਖਿਤਾਬ

ਚੈੱਕ ਰਿਪਬਲਿਕ ਦੀ ਲਿੰਡਾ ਨੋਸਕੋਵਾ ਨੇ ਮਹਿਲਾ ਸਿੰਗਲਜ਼ ਫਾਈਨਲ ਵਿੱਚ ਆਪਣੇ ਹੀ ਦੇਸ਼ ਦੀ ਕੈਰੋਲੀਨਾ ਮੁਚੋਵਾ ਨੂੰ 6-2, 5-7, 6-3 ਨਾਲ ਹਰਾ ਕੇ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ। 21 ਸਾਲਾ ਨੋਸਕੋਵਾ 2011 ਵਿੱਚ ਪੇਤਰਾ ਕਵਿਤੋਵਾ ਤੋਂ ਬਾਅਦ ਸਭ ਤੋਂ ਘੱਟ ਉਮਰ ਦੀ ਵਿੰਬਲਡਨ ਚੈਂਪੀਅਨ ਬਣੀ ਹੈ। ਕਵਿਤੋਵਾ ਵੀ 21 ਸਾਲ ਦੀ ਉਮਰ ਵਿੱਚ ਵਿੰਬਲਡਨ ਚੈਂਪੀਅਨ ਬਣੀ ਸੀ। ਇਸ ਦੇ ਨਾਲ ਹੀ, 2003 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ 21 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਖਿਡਾਰੀਆਂ ਨੇ ਇੱਕੋ ਸਾਲ ਵਿੱਚ ਰੋਲੈਂਡ ਗੈਰੋਸ (ਫ੍ਰੈਂਚ ਓਪਨ) ਅਤੇ ਵਿੰਬਲਡਨ ਦੋਵੇਂ ਜਿੱਤੇ ਹਨ। ਇਸ ਤੋਂ ਪਹਿਲਾਂ 19 ਸਾਲਾ ਮੀਰਾ ਐਂਡਰੀਵਾ ਨੇ ਫ੍ਰੈਂਚ ਓਪਨ ਜਿੱਤਿਆ ਸੀ।

ਵਿੰਬਲਡਨ 2026 ਦੀ ਇਨਾਮੀ ਰਾਸ਼ੀ

ਵਿੰਬਲਡਨ 2026 ਚੈਂਪੀਅਨਸ਼ਿਪ ਵਿੱਚ ਕੁੱਲ £64.2 ਮਿਲੀਅਨ (821 ਕਰੋੜ ਰੁਪਏ) ਦਾ ਰਿਕਾਰਡ ਤੋੜ ਪ੍ਰਾਈਜ਼ ਫੰਡ ਰੱਖਿਆ ਗਿਆ ਹੈ, ਜਿਸ ਵਿੱਚੋਂ ਪੁਰਸ਼ ਅਤੇ ਮਹਿਲਾ ਸਿੰਗਲਜ਼ ਚੈਂਪੀਅਨ ਵਿੱਚੋਂ ਹਰੇਕ ਨੂੰ £3.6 ਮਿਲੀਅਨ (ਲਗਭਗ ₹46.09 ਕਰੋੜ ਰੁਪਏ) ਜਦੋਂ ਕਿ ਰਨਰ-ਅੱਪ ਨੂੰ £1.85 ਮਿਲੀਅਨ (ਕਰੀਬ ₹23.7 ਕਰੋੜ ਰੁਪਏ) ਮਿਲਣਗੇ। ਸਿੰਗਲਜ਼ ਚੈਂਪੀਅਨ ਨੂੰ ਮਿਲਣ ਵਾਲੀ ਇਹ ਰਾਸ਼ੀ ਪਿਛਲੇ ਸਾਲ ਦੇ ਮੁਕਾਬਲੇ 20% ਵੱਧ ਹੈ। ਪੁਰਸ਼ਾਂ ਅਤੇ ਮਹਿਲਾਵਾਂ ਦੇ ਸਿੰਗਲਜ਼ ਡਰਾਅ ਲਈ ਰਾਊਂਡ-ਦਰ-ਰਾਊਂਡ ਇਨਾਮੀ ਰਾਸ਼ੀ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

  • ਚੈਂਪੀਅਨ: £3,600,000 (ਲਗਭਗ ₹46.09 ਕਰੋੜ)

  • ਰਨਰ-ਅੱਪ: £1,800,000 (ਲਗਭਗ ₹23.7 ਕਰੋੜ)

  • ਸੈਮੀਫਾਈਨਲਿਸਟ: £900,000 (ਲਗਭਗ 11 ਕਰੋੜ 52 ਲੱਖ)

  • ਕੁਆਰਟਰ ਫਾਈਨਲਿਸਟ: £480,000 (ਲਗਭਗ 6 ਕਰੋੜ 14 ਲੱਖ)

  • ਰਾਊਂਡ ਆਫ਼ 16: £300,000 (ਲਗਭਗ 3 ਕਰੋੜ 84 ਲੱਖ)

  • ਰਾਊਂਡ ਆਫ਼ 32: £185,000 (ਲਗਭਗ 2 ਕਰੋੜ 76 ਲੱਖ)

  • ਰਾਊਂਡ ਆਫ਼ 64: £126,000 (ਲਗਭਗ 1 ਕਰੋੜ 61 ਲੱਖ)

  • ਰਾਊਂਡ ਆਫ਼ 128: £80,000 (ਲਗਭਗ 1 ਕਰੋੜ)


Comment As:

Comment (0)