Bekasi Train Collision: 14 Dead, 84 Injured in Jakarta Rail Tragedy
Train Accident ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਨੇੜੇ ਬੇਕਾਸੀ ਰੇਲਵੇ ਸਟੇਸ਼ਨ 'ਤੇ ਸੋਮਵਾਰ ਦੇਰ ਰਾਤ ਦੋ ਰੇਲਗੱਡੀਆਂ ਵਿਚਕਾਰ ਹੋਈ ਭਿਆਨਕ ਟੱਕਰ ਵਿਚ 14 ਲੋਕਾਂ ਦੀ ਮੌਤ ਹੋ ਗਈ ਅਤੇ 84 ਹੋਰ ਜ਼ਖਮੀ ਹੋ ਗਏ। ਬਹੁਤ ਸਾਰੇ ਯਾਤਰੀ ਰੇਲਗੱਡੀਆਂ ਵਿੱਚ ਫਸੇ ਰਹੇ ਅਤੇ ਅੱਜ ਵੀ ਬਚਾਅ ਕਾਰਜ ਜਾਰੀ ਹਨ।
ਸਰਕਾਰੀ ਰੇਲਵੇ ਕੰਪਨੀ ਕੇ.ਏ.ਆਈ ਨੇ ਦੱਸਿਆ ਕਿ ਮੰਗਲਵਾਰ ਸਵੇਰੇ 8.45 ਵਜੇ ਤੱਕ 14 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ। ਸ਼ੁਰੂਆਤੀ ਰਿਪੋਰਟਾਂ ਵਿਚ ਪੰਜ ਮੌਤਾਂ ਦਾ ਸੰਕੇਤ ਮਿਲਿਆ, ਪਰ ਬਾਅਦ ਵਿਚ ਗਿਣਤੀ ਵਧ ਗਈ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਦੂਜੀ ਰੇਲਗੱਡੀ ਦੇ ਸਾਰੇ 240 ਯਾਤਰੀ ਸੁਰੱਖਿਅਤ ਹਨ।
ਇਹ ਹਾਦਸਾ ਬੇਕਾਸੀ ਸਟੇਸ਼ਨ 'ਤੇ ਇਕ ਕਮਿਊਟਰ ਲਾਈਨ ਟਰੇਨ ਅਤੇ ਲੰਬੀ ਦੂਰੀ ਦੀ ਆਰਗੋ ਬ੍ਰੋਮੋ ਅੰਗਰੇਕ ਟਰੇਨ ਜੋ ਕਿ ਜਕਾਰਤਾ ਅਤੇ ਸੁਰਾਬਾਇਆ ਵਿਚਕਾਰ ਇਕ ਪ੍ਰਮੁੱਖ ਰੇਲ ਸੇਵਾ ਹੈ, ਦੇ ਵਿਚਕਾਰ ਉਦੋਂ ਵਾਪਰਿਆ ਜਦੋਂ ਲੰਬੀ ਦੂਰੀ ਦੀ ਰੇਲਗੱਡੀ ਸਟੇਸ਼ਨ 'ਤੇ ਖੜੀ ਕਮਿਊਟਰ ਟਰੇਨ ਦੇ ਪਿਛਲੇ ਡੱਬੇ ਵਿਚ ਟਕਰਾ ਗਈ।
ਕੌਮੀ ਖੋਜ ਅਤੇ ਬਚਾਅ ਏਜੰਸੀ ਦੇ ਅਨੁਸਾਰ ਬਹੁਤ ਸਾਰੇ ਯਾਤਰੀ ਨੁਕਸਾਨੇ ਗਏ ਡੱਬਿਆਂ ਵਿਚ ਫਸ ਗਏ ਸਨ। ਸੀਮਤ ਜਗ੍ਹਾ ਅਤੇ ਡੱਬਿਆਂ ਨੂੰ ਭਾਰੀ ਨੁਕਸਾਨ ਹੋਣ ਕਾਰਨ ਬਚਾਅ ਕਾਰਜਾਂ ਵਿਚ ਅੜਿੱਕਾ ਪਿਆ। ਬਚਾਅ ਟੀਮਾਂ ਧਾਤ ਕੱਟਣ ਵਾਲੀਆਂ ਮਸ਼ੀਨਾਂ ਨਾਲ ਡੱਬਿਆਂ ਨੂੰ ਖੋਲ੍ਹ ਕੇ ਲੋਕਾਂ ਨੂੰ ਬਾਹਰ ਕੱਢ ਰਹੀਆਂ ਹਨ।