Hindi
agra accident

Dausa Bus Accident: 20 Injured as UP Roadways Bus Collides with Truck in Rajasthan

Agra Bye pass 'ਤੇ ਤੜਕਸਾਰ ਹੋਇਆ ਵੱਡਾ Accident, ਯੂਪੀ ਰੋਡਵੇਜ਼ ਦੀ ਬੱਸ ਅਤੇ ਟਰੱਕ ਦੀ ਟੱਕਰ 'ਚ 20 ਮੁਸਾਫ਼ਰ ਜ਼ਖ਼ਮੀ

ਜੈਪੁਰ: ਰਾਜਸਥਾਨ ਦੇ ਦੌਸਾ ਵਿੱਚ ਆਗਰਾ ਬਾਈਪਾਸ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਉੱਤਰ ਪ੍ਰਦੇਸ਼ ਰੋਡਵੇਜ਼ ਦੀ ਇੱਕ ਬੱਸ ਅਤੇ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਭਿਆਨਕ ਟੱਕਰ ਵਿੱਚ ਬੱਸ ਵਿੱਚ ਸਵਾਰ ਘੱਟੋ-ਘੱਟ 20 ਮੁਸਾਫ਼ਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।

ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਹੈ।

ਅਧਿਕਾਰੀਆਂ ਮੁਤਾਬਕ ਯੂਪੀ ਰੋਡਵੇਜ਼ ਦੀ ਇਹ ਬੱਸ ਅਲੀਗੜ੍ਹ ਤੋਂ ਜੈਪੁਰ ਜਾ ਰਹੀ ਸੀ। ਇਹ ਹਾਦਸਾ ਸਵੇਰੇ ਕਰੀਬ 4:30 ਵਜੇ ਵਾਪਰਿਆ। ਉਸ ਸਮੇਂ ਜ਼ਿਆਦਾਤਰ ਮੁਸਾਫ਼ਰ ਗੂੜ੍ਹੀ ਨੀਂਦ ਵਿੱਚ ਸਨ।

ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਬੱਸ ਅੱਗੇ ਜਾ ਰਹੇ ਟਰੱਕ ਨਾਲ ਟਕਰਾਈ ਤਾਂ ਅਚਾਨਕ ਇੱਕ ਜ਼ੋਰਦਾਰ ਧਮਾਕਾ ਹੋਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਕਈ ਮੁਸਾਫ਼ਰ ਆਪਣੀਆਂ ਸੀਟਾਂ ਤੋਂ ਉਛਲ ਕੇ ਜ਼ਖ਼ਮੀ ਹੋ ਗਏ।

ਹਾਦਸੇ ਦੀ ਸੂਚਨਾ ਮਿਲਣ 'ਤੇ ਕੋਤਵਾਲੀ ਥਾਣੇ ਦੀ ਟੀਮ ਮੌਕੇ 'ਤੇ ਪਹੁੰਚੀ। ਸਥਾਨਕ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੇ ਬੱਸ ਵਿੱਚੋਂ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਰਾਹੀਂ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ ਸਾਰੇ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।

ਪੁਲਿਸ ਨੇ ਕੀ ਕਿਹਾ?

ANI ਨਾਲ ਗੱਲਬਾਤ ਕਰਦਿਆਂ ਹੈੱਡ ਕਾਂਸਟੇਬਲ ਅਨਿਲ ਕੁਮਾਰ ਨੇ ਕਿਹਾ, > "ਇਹ ਅਲੀਗੜ੍ਹ ਤੋਂ ਜੈਪੁਰ ਜਾ ਰਹੀ UP ਰੋਡਵੇਜ਼ ਦੀ ਬੱਸ ਸੀ। ਹਾਦਸਾ ਬਾਈਪਾਸ 'ਤੇ ਤਿਵਾੜੀ ਕੱਟ ਦੇ ਨੇੜੇ ਵਾਪਰਿਆ, ਜਿੱਥੇ ਬੱਸ ਇੱਕ ਟ੍ਰੇਲਰ ਟਰੱਕ ਨਾਲ ਟਕਰਾ ਗਈ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ 20 ਲੋਕ ਜ਼ਖ਼ਮੀ ਹੋਏ ਹਨ ਅਤੇ ਫਿਲਹਾਲ ਦੌਸਾ ਜ਼ਿਲ੍ਹਾ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜ਼ਖ਼ਮੀਆਂ ਵਿੱਚ ਲਗਭਗ 5-6 ਔਰਤਾਂ ਹਨ ਅਤੇ ਬਾਕੀ ਮਰਦ ਹਨ।"

ਸਾਰਿਆਂ ਦੀ ਹਾਲਤ ਸਥਿਰ

ਜ਼ਿਲ੍ਹਾ ਹਸਪਤਾਲ ਵਿੱਚ ਨਾਈਟ-ਡਿਊਟੀ CMO ਡਾ. ਆਸ਼ੀਸ਼ ਨੇ ਕਿਹਾ, "ਅਲੀਗੜ੍ਹ ਤੋਂ ਜੈਪੁਰ ਜਾ ਰਹੀ UP ਰੋਡਵੇਜ਼ ਦੀ ਬੱਸ ਦਾ ਦੌਸਾ ਬਾਈਪਾਸ 'ਤੇ ਐਕਸੀਡੈਂਟ ਹੋ ਗਿਆ। ਕੁੱਲ 20 ਲੋਕਾਂ ਨੂੰ ਇੱਥੇ ਲਿਆਂਦਾ ਗਿਆ ਹੈ। ਸਾਰਿਆਂ ਦੀ ਹਾਲਤ ਸਥਿਰ ਹੈ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।"

ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਹਾਦਸਾ ਸ਼ਾਇਦ ਇਸ ਲਈ ਹੋਇਆ ਕਿਉਂਕਿ ਡਰਾਈਵਰ ਅੱਗੇ ਚੱਲ ਰਹੇ ਟਰੱਕ ਦੀ ਦੂਰੀ ਦਾ ਅੰਦਾਜ਼ਾ ਨਹੀਂ ਲਗਾ ਸਕਿਆ ਜਾਂ ਫਿਰ ਬੱਸ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। (ਸਮਾਚਾਰ ਏਜੰਸੀ ANI ਦੇ ਇਨਪੁਟ ਦੇ ਨਾਲ)


Comment As:

Comment (0)