Hindi
delhi govt

Delhi Cabinet Approves Right to Service Bill 2026 for Timely Services

Delhi Government ਦਾ ਵੱਡਾ Decision: Govt Officials Delay ਹੁਣ ਪਵੇਗੀ ਭਾਰੀ, 5,000 ਰੁਪਏ ਤੱਕ ਲੱਗੇਗਾ Fine

ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਸਰਕਾਰੀ ਸੇਵਾਵਾਂ ਨੂੰ ਤੈਅ ਸਮਾਂ ਸੀਮਾ ਦੇ ਅੰਦਰ ਮੁਹੱਈਆ ਕਰਵਾਉਣ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ 'ਦਿੱਲੀ (ਨਾਗਰਿਕਾਂ ਦਾ ਸਮਾਂਬੱਧ ਅਤੇ ਸੁਗਮ ਸੇਵਾ ਪ੍ਰਦਾਨ ਕਰਨ ਦਾ ਅਧਿਕਾਰ) ਬਿੱਲ, 2026' ਨੂੰ ਮਨਜ਼ੂਰੀ ਦੇ ਦਿੱਤੀ ਗਈ।

ਇਹ ਬਿੱਲ ਹੁਣ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੇ ਲਾਗੂ ਹੋਣ ਤੋਂ ਬਾਅਦ ਨਾਗਰਿਕਾਂ ਨੂੰ ਨੋਟੀਫਾਈਡ ਸਰਕਾਰੀ ਸੇਵਾਵਾਂ ਨਿਰਧਾਰਿਤ ਸਮੇਂ ਦੇ ਅੰਦਰ ਪ੍ਰਾਪਤ ਕਰਨਾ ਕਾਨੂੰਨੀ ਅਧਿਕਾਰ ਹੋਵੇਗਾ। ਦੇਰੀ ਹੋਣ 'ਤੇ ਸਬੰਧਤ ਅਧਿਕਾਰੀ ਨੂੰ ਪ੍ਰਤੀ ਦਿਨ 250 ਰੁਪਏ ਦੇ ਹਿਸਾਬ ਨਾਲ ਜੁਰਮਾਨਾ ਲੱਗੇਗਾ, ਜੋ ਵੱਧ ਤੋਂ ਵੱਧ 5,000 ਰੁਪਏ ਤੱਕ ਹੋ ਸਕਦਾ ਹੈ।

ਸਰਕਾਰੀ ਦਫ਼ਤਰਾਂ ਦੇ ਗੇੜੇ ਹੋਣਗੇ ਘੱਟ

ਸਰਕਾਰ ਅਨੁਸਾਰ ਨਵਾਂ ਕਾਨੂੰਨ ਸਾਲ 2011 ਦੇ ਕਾਨੂੰਨ ਦੀ ਥਾਂ ਲਵੇਗਾ। ਇਸ ਵਿੱਚ ਸਾਰੀ ਸੇਵਾ ਪ੍ਰਕਿਰਿਆ ਨੂੰ ਡਿਜੀਟਲ ਬਣਾਇਆ ਜਾਵੇਗਾ ਤਾਂ ਜੋ ਅਪਲਾਈ ਕਰਨ ਤੋਂ ਲੈ ਕੇ ਸੇਵਾ ਮਿਲਣ ਤੱਕ ਹਰ ਪੜਾਅ ਦੀ ਆਨਲਾਈਨ ਨਿਗਰਾਨੀ ਹੋ ਸਕੇ। ਹਰੇਕ ਅਰਜ਼ੀ ਨੂੰ ਇੱਕ ਵਿਲੱਖਣ ਪਛਾਣ ਨੰਬਰ (ਯੂਨੀਕ ਆਈਡੀ) ਮਿਲੇਗਾ, ਜਿਸ ਨਾਲ ਨਾਗਰਿਕ ਅਸਲ ਸਮੇਂ (ਰੀਅਲ ਟਾਈਮ) ਵਿੱਚ ਆਪਣੀ ਫਾਈਲ ਦੀ ਸਥਿਤੀ ਦੇਖ ਸਕਣਗੇ। ਇਸ ਨਾਲ ਸਰਕਾਰੀ ਦਫ਼ਤਰਾਂ ਦੇ ਚੱਕਰ ਘੱਟ ਹੋਣਗੇ ਅਤੇ ਸੇਵਾਵਾਂ ਦੀ ਵੰਡ ਵਧੇਰੇ ਪਾਰਦਰਸ਼ੀ ਤੇ ਪ੍ਰਭਾਵਸ਼ਾਲੀ ਬਣੇਗੀ।

ਬਿੱਲ ਦੀ ਸਭ ਤੋਂ ਮਹੱਤਵਪੂਰਨ ਵਿਵਸਥਾ 'ਆਟੋਮੈਟਿਕ ਐਸਕੇਲੇਸ਼ਨ' (ਖ਼ੁਦ-ਬਖ਼ੁਦ ਅਗਲੇ ਪੱਧਰ 'ਤੇ ਜਾਣਾ) ਹੈ। ਜੇਕਰ ਨਾਮਜ਼ਦ ਅਧਿਕਾਰੀ ਤੈਅ ਸਮਾਂ ਸੀਮਾ ਵਿੱਚ ਸੇਵਾ ਉਪਲਬਧ ਨਹੀਂ ਕਰਵਾਉਂਦਾ, ਤਾਂ ਨਾਗਰਿਕ ਨੂੰ ਵੱਖਰੇ ਤੌਰ 'ਤੇ ਅਪੀਲ ਕਰਨ ਦੀ ਲੋੜ ਨਹੀਂ ਹੋਵੇਗੀ। ਮਾਮਲਾ ਆਪਣੇ ਆਪ ਸਬੰਧਤ ਨਾਗਰਿਕ ਸ਼ਿਕਾਇਤ ਨਿਵਾਰਨ ਅਥਾਰਟੀ ਕੋਲ ਪਹੁੰਚ ਜਾਵੇਗਾ। ਜੇਕਰ ਉੱਥੇ ਵੀ ਨਿਰਧਾਰਿਤ ਸਮੇਂ ਵਿੱਚ ਫੈਸਲਾ ਨਹੀਂ ਹੁੰਦਾ, ਤਾਂ ਮਾਮਲਾ ਖ਼ੁਦ-ਬਖ਼ੁਦ 'ਦਿੱਲੀ ਸੇਵਾ ਦਾ ਅਧਿਕਾਰ ਕਮਿਸ਼ਨ' ਦੇ ਸਾਹਮਣੇ ਪਹੁੰਚ ਜਾਵੇਗਾ।

ਹਰੇਕ ਵਿਭਾਗ ਵਿੱਚ ਸੁਤੰਤਰ ਸ਼ਿਕਾਇਤ ਨਿਵਾਰਨ ਅਧਿਕਾਰੀ ਨਿਯੁਕਤ ਕੀਤੇ ਜਾਣਗੇ, ਜੋ ਸੇਵਾ ਵਿੱਚ ਦੇਰੀ, ਅਰਜ਼ੀ ਰੱਦ ਹੋਣ ਜਾਂ ਹੋਰ ਸ਼ਿਕਾਇਤਾਂ 'ਤੇ ਫੈਸਲਾ ਦੇਣਗੇ। ਆਮ ਹਾਲਤਾਂ ਵਿੱਚ ਅਪੀਲਾਂ ਦਾ ਨਿਪਟਾਰਾ 30 ਦਿਨਾਂ ਦੇ ਅੰਦਰ ਕਰਨ ਦੀ ਵਿਵਸਥਾ ਹੈ। ਉੱਥੇ ਹੀ ਇੱਕ ਸੁਤੰਤਰ ਕਾਨੂੰਨੀ 'ਦਿੱਲੀ ਸੇਵਾ ਦਾ ਅਧਿਕਾਰ ਕਮਿਸ਼ਨ' ਦਾ ਗਠਨ ਕੀਤਾ ਜਾਵੇਗਾ, ਜਿਸ ਵਿੱਚ ਚੇਅਰਮੈਨ ਅਤੇ ਮੈਂਬਰ ਹੋਣਗੇ। ਕਮਿਸ਼ਨ ਦੂਜੀਆਂ ਅਪੀਲਾਂ ਦੀ ਸੁਣਵਾਈ ਕਰੇਗਾ, ਕਾਨੂੰਨ ਦੇ ਲਾਗੂ ਹੋਣ ਦੀ ਨਿਗਰਾਨੀ ਕਰੇਗਾ, ਵਿਭਾਗਾਂ ਦੀ ਚੈਕਿੰਗ ਕਰੇਗਾ, ਲਾਪਰਵਾਹ ਅਧਿਕਾਰੀਆਂ ਵਿਰੁੱਧ ਵਿਭਾਗ ਕਾਰਵਾਈ ਦੀ ਸਿਫ਼ਾਰਸ਼ ਕਰੇਗਾ ਅਤੇ ਲੋੜ ਪੈਣ 'ਤੇ ਨਵੀਆਂ ਸੇਵਾਵਾਂ ਨੂੰ ਵੀ ਇਸ ਕਾਨੂੰਨ ਦੇ ਦਾਇਰੇ ਵਿੱਚ ਸ਼ਾਮਲ ਕਰਨ ਦੀ ਸਿਫ਼ਾਰਸ਼ ਕਰੇਗਾ।

ਸੇਵਾਵਾਂ ਲਈ ਨਿਰਧਾਰਿਤ ਸਮਾਂ-ਸੀਮਾ:

ਲੜੀ ਨੰ. ਸੇਵਾ ਦਾ ਨਾਮ ਨਿਰਧਾਰਿਤ ਦਿਨ
1 ਦੁਕਾਨ ਦੀ ਰਜਿਸਟ੍ਰੇਸ਼ਨ ਇੱਕ ਦਿਨ
2 ਸੀਵਰ ਕਨੈਕਸ਼ਨ 15 ਦਿਨ
3 ਫਿਲਮ ਸ਼ੂਟਿੰਗ ਦੀ ਇਜਾਜ਼ਤ 15 ਦਿਨ
4 ਬਿਜਲੀ ਮੀਟਰ ਨਾਲ ਸਬੰਧਤ ਅਰਜ਼ੀ ਅਤੇ ਕਨੈਕਸ਼ਨ ਸਮਝੌਤੇ ਦੀ ਪ੍ਰਕਿਰਿਆ 60 ਦਿਨ
5 ਦੁਕਾਨਾਂ, ਉਦਯੋਗਿਕ ਇਕਾਈਆਂ ਅਤੇ ਵਪਾਰਕ ਅਦਾਰਿਆਂ ਵਿੱਚ ਵਰਤੇ ਜਾਣ ਵਾਲੇ ਤੋਲ-ਮਾਪ ਯੰਤਰਾਂ ਦੀ ਰਜਿਸਟ੍ਰੇਸ਼ਨ 45 ਦਿਨ
6 ਫੈਕਟਰੀ ਨਕਸ਼ਾ/ਯੋਜਨਾ ਦੀ ਪ੍ਰਵਾਨਗੀ 15 ਦਿਨ
7 ਬੈਟਰੀ ਕੂੜੇ ਦੇ ਸੰਗ੍ਰਹਿ, ਸਟੋਰੇਜ, ਟ੍ਰਾਂਸਪੋਰਟ ਅਤੇ ਰੀਸਾਈਕਲਿੰਗ ਲਈ ਅਥਾਰਟੀ ਪੱਤਰ 15 ਦਿਨ
8 ਵਾਟਰ ਸਪੋਰਟਸ ਅਤੇ ਐਡਵੈਂਚਰ ਸਪੋਰਟਸ ਆਪਰੇਟਰਾਂ ਦੀ ਰਜਿਸਟ੍ਰੇਸ਼ਨ ਅਤੇ ਮਨੋਰੰਜਨ ਪਾਰਕ ਚਲਾਉਣ ਦੀ ਸਹਿਮਤੀ 60 ਦਿਨ
9 ਫੂਡ ਬਿਜ਼ਨਸ (ਖਾਦ ਪਦਾਰਥਾਂ ਦੇ ਵਪਾਰ) ਲਈ ਸਟੇਟ ਲਾਇਸੈਂਸ ਲਈ ਸਥਾਨਕ ਸੰਸਥਾ ਦੀ NOC 60 ਦਿਨ
10 ਹੋਟਲ ਰਜਿਸਟ੍ਰੇਸ਼ਨ ਜਾਂ ਸੰਚਾਲਨ ਦੀ ਇਜਾਜ਼ਤ 60 ਦਿਨ
11 ਬੂਚੜਖਾਨਾ (ਸਲਾਟਰਹਾਊਸ) ਲਾਇਸੈਂਸ 60 ਦਿਨ
12 ਮੋਬਾਈਲ ਟਾਵਰ ਲਗਾਉਣ ਦੀ ਇਜਾਜ਼ਤ 30 ਦਿਨ
13 ਨਿਰਮਾਣ ਸਮੱਗਰੀ (ਬਿਲਡਿੰਗ ਮਟੀਰੀਅਲ) ਦੇ ਭੰਡਾਰਨ ਦੀ ਪ੍ਰਵਾਨਗੀ ਇੱਕ ਦਿਨ
14 ਕੀਟਨਾਸ਼ਕ ਨਿਯੰਤਰਣ ਸੰਚਾਲਨ ਲਾਇਸੈਂਸ 21 ਦਿਨ
15 ਵਿਕਰੀ ਰਜਿਸਟ੍ਰੇਸ਼ਨ ਅਤੇ ਬੀਜ ਲਾਇਸੈਂਸ 21 ਦਿਨ
16 ਬਾਰ ਲਾਇਸੈਂਸ 30 ਦਿਨ
17 ਇੰਡੀਅਨ ਮੇਡ ਫੌਰਨ ਲਿਕਰ (IMFL): ਸ਼੍ਰੇਣੀ ਦੇ ਬ੍ਰਾਂਡ/ਲੇਬਲ ਦੀ ਰਜਿਸਟ੍ਰੇਸ਼ਨ 42 ਦਿਨ
18 ਫੌਰਨ ਲਿਕਰ (FL) ਸ਼੍ਰੇਣੀ ਦੇ ਬ੍ਰਾਂਡ/ਲੇਬਲ ਦੀ ਰਜਿਸਟ੍ਰੇਸ਼ਨ 42 ਦਿਨ
19 ਰੁੱਖ ਕੱਟਣ ਸਬੰਧੀ ਇਜਾਜ਼ਤ 60 ਦਿਨ
20 ਰੋਡ ਕੱਟਣ ਅਤੇ ਉਸ ਨਾਲ ਜੁੜੇ ਹੋਰ ਕੰਮਾਂ ਨਾਲ ਸਬੰਧਤ ਇਜਾਜ਼ਤ 45 ਦਿਨ
21 ਬਿਲਡਰ ਰਜਿਸਟ੍ਰੇਸ਼ਨ 30 ਦਿਨ
22 ਰੀਅਲ ਐਸਟੇਟ ਏਜੰਟ ਰਜਿਸਟ੍ਰੇਸ਼ਨ 30 ਦਿਨ

ਇਸ ਕਾਨੂੰਨ ਦੇ ਲਾਗੂ ਹੋਣ ਨਾਲ ਨਾਗਰਿਕਾਂ ਨੂੰ ਸਮਾਂਬੱਧ ਸਰਕਾਰੀ ਸੇਵਾਵਾਂ ਮਿਲਣਗੀਆਂ, ਬੇਲੋੜੀ ਦੇਰੀ ਅਤੇ ਦਫ਼ਤਰਾਂ ਦੇ ਚੱਕਰ ਘੱਟ ਹੋਣਗੇ, ਡਿਜੀਟਲ ਟ੍ਰੈਕਿੰਗ ਰਾਹੀਂ ਪਾਰਦਰਸ਼ਤਾ ਵਧੇਗੀ, ਅਧਿਕਾਰੀਆਂ ਦੀ ਜਵਾਬਦੇਹੀ ਯਕੀਨੀ ਹੋਵੇਗੀ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਕ ਪ੍ਰਭਾਵਸ਼ਾਲੀ ਪ੍ਰਣਾਲੀ ਉਪਲਬਧ ਹੋਵੇਗੀ।


Comment As:

Comment (0)