Hindi
WhatsApp Image 2025-07-14 at 12

ਭਾਰਤੀ ਹਵਾਈ ਫ਼ੌਜ ਲੜਕੇ ਅਤੇ ਲੜਕੀਆਂ ਲਈ ਅਗਨੀਵੀਰ ਵਾਯੂ ਭਰਤੀ ਜਲੰਧਰ ਵਿਖੇ ਹੋਵੇਗੀ

ਭਾਰਤੀ ਹਵਾਈ ਫ਼ੌਜ ਲੜਕੇ ਅਤੇ ਲੜਕੀਆਂ ਲਈ ਅਗਨੀਵੀਰ ਵਾਯੂ ਭਰਤੀ ਜਲੰਧਰ ਵਿਖੇ ਹੋਵੇਗੀ

ਭਾਰਤੀ ਹਵਾਈ ਫ਼ੌਜ ਲੜਕੇ ਅਤੇ ਲੜਕੀਆਂ ਲਈ ਅਗਨੀਵੀਰ ਵਾਯੂ ਭਰਤੀ ਜਲੰਧਰ ਵਿਖੇ ਹੋਵੇਗੀ

ਗੁਰਦਾਸਪੁਰ, 27 ਅਗਸਤ (2025 ) - ਭਾਰਤੀ ਹਵਾਈ ਫ਼ੌਜ ਲੜਕੇ ਅਤੇ ਲੜਕੀਆਂ ਲਈ ਅਗਨੀਵੀਰ ਵਾਯੂ ਇੰਟੇਕ 01/2026 ਲਈ ਭਰਤੀ ਰੈਲੀ ਦਾ ਆਯੋਜਨ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਇਹ ਰੈਲੀ ਲੜਕਿਆਂ ਲਈ 30 ਅਗਸਤ  2025 ਅਤੇ ਲੜਕੀਆਂ ਲਈ 03 ਸਤੰਬਰ 2025 ਨੂੰ  ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਜਲੰਧਰ ਵਿਖੇ ਆਯੋਜਿਤ ਕੀਤੀ ਜਾਵੇਗੀ।ਅਗਨੀ ਵੀਰ ਵਾਯੂ ਭਰਤੀ ਲਈ ਅਣਵਿਆਹੇ ਲੜਕੇ ਅਤੇ ਲੜਕੀਆਂ  ਉਮੀਦਵਾਰ ਹੀ  ਹਿੱਸਾ ਲੈ ਸਕਦੇ ਹਨ । ਉਮਰ  ਦੀ ਸੀਮਾ 21 ਸਾਲ ਹੈ ਅਤੇ  ਉਮੀਦਵਾਰ ਦਾ ਜਨਮ 01.01.2005 ਤੋਂ 01.07.2008 ਦੇ ਵਿਚਕਾਰ ਹੋਣਾ ਚਾਹੀਦਾ ਹੈ। ਇਸ ਭਰਤੀ ਲਈ ਵਿੱਦਿਅਕ ਯੋਗਤਾ ਕਿਸੇ ਵੀ ਸਟ੍ਰੀਮ/ਵਿਸ਼ਿਆਂ ਵਿੱਚ 10+2/ਡਿਪਲੋਮਾ/ਵੋਕੇਸ਼ਨਲ ਕੋਰਸ ਪਾਸ, ਜਿਸ ਵਿੱਚ ਕੁੱਲ ਮਿਲਾ ਕੇ 50 ਫ਼ੀਸਦੀ ਅੰਕ ਅਤੇ ਅੰਗਰੇਜ਼ੀ ਵਿੱਚ 50 ਫ਼ੀਸਦੀ ਅੰਕ ਹੋਣੇ ਜ਼ਰੂਰੀ ਹਨ  ਅਤੇ ਉਮੀਦਵਾਰ ਪੰਜਾਬ ਰਾਜ ਦੇ ਵਸਨੀਕ ਹੋਣੇ ਚਾਹੀਦੇ ਹਨ । ਲੜਕਿਆਂ ਅਤੇ ਲੜਕੀਆਂ ਲਈ ਕੱਦ ਦੀ ਸੀਮਾ 152 ਸੈਂਟੀਮੀਟਰ ਹੈ।

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪ੍ਰਸ਼ੋਤਮ ਸਿੰਘ ਨੇ ਅੱਗੇ ਜਾਣਕਾਰ ਦਿੰਦਿਆਂ ਦੱਸਿਆ ਕਿ ਇਹ ਭਰਤੀ ਰੈਲੀ ਨੌਜਵਾਨਾਂ ਲਈ ਭਾਰਤੀ ਹਵਾਈ ਫ਼ੌਜ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਹੈ ਕਿ ਉਹ ਵੱਧ-ਚੜ੍ਹ ਕੇ  ਇਸ ਭਰਤੀ ਰੈਲੀ ਵਿੱਚ ਭਾਗ ਲੈਣ  ਅਤੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਉਣ । ਵਧੇਰੇ ਜਾਣਕਾਰੀ ਲਈ ਚਾਹਵਾਨ ਉਮੀਦਵਾਰ ਇੰਡੀਅਨ ਏਅਰ ਫੋਰਸ ਦੀ ਵੈੱਬਸਾਈਟ https://agnipathvayu.cdac.in/   'ਤੇ ਵਿਜ਼ਟ ਕਰ ਸਕਦੇ ਹਨ ।


Comment As:

Comment (0)