ISRO Brain Drain: Govt Tightens Resignation Rules as Scientists Leave
Hindi
isro

ISRO Brain Drain: Govt Tightens Resignation Rules as Scientists Leave

ISRO ਵਿੱਚ Scientists ਦੇ Resignations ਕਾਰਨ Concern, ਪ੍ਰਾਈਵੇਟ ਸਪੇਸ ਕੰਪਨੀਆਂ ਵੱਲ ਵਧ ਰਿਹਾ ਰੁਝਾਨ; ਸਰਕਾਰ ਨੇ ਨਿਯਮ ਕੀਤੇ ਸਖ਼ਤ

ਬੈਂਗਲੁਰੂ: ਭਾਰਤ ਦਾ ਪੁਲਾੜ ਵਿਭਾਗ (DoS) ਇਸ ਸਮੇਂ ਵੱਡੀ ਉਥਲ-ਪੁਥਲ ਵਿੱਚੋਂ ਲੰਘ ਰਿਹਾ ਹੈ। ਇਸਰੋ (ISRO) ਦੇ ਕਈ ਸੀਨੀਅਰ ਵਿਗਿਆਨੀ ਅਤੇ ਤਕਨੀਕੀ ਮਾਹਰ ਅਸਤੀਫ਼ੇ ਦੇ ਕੇ ਪ੍ਰਾਈਵੇਟ ਸਪੇਸ ਕੰਪਨੀਆਂ ਵੱਲ ਜਾ ਰਹੇ ਹਨ। ਪਿਛਲੇ ਇੱਕ ਸਾਲ ਵਿੱਚ ਇੱਕ ਤੋਂ ਬਾਅਦ ਇੱਕ ਕਰਕੇ ਕਰੀਬ 100 ਤੋਂ 120 ਵਿਗਿਆਨੀਆਂ ਨੇ ਅਸਤੀਫ਼ੇ ਦਿੱਤੇ ਹਨ।

ਇਸਰੋ ਤੋਂ ਵਿਗਿਆਨੀਆਂ ਦੇ ਇਸ ਤਰ੍ਹਾਂ ਨੌਕਰੀ ਛੱਡਣ ਨੂੰ ਰੋਕਣ ਲਈ ਭਾਰਤ ਸਰਕਾਰ ਨੇ ਬਹੁਤ ਸਖ਼ਤ ਕਦਮ ਚੁੱਕਿਆ ਹੈ। ਪੁਲਾੜ ਵਿਭਾਗ ਨੇ ਇੱਕ ਨਵਾਂ ਨਿਰਦੇਸ਼ ਜਾਰੀ ਕੀਤਾ ਹੈ, ਜਿਸ ਤਹਿਤ ਹੁਣ ਅਜਿਹੇ ਕਿਸੇ ਵੀ ਮਾਮਲੇ ਨੂੰ ਕੇਂਦਰ ਪੱਧਰ 'ਤੇ ਸਿੱਧੀ ਮਨਜ਼ੂਰੀ ਨਹੀਂ ਮਿਲੇਗੀ, ਸਗੋਂ ਅੰਤਿਮ ਫੈਸਲੇ ਲਈ ਹੈੱਡਕੁਆਰਟਰ ਭੇਜਿਆ ਜਾਵੇਗਾ।

ਦਰਅਸਲ, ਹਾਲ ਹੀ ਵਿੱਚ ਅਸਤੀਫ਼ਾ ਦੇਣ ਵਾਲਿਆਂ ਵਿੱਚ ਗਗਨਯਾਨ ਅਤੇ ਚੰਦਰਯਾਨ-3 ਵਰਗੇ ਵੱਡੇ ਪ੍ਰੋਜੈਕਟਾਂ ਦੇ ਕਈ ਪ੍ਰੋਜੈਕਟ ਡਾਇਰੈਕਟਰ ਅਤੇ ਮੈਨੇਜਰ ਵੀ ਸ਼ਾਮਲ ਹਨ। ਇਸ ਸਬੰਧੀ ਸਰਕਾਰ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਅਚਾਨਕ ਕੰਮ ਛੱਡਣ ਨਾਲ ਰਾਸ਼ਟਰੀ ਪੱਧਰ ਦੇ ਪ੍ਰੋਜੈਕਟਾਂ 'ਤੇ ਬੁਰਾ ਅਸਰ ਪੈ ਰਿਹਾ ਹੈ।

ਇਸ ਦੇ ਚਲਦਿਆਂ ਸਰਕਾਰ ਨੇ ਵਿਗਿਆਨੀਆਂ ਦੇ ਅਸਤੀਫ਼ਿਆਂ ਅਤੇ ਸਵੈ-ਇੱਛੁਕ ਸੇਵਾਮੁਕਤੀ (VRS) ਦੇ ਨਿਯਮਾਂ ਨੂੰ ਬਹੁਤ ਸਖ਼ਤ ਕਰ ਦਿੱਤਾ ਹੈ। ਹਾਲਾਂਕਿ, ਇਸਰੋ ਮੁਖੀ ਵੀ. ਨਾਰਾਇਣਨ ਨੇ ਇਸ ਨੂੰ ਇੱਕ ਆਮ ਪ੍ਰਸ਼ਾਸਨਿਕ ਪ੍ਰਕਿਰਿਆ ਦੱਸਦਿਆਂ ਕਿਹਾ ਹੈ ਕਿ ਇਸ ਨਾਲ ਪ੍ਰੋਜੈਕਟਾਂ ਨੂੰ ਅਚਾਨਕ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇਗਾ।

ISRO ਵਿੱਚ ਵਿਗਿਆਨੀਆਂ ਦੇ ਅਸਤੀਫ਼ਿਆਂ 'ਤੇ ਰੋਕ

ਵਿਗਿਆਨੀਆਂ ਦੇ ਅਸਤੀਫ਼ੇ ਰੋਕਣ ਲਈ 14 ਜੁਲਾਈ ਨੂੰ ਇੱਕ ਨਵਾਂ ਅੰਦਰੂਨੀ ਫਰਮਾਨ ਜਾਰੀ ਕੀਤਾ ਗਿਆ ਹੈ। ਇੰਟਰਨਲ ਮੈਮੋਰੈਂਡਮ ਵਿੱਚ ਕਿਹਾ ਗਿਆ ਹੈ ਕਿ ਹਾਈ-ਪ੍ਰੋਫਾਈਲ ਪ੍ਰੋਜੈਕਟਾਂ ਨਾਲ ਜੁੜੇ 'ਗਰੁੱਪ A' ਦੇ ਸਾਇੰਟਿਫਿਕ ਅਤੇ ਟੈਕਨੀਕਲ ਸਟਾਫ਼ ਦੇ ਸਵੈ-ਇੱਛੁਕ ਸੇਵਾਮੁਕਤੀ (VRS) ਜਾਂ ਅਸਤੀਫ਼ੇ ਦੇ ਬੇਨਤੀ-ਪੱਤਰਾਂ ਨੂੰ ਹੁਣ ਰੂਟੀਨ ਵਾਂਗ ਆਸਾਨੀ ਨਾਲ ਸਵੀਕਾਰ ਨਹੀਂ ਕੀਤਾ ਜਾਵੇਗਾ।

ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਹਾਲ ਦੇ ਦਿਨਾਂ ਵਿੱਚ ਨੌਕਰੀ ਛੱਡਣ ਵਾਲੇ ਵਿਗਿਆਨੀਆਂ ਦੀ ਗਿਣਤੀ ਵਿੱਚ ਆਈ ਤੇਜ਼ੀ ਕਾਰਨ ਰਾਸ਼ਟਰੀ ਮਹੱਤਵ ਦੇ ਬੇਹੱਦ ਮਹੱਤਵਪੂਰਨ ਪ੍ਰੋਜੈਕਟਾਂ 'ਤੇ ਗੰਭੀਰ ਅਸਰ ਪਿਆ ਹੈ।

ਇਸ ਸਬੰਧੀ ਸਰਕਾਰ ਨੇ ਡਾਇਰੈਕਟਰਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਜਦੋਂ ਤੱਕ ਸਬੰਧਤ ਸਪੇਸ ਮਿਸ਼ਨ ਪੂਰੀ ਤਰ੍ਹਾਂ ਸੰਪੰਨ ਨਹੀਂ ਹੋ ਜਾਂਦੇ, ਉਦੋਂ ਤੱਕ ਉਹ ਆਪਣੀ ਤਰਫ਼ੋਂ ਅਜਿਹੀ ਕਿਸੇ ਵੀ ਬੇਨਤੀ ਨੂੰ ਮਨਜ਼ੂਰੀ ਨਾ ਦੇਣ। ਉਹ ਅਸਤੀਫ਼ੇ ਜਾਂ ਵੀ.ਆਰ.ਐੱਸ. ਦੇ ਹਰ ਮਾਮਲੇ ਨੂੰ ਆਪਣੀਆਂ ਉਚਿਤ ਸਿਫ਼ਾਰਸ਼ਾਂ ਸਹਿਤ ਅੰਤਿਮ ਫੈਸਲੇ ਲਈ ਸਿੱਧਾ ਮੁੱਖ ਦਫ਼ਤਰ (ਹੈੱਡਕੁਆਰਟਰ) ਨੂੰ ਭੇਜਣ।

ਕਿੰਨੇ ਵਿਗਿਆਨੀਆਂ ਨੇ ਛੱਡੀ ਨੌਕਰੀ?

ਭਾਰਤੀ ਪੁਲਾੜ ਵਿਭਾਗ (DoS) ਨੇ ਅਧਿਕਾਰਤ ਤੌਰ 'ਤੇ ਇਹ ਨਹੀਂ ਦੱਸਿਆ ਹੈ ਕਿ ਕਿੰਨੇ ਵਿਗਿਆਨੀਆਂ ਨੇ ਨੌਕਰੀ ਛੱਡੀ ਹੈ, ਪਰ ਕਈ ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਇੱਕ ਸਾਲ ਵਿੱਚ 100-120 ਲੋਕਾਂ ਨੇ ਅਸਤੀਫ਼ਾ ਦਿੱਤਾ ਹੈ। ਨੌਕਰੀ ਛੱਡਣ ਵਾਲਿਆਂ ਵਿੱਚ ਵਿਕਰਮ ਸਾਰਾਭਾਈ ਸਪੇਸ ਸੈਂਟਰ ਦੇ LVM-3 ਪ੍ਰੋਜੈਕਟ ਡਾਇਰੈਕਟਰ ਵਿਕਟਰ ਜੋਸਫ਼, ਯੂ.ਆਰ. ਰਾਓ ਸੈਟੇਲਾਈਟ ਸੈਂਟਰ ਦੇ SpaDeX ਪ੍ਰੋਜੈਕਟ ਡਾਇਰੈਕਟਰ ਅਤੇ ਚੰਦਰਯਾਨ-3 ਦੇ ਪ੍ਰੋਜੈਕਟ ਮੈਨੇਜਰ (ਸਿਮੂਲੇਸ਼ਨ) ਆਦਿਤਿਆ ਰੱਲਾਪੱਲੀ ਸ਼ਾਮਲ ਹਨ।

ਹਾਲਾਂਕਿ, ਨੌਕਰੀ ਛੱਡਣ ਵਾਲਿਆਂ ਦੀ ਇਹ ਗਿਣਤੀ ਇਸਰੋ ਦੇ 14,600 ਤੋਂ ਵੱਧ ਕਰਮਚਾਰੀਆਂ ਦੀ ਕੁੱਲ ਸੰਖਿਆ ਦਾ ਇੱਕ ਛੋਟਾ ਜਿਹਾ ਹਿੱਸਾ ਹੈ, ਪਰ ਇਸ ਨਾਲ ਸੰਸਥਾ ਦੇ ਕੁਝ ਸਭ ਤੋਂ ਅਹਿਮ ਕੇਂਦਰਾਂ 'ਤੇ ਅਸਰ ਪਿਆ ਹੈ। 1,339 ਕਰਮਚਾਰੀਆਂ ਵਾਲੇ ਯੂ.ਆਰ. ਰਾਓ ਸੈਟੇਲਾਈਟ ਸੈਂਟਰ ਵਿੱਚੋਂ 80 ਲੋਕਾਂ ਨੇ ਨੌਕਰੀ ਛੱਡੀ ਹੈ, ਜਦਕਿ ਪਿਛਲੇ ਵਿੱਤੀ ਸਾਲ ਦੇ ਅੰਤ ਤੱਕ ਇਸਰੋ ਦੇ ਸਭ ਤੋਂ ਵੱਡੇ ਕੇਂਦਰ (4,577 ਕਰਮਚਾਰੀਆਂ ਵਾਲੇ) ਵਿਕਰਮ ਸਾਰਾਭਾਈ ਸਪੇਸ ਸੈਂਟਰ ਤੋਂ ਘੱਟੋ-ਘੱਟ 20 ਵਿਗਿਆਨੀਆਂ ਨੇ ਅਸਤੀਫ਼ਾ ਦਿੱਤਾ ਹੈ।

ਕਿਉਂ ਇਸਰੋ ਛੱਡ ਰਹੇ ਹਨ ਵਿਗਿਆਨੀ?

ਜ਼ਿਕਰਯੋਗ ਹੈ ਕਿ ਭਾਰਤ ਦਾ ਪ੍ਰਾਈਵੇਟ ਸਪੇਸ ਸੈਕਟਰ ਇਸ ਸਮੇਂ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅਜਿਹੇ ਵਿੱਚ ਤਜ਼ਰਬੇਕਾਰ ਵਿਗਿਆਨੀਆਂ ਦੀ ਮੰਗ ਬਹੁਤ ਵੱਧ ਗਈ ਹੈ। ਪ੍ਰਾਈਵੇਟ ਕੰਪਨੀਆਂ ਮੂੰਹ-ਮੰਗਿਆ ਪੈਸਾ (ਮੋਟੀਆਂ ਤਨਖਾਹਾਂ) ਦੇ ਰਹੀਆਂ ਹਨ। ਇਹੀ ਕਾਰਨ ਹੈ ਕਿ ਇਸਰੋ ਦੇ ਪ੍ਰਤਿਭਾਸ਼ਾਲੀ ਵਿਗਿਆਨੀ ਪ੍ਰਾਈਵੇਟ ਸੈਕਟਰ ਵੱਲ ਰੁਖ਼ ਕਰ ਰਹੇ ਹਨ।


Comment As:

Comment (0)