*ਇੱਕ ਮਹੱਤਵਪੂਰਨ ਫ਼ੈਸਲੇ ਵਿੱਚ ਕੁਕੀ-ਜ਼ੋ ਕੌਂਸਲ ਨੇ ਕੌਮੀ ਸ਼ਾਹਰਾਹ-02 ਨੂੰ ਯਾਤਰੀਆਂ ਅਤੇ ਜ਼ਰੂਰੀ ਵਸਤਾਂ ਦੀ ਆਵਾਜਾਈ
*ਇੱਕ ਮਹੱਤਵਪੂਰਨ ਫ਼ੈਸਲੇ ਵਿੱਚ ਕੁਕੀ-ਜ਼ੋ ਕੌਂਸਲ ਨੇ ਕੌਮੀ ਸ਼ਾਹਰਾਹ-02 ਨੂੰ ਯਾਤਰੀਆਂ ਅਤੇ ਜ਼ਰੂਰੀ ਵਸਤਾਂ ਦੀ ਆਵਾਜਾਈ ਲਈ ਖੋਲ੍ਹਣ ਦਾ ਫ਼ੈਸਲਾ ਕੀਤਾ*
*ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਅਤੇ ਕੁਕੀ-ਜ਼ੋ ਕੌਂਸਲ ਦੇ ਵਫ਼ਦ ਵਿਚਕਾਰ ਪਿਛਲੇ ਕੁਝ ਦਿਨਾਂ ਦੌਰਾਨ ਨਵੀਂ ਦਿੱਲੀ ਵਿੱਚ ਹੋਈ ਲੜੀਵਾਰ ਮੀਟਿੰਗਾਂ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ*
*KZC ਵੱਲੋਂ ਰਾਸ਼ਟਰੀ ਹਾਈਵੇ-02 ‘ਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ ਭਾਰਤ ਸਰਕਾਰ ਵੱਲੋਂ ਤਾਇਨਾਤ ਸੁਰੱਖਿਆ ਬਲਾਂ ਨਾਲ ਸਹਿਯੋਗ ਕਰਨ ਦੀ ਵਚਨਬੱਧਤਾ*
*ਗ੍ਰਹਿ ਮੰਤਰਾਲੇ, ਮਣੀਪੁਰ ਸਰਕਾਰ, ਕੁਕੀ ਨੈਸ਼ਨਲ ਆਰਗੇਨਾਈਜ਼ੇਸ਼ਨ/KNO ਅਤੇ ਯੂਨਾਈਟਡ ਪੀਪਲਜ਼ ਫਰੰਟ/UPF ਦੇ ਪ੍ਰਤੀਨਿਧੀਆਂ ਵਿਚਕਾਰ ਨਵੀਂ ਦਿੱਲੀ ਵਿਖੇ ਤ੍ਰਿਪੱਖੀ ਮੀਟਿੰਗ ਵੀ ਹੋਈ*
*ਇਹ ਮੀਟਿੰਗ ਤ੍ਰਿਪੱਖੀ ਆਪ੍ਰੇਸ਼ਨ ਸਸਪੈਂਸ਼ਨ (SOO) ਸਮਝੌਤੇ ‘ਤੇ ਹਸਤਾਖਰ ਨਾਲ ਸੰਪੰਨ ਹੋਈ, ਜਿਸ ਵਿੱਚ ਮੁੜ-ਵਿਚਾਰ ਕੀਤੇ ਗਏ ਨਿਯਮ ਅਤੇ ਸ਼ਰਤਾਂ (ਮੂਲ ਨਿਯਮ) ਸ਼ਾਮਲ ਹਨ। ਇਹ ਸਮਝੌਤਾ ਹਸਤਾਖਰ ਦੀ ਤਰੀਕ ਤੋਂ ਇੱਕ ਸਾਲ ਦੀ ਮਿਆਦ ਲਈ ਲਾਗੂ ਰਹੇਗਾ।*
*04 ਸਤੰਬਰ 2025*
1. ਇੱਕ ਮਹੱਤਵਪੂਰਨ ਫ਼ੈਸਲੇ ਵਿੱਚ, ਕੁਕੀ-ਜ਼ੋ ਕੌਂਸਲ ਨੇ ਅੱਜ ਕੌਮੀ ਸ਼ਾਹਰਾਹ-02 ਨੂੰ ਯਾਤਰੀਆਂ ਅਤੇ ਜ਼ਰੂਰੀ ਵਸਤਾਂ ਦੀ ਆਵਾਜਾਈ ਲਈ ਖੋਲਣ ਦਾ ਫ਼ੈਸਲਾ ਕੀਤਾ ਹੈ। ਗ੍ਰਹਿ ਮੰਤਰਾਲੇ (MHA) ਦੇ ਅਧਿਕਾਰੀਆਂ ਅਤੇ KZC ਦੇ ਵਫ਼ਦ ਵਿਚਕਾਰ ਪਿਛਲੇ ਕੁਝ ਦਿਨਾਂ ਦੌਰਾਨ ਨਵੀਂ ਦਿੱਲੀ ਵਿਖੇ ਹੋਈ ਲੜੀਵਾਰ ਮੀਟਿੰਗਾਂ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। KZC ਨੇ NH-02 ‘ਤੇ ਸ਼ਾਂਤੀ ਬਣਾਈ ਰੱਖਣ ਲਈ ਭਾਰਤ ਸਰਕਾਰ ਵੱਲੋਂ ਤਾਇਨਾਤ ਸੁਰੱਖਿਆ ਬਲਾਂ ਨਾਲ ਸਹਿਯੋਗ ਕਰਨ ਦੀ ਵਚਨਬੱਧਤਾ ਜ਼ਾਹਿਰ ਕੀਤੀ ਹੈ।
2. ਇਸਦੇ ਨਾਲ ਹੀ, ਅੱਜ ਨਵੀਂ ਦਿੱਲੀ ਵਿੱਚ ਗ੍ਰਹਿ ਮੰਤਰਾਲੇ, ਮਣੀਪੁਰ ਸਰਕਾਰ, ਕੁਕੀ ਨੈਸ਼ਨਲ ਆਰਗੇਨਾਈਜ਼ੇਸ਼ਨ/KNO ਅਤੇ ਯੂਨਾਈਟਡ ਪੀਪਲਜ਼ ਫਰੰਟ/UPF ਦੇ ਪ੍ਰਤੀਨਿਧੀਆਂ ਵਿਚਕਾਰ ਤ੍ਰਿਪੱਖੀ ਮੀਟਿੰਗ ਵੀ ਹੋਈ ਸੀ। ਇਹ ਮੀਟਿੰਗ ਤ੍ਰਿਪੱਖੀ ਸਸਪੈਂਸ਼ਨ ਆਫ਼ ਓਪਰੇਸ਼ਨਜ਼ (SoO) ਸਮਝੌਤੇ ‘ਤੇ ਹਸਤਾਖਰ ਨਾਲ ਸੰਪੰਨ ਹੋਈ। ਇਸ ਵਿੱਚ ਮੁੜ-ਵਿਚਾਰ ਕੀਤੇ ਨਿਯਮ ਅਤੇ ਸ਼ਰਤਾਂ (ਮੂਲ ਨਿਯਮ) ਸ਼ਾਮਲ ਹਨ, ਜੋ ਸਮਝੌਤੇ ‘ਤੇ ਹਸਤਾਖਰ ਹੋਣ ਦੀ ਤਾਰੀਖ ਤੋਂ ਇੱਕ ਸਾਲ ਲਈ ਪ੍ਰਭਾਵੀ ਰਹਿਣਗੇ। ਹੋਰ ਪ੍ਰਬੰਧਾਂ ਤੋਂ ਇਲਾਵਾ, ਸੁਧਾਰੇ ਹੋਏ ਮੂਲ ਨਿਯਮਾਂ ਵਿੱਚ ਹੇਠ ਲਿਖੀਆਂ ਗੱਲਾਂ ਦਾ ਮੁੜ-ਜ਼ਿਕਰ ਕੀਤਾ ਗਿਆ ਸੀ:
i. ਮਣੀਪੁਰ ਦੀ ਖੇਤਰੀ ਅਖੰਡਤਾ
ii. ਮਣੀਪੁਰ ਰਾਜ ਵਿੱਚ ਸਥਾਈ ਅਮਨ ਅਤੇ ਸਥਿਰਤਾ ਲਿਆਉਣ ਲਈ ਗੱਲਬਾਤ ਰਾਹੀਂ ਹੱਲ ਲੱਭਣ ਦੀ ਲੋੜ ਹੈ।
3. KNO ਅਤੇ UPF ਨੇ ਵੀ ਸਹਿਮਤੀ ਜ਼ਾਹਿਰ ਕੀਤੀ ਹੈ:
i. ਸੰਘਰਸ਼ ਪ੍ਰਭਾਵਿਤ ਖੇਤਰਾਂ ਤੋਂ ਸੱਤ ਨਿਰਧਾਰਿਤ ਕੈਂਪਾਂ ਨੂੰ ਕਿਸੇ ਹੋਰ ਥਾਂ ‘ਤੇ ਤਬਦੀਲ ਕਰਨ ਲਈ।
ii. ਨਿਰਧਾਰਿਤ ਕੈਂਪਾਂ ਦੀ ਗਿਣਤੀ ਘਟਾਉਣ ਲਈ।
iii. ਹਥਿਆਰਾਂ ਨੂੰ ਨੇੜਲੇ CRPF/BSF ਕੈਂਪ ਵਿੱਚ ਤਬਦੀਲ ਕਰਨ ਲਈ।
iv. ਸੁਰੱਖਿਆ ਬਲਾਂ ਵੱਲੋਂ ਕੈਡਰਾਂ ਦੀ ਸਖ਼ਤ ਸਰੀਰਕ ਜਾਂਚ, ਜਿਸ ਵਿੱਚ ਜੇਕਰ ਕੋਈ ਵਿਦੇਸ਼ੀ ਨਾਗਰਿਕ ਮਿਲਦਾ ਹੈ ਤਾਂ ਉਸਨੂੰ ਬਾਹਰ ਕੱਢਣ ਦੀ ਕਾਰਵਾਈ ਵੀ ਸ਼ਾਮਲ ਹੈ।
4. ਸਾਂਝੇ ਨਿਗਰਾਨ ਗਰੁੱਪ ਵੱਲੋਂ ਹੁਣ ਜ਼ਮੀਨੀ ਨਿਯਮਾਂ ਨੂੰ ਲਾਗੂ ਕਰਨ ਲਈ ਨੇੜਿਓਂ ਨਿਗਰਾਨੀ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਹੋਣ ਵਾਲੀ ਉਲੰਘਣਾ ਵਿਰੁੱਧ ਕਰੜੀ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ SoO ਸਮਝੌਤੇ ਦੀ ਸਮੀਖਿਆ ਵੀ ਸ਼ਾਮਲ ਹੋਵੇਗੀ।
==========================================