Hindi
9764714f-db9f-4102-93da-8714c51b867f

ਨਵਾਂ ਗਾਉਂ ਦੀ ਨਾਡਾ-ਖੁੱਡਾ ਲਹੌਰਾ ਸੜ੍ਹਕ ਦੇ ਨੁਕਸਾਨੇ ਹਿੱਸੇ ਦੀ ਮੁਰੰਮਤ ਦਾ ਕੰਮ ਜੋਰਾਂ ਤੇ 

ਨਵਾਂ ਗਾਉਂ ਦੀ ਨਾਡਾ-ਖੁੱਡਾ ਲਹੌਰਾ ਸੜ੍ਹਕ ਦੇ ਨੁਕਸਾਨੇ ਹਿੱਸੇ ਦੀ ਮੁਰੰਮਤ ਦਾ ਕੰਮ ਜੋਰਾਂ ਤੇ 

 

ਨਵਾਂ ਗਾਉਂ ਦੀ ਨਾਡਾ-ਖੁੱਡਾ ਲਹੌਰਾ ਸੜ੍ਹਕ ਦੇ ਨੁਕਸਾਨੇ ਹਿੱਸੇ ਦੀ ਮੁਰੰਮਤ ਦਾ ਕੰਮ ਜੋਰਾਂ ਤੇ 

ਡਿਪਟੀ ਕਮਿਸ਼ਨਰ ਵੱਲੋਂ ਮੁਰੰਮਤ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਸੜਕ ਨੂੰ ਜਲਦੀ ਤੋਂ ਜਲਦੀ ਵਰਤੋਂ ਯੋਗ ਬਣਾਉਣ ਦੀ ਹਦਾਇਤ 

ਪੰਜਾਬ ਮੰਡੀ ਬੋਰਡ ਦੇ ਚੀਫ ਇੰਜੀਨੀਅਰ ਵੱਲੋਂ ਵੀ ਕੀਤਾ ਗਿਆ ਦੌਰਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਸਤੰਬਰ: 
ਬੀਤੇ ਕਲ੍ਹ ਪਟਿਆਲਾ ਕੀ ਰਾਉ ਨਾਲੇ ਵਿੱਚ ਅਚਾਨਕ ਆਏ ਤੇਜ਼ ਵਹਾਅ ਕਾਰਨ ਨੁਕਸਾਨੀ ਗਈ ਨਵਾਂ ਗਾਉਂ ਦੀ ਨਾਡਾ-ਖੁੱਡਾ ਲਹੌਰਾ ਸੜ੍ਹਕ ਦਾ ਮੁਰੰਮਤ ਦਾ ਕੰਮ ਅੱਜ ਦੂਸਰੇ ਦਿਨ ਵੀ ਤੇਜ਼ੀ ਨਾਲ ਜਾਰੀ ਰਿਹਾ।
ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਬਾਅਦ ਦੁਪਹਿਰ ਮੌਕੇ ਤੇ ਪੁੱਜ ਕੇ ਮੁਰੰਮਤ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਅਤੇ ਦੋ ਘੰਟੇ ਤੋਂ ਵੱਧ ਸਮਾਂ ਮੌਕੇ ਤੇ ਰਹਿ ਕੇ ਮੁਰੰਮਤ ਕਾਰਜਾਂ ਦੀ ਨਿਗਰਾਨੀ ਕੀਤੀ। ਉਹਨਾਂ ਕਿਹਾ ਕਿ ਪਾਣੀ ਵੱਲੋਂ ਢਾਹ ਲਾ ਕੇ ਨੁਕਸਾਨੀ ਗਈ ਸੜਕ ਨੂੰ ਜਲਦ ਤੋਂ ਜਲਦ ਲੋਕਾਂ ਦੀ ਮੁੜ ਵਰਤੋਂ ਦੇ ਯੋਗ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵੱਖ ਵਖ ਵਿਭਾਗਾਂ ਵੱਲੋਂ ਆਪਸੀ ਤਾਲਮੇਲ ਰਾਹੀਂ ਇਸ ਸੜਕ ਨੂੰ ਮੁੜ ਵਰਤੋਂ ਯੋਗ ਬਣਾਉਣ ਲਈ ਸਖਤ ਮਿਹਨਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਇਸ ਬਰਸਾਤੀ ਨਾਲੇ ਵਿੱਚ ਪਾਣੀ ਦਾ ਵਹਾਅ ਨਾ ਮਾਤਰ ਰਹਿਣ ਕਾਰਨ ਕੰਮ ਨੂੰ ਤੇਜ਼ੀ ਨਾਲ ਨਿਪਟਾਉਣ ਵਿੱਚ ਕਾਫੀ ਮਦਦ ਮਿਲੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੜਕ ਦੀ ਮਰੰਮਤ ਦੇ ਕਾਰਜਾਂ ਵਿੱਚ ਨਗਰ ਕੌਂਸਲ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ, ਡਰੇਨੇਜ ਵਿਭਾਗ ਅਤੇ ਮੰਡੀ ਬੋਰਡ ਵੱਲੋਂ ਸਾਂਝੇ ਤੌਰ ਤੇ ਉੱਦਮ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪਾਣੀ ਦੇ ਵਹਾ ਨੂੰ ਇਸ ਜਗ੍ਹਾ ਤੋਂ ਥੋੜ੍ਹਾ ਜਿਹਾ ਬਦਲਣ ਵਾਸਤੇ ਕਲ੍ਹ ਤੋਂ ਕੀਤੇ ਜਾ ਰਹੇ ਯਤਨਾਂ ਨੂੰ ਵੀ ਸਫਲਤਾ ਮਿਲੀ ਹੈ, ਜਿਸ ਵਿੱਚ ਇਸ ਨੁਕਸਾਨੇ ਹਿੱਸੇ ਦੇ ਸਾਹਮਣੇ ਵਾਲੇ ਪਾਸੇ ਫਾਲਤੂ ਮਿੱਟੀ ਦੀ ਨੁੱਕਰ ਨੂੰ ਵੀ ਪੱਧਰ ਕਰ ਦਿੱਤਾ ਗਿਆ ਹੈ ਤਾਂ ਜੋ ਵਹਾਅ ਵਿੱਚ ਕੋਈ ਰੁਕਾਵਟ ਨਾ ਆਵੇ।
ਅੱਜ ਮੌਕੇ ਤੇ ਪੁੱਜੇ ਪੰਜਾਬ ਮੰਡੀ ਬੋਰਡ ਦੇ ਮੁੱਖ ਇੰਜੀਨੀਅਰ ਜੀ ਐਸ ਚੀਮਾ ਨੇ ਦੱਸਿਆ ਕਿ ਉਨਾਂ ਵੱਲੋਂ ਅੱਜ ਸੜਕ ਦੀ ਮਜ਼ਬੂਤੀ ਲਈ ਕੁਝ ਤਕਨੀਕੀ ਮਸ਼ਵਰੇ ਦਿੱਤੇ ਗਏ ਹਨ ਤਾਂ ਜੋ ਭਵਿੱਖ ਵਿੱਚ ਪਾਣੀ ਦੀ ਢਾਹ ਲੱਗਣ ਨਾਲ ਨੁਕਸਾਨ ਹੋਣ ਵਰਗੀ ਸਮੱਸਿਆ ਦਾ ਸਾਹਮਣਾ ਦੁਬਾਰਾ ਨਾ ਕਰਨਾ ਪਵੇ। ਉਹ ਵੀ ਕਰੀਬ ਦੋ ਘੰਟੇ ਤੋਂ ਵੱਧ ਸਮਾਂ ਮੌਕੇ ਤੇ ਮੌਜੂਦ ਰਹੇ। 
ਮੌਕੇ ਤੇ ਮੌਜੂਦ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਇਸ ਹਿੱਸੇ ਨੂੰ ਮਰੰਮਤ ਕਰਕੇ ਸੜਕ ਨੂੰ ਜਲਦ ਤੋਂ ਜਲਦ ਚਾਲੂ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਇਹ ਸੜ੍ਹਕ ਅਗਲੇ ਇੱਕ ਜਾਂ ਦੋ ਦਿਨ ਤੱਕ ਮੁੜ ਵਰਤੋਂ ਯੋਗ ਬਣ ਜਾਵੇਗੀ।


Comment As:

Comment (0)