ਇਨਸਾਨ ਨੂੰ ਮਨੁੱਖੀ ਜੀਵਨ ਸਿਰਫ਼ ਪ੍ਰਮਾਤਮਾ ਨੂੰ ਜਾਨਣ ਲਈ ਮਿਲਿਆ ਹੈ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
Hindi
Satguru Mata Sudiksha Ji Maharaj

Satguru Mata Sudiksha Ji Maharaj

ਇਨਸਾਨ ਨੂੰ ਮਨੁੱਖੀ ਜੀਵਨ ਸਿਰਫ਼ ਪ੍ਰਮਾਤਮਾ ਨੂੰ ਜਾਨਣ ਲਈ ਮਿਲਿਆ ਹੈ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਪੰਚਕੂਲਾ  5 ਜਨਵਰੀ ( ): Satguru Mata Sudiksha Ji Maharaj: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਅੱਜ ਰਾਜਪੁਰਾ ਦੀ ਨਵੀਂ ਅਨਾਜ ਮੰਡੀ ਵਿਖੇ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੂੰ ਅਸ਼ੀਰਵਾਦ ਦਿੰਦਿਆਂ ਫਰਮਾਇਆ ਕਿ ਇਨਸਾਨ ਨੂੰ ਮਨੁੱਖੀ ਜੀਵਨ ਸਿਰਫ਼ ਪ੍ਰਮਾਤਮਾ ਨੂੰ ਜਾਨਣ ਲਈ ਮਿਲਿਆ ਹੈ। ਜਿਸ ਨੇ ਇਸ ਪ੍ਰਮ ਪਿਤਾ ਪ੍ਰਮਾਤਮਾ ਨੂੰ ਜਾਣ ਲਿਆ ਹੈ ਉਸਦੇ ਜੀਵਨ ਵਿੱਚ ਹਰੇਕ ਇਨਸਾਨ ਲਈ ਪਿਆਰ ਖੁਦ ਬ ਖੁਦ ਪੈਦਾ ਹੋ ਜਾਂਦਾ ਹੈ ਉਸਨੂੰ ਹਰ ਕੋਈ ਆਪਣਾ ਨਜ਼ਰ ਆਉਣ ਲੱਗ ਪੈਂਦਾ ਹੈ। ਜੀਵਨ ਵੀ ਉਹਨਾਂ ਦਾ ਹੀ ਸਫ਼ਲ ਹੁੰਦਾ ਹੈ ਜੋ ਜਿਉਂਦੇ ਜੀਅ ਇਸ ਪ੍ਰਮਾਤਮਾ ਨੂੰ ਦੇਖਕੇ ਭਗਤੀ ਕਰਦੇ ਹਨ ਉਹ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦੇ ਹਨ। ਸੰਤ ਹਮੇਸ਼ਾ ਪਿਆਰ ਰੂਪੀ ਪੁਲ ਬਣਾ ਕੇ ਹੀ ਵਿਚਰਦੇ ਹਨ ਤੇ ਨਫ਼ਰਤ ਦੀਆਂ ਦੀਵਰਾਂ ਨੂੰ ਖਤਮ ਕਰ ਦਿੰਦੇ ਹਨ। ਸਾਨੂੰ ਇੱਕ ਦੂਜੇ ਪ੍ਰਤੀ ਵੈਰ, ਵਿਰੋਧ,ਨਫ਼ਰਤ, ਈਰਖਾ ਦੀ ਭਾਵਨਾਂ ਨੂੰ ਖਤਮ ਕਰਕੇ ਹਮੇਸ਼ਾ ਪਿਆਰ, ਪੀਤ, ਨਿਮਰਤਾ, ਸ਼ਹਿਣਸ਼ੀਲਤਾ, ਏਕਤਾ ਨਾਲ ਹੀ ਪੇਸ਼ ਆਉਣਾ ਚਾਹੀਦਾ ਹੈ।

ਉਹਨਾਂ ਨੇ ਸਮਾਜ ਵਿੱਚ ਫੈਲੇ ਦੁਨਿਆਵੀ ਨਸ਼ਿਆਂ ਤੋਂ ਬਚਣ ਦੀ ਪ੍ਰੇਰਣਾ ਦਿੰਦਿਆਂ ਕਿਹਾ ਕਿ ਇਨਸਾਨ ਨੂੰ ਹਮੇਸ਼ਾ ਪ੍ਰਮਾਤਮਾ ਦੇ ਨਾਮ ਦਾ ਨਸ਼ਾ ਕਰਨਾ ਚਾਹੀਦਾ ਹੈ ਜੋ ਕਿ ਸਦਾ ਨਾਲ ਰਹਿਣ ਵਾਲਾ ਹੈ। ਉਹਨਾਂ ਕਿਹਾ ਕਿ ਸਾਡੇ ਦਿਲਾਂ ਵਿੱਚ ਨਿਰੰਕਾਰ ਦਾ ਹਮੇਸ਼ਾ ਵਾਸ ਰਹੇ। ਉਹਨਾਂ ਨੇ ਉਦਾਹਰਣ ਦਿੱਤੀ ਕਿ ਜਦੋਂ ਕੋਈ ਇਨਸਾਨ ਕਿਸੇ ਖੜੇ੍ਹ ਪਾਣੀ ਵਿੱਚ ਵੱਟਾ ਮਾਰਦਾ ਹੈ ਤਾਂ ਉਸ ਪਾਣੀ ਦਾ ਫੈਲਾਵ ਚਾਰੋ ਤਰਫ਼ ਫੈਲਦਾ ਨਜ਼ਰ ਆਉਂਦਾ ਹੈ ਇਸੇ ਤਰ੍ਹਾਂ ਜ’ੋ ਬ੍ਰਹਮਗਿਆਨੀ ਦਾ ਜੀਵਨ ਹੁੰਦਾ ਹੈ ਉਹ ਹਰ ਇੱਕ ਨਾਲ ਪਿਆਰ ਨਾਲ ਪੇਸ਼ ਆਉਂਦਾ ਹੈ। ਹਰ ਇਨਸਾਨ ਦੇ ਪ੍ਰਤੀ ਆਪਣਾ ਸੁਭਾਅ ਉਸੇ ਤਰ੍ਹਾਂ ਹੀ ਰੱਖੋ ਜਿਵੇਂ ਕਿ ਉਸਦੀ ਹਾਜ਼ਰੀ ਵਿੱਚ ਰੱਖਦੇ ਹੋ ਭਾਵ ਕੇ ਕਿਸੇ ਦੀ ਪਿੱਠ ਪਿੱਛੇ ਵੀ ਨਿੰਦਾ ਚੁਗਲੀ ਨਹੀਂ ਕਰਨੀ ਚਾਹੀਦੀ। ਹਰ ਸਮੇਂ ਅੱਛੇ ਗੁਣ ਹੀ ਅਪਣਾਉਣੇ ਹਨ ਸਿਰਫ਼ ਆਪਣੇ ਫਾਇਦੇ ਲਈ ਅੱਛੇ ਨਹੀਂ ਬਣਨਾ ਸਗੋਂ ਹਮੇਸ਼ਾ ਲਈ ਚੰਗੇ ਗੁਣ ਅਪਣਾ ਦੇ ਅੱਛਾ ਇਨਸਾਨ ਬਣਨਾ ਹੈ।

ਇਸ ਨੂੰ ਪੜ੍ਹੋ: ਚਿਨਟੇਲਜ਼ ਸੋਸਾਇਟੀ ਢਹਿਣ ਦੇ ਮਾਮਲੇ 'ਚ ਦੋਸ਼ੀ ਅਮਿਤ ਆਸਟਿਨ ਸਲਾਖਾਂ ਪਿੱਛੇ ਪਹੁੰਚ ਗਿਆ ਹੈ

ਉਹਨਾਂ ਅੱਗੇ ਸਮਝਾਇਆ ਕਿ ਕਿਸੇ ਦੇ ਰੰਗ, ਰੂਪ, ਜਾਤ, ਪਾਤ, ਖਾਣ, ਪੀਣ ਤੇ ਨਫ਼ਰਤ ਨਹੀਂ ਕਰਨੀ ਸਗੋਂ ਉਸਦੇ ਚੰਗੇ ਗੁਣਾਂ ਨੂੰ ਧਾਰਨ ਕਰਨਾ ਹੈ। ਉਹਨਾਂ ਉਦਾਹਰਣ ਦਿੰਦਿਆ ਕਿਹਾ ਕਿ ਜਦੋਂ ਅਸੀਂ ਕਮਰੇ ਵਿੱਚ ਇਕੱਲੇ ਹੁੰਦੇ ਹਾਂ ਤਾਂ ਸਾਨੂੰ ਕਈ ਵਾਰ ਆਪਣਾ ਹੀ ਪ੍ਰਛਾਵਾਂ ਦਿਖਦਾ ਹੈ ਤਾਂ ਦੇਖਣ ਵਿੱਚ ਇਹ ਮਹਿਸੂਸ ਹੁੰਦਾ ਹੈ ਕਿ ਕੋਈ ਹੋਰ ਇਨਸਾਨ ਹੈ ਜਦਕਿ ਬਾਦ ਵਿੱਚ ਪਤਾ ਲੱਗਦਾ ਹੈ ਕਿ ਇਹ ਤਾਂ ਆਪਣਾ ਖੁਦ ਦਾ ਹੀ ਪ੍ਰਛਾਵਾਂ ਹੈ ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਨੂੰ ਗੈਰ ਸਮਝ ਕੇ ਨੁਕਸਾਨ ਪਹੁੰਚਾਉਂਦੇ ਹਾਂ ਪਰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਸ ਵਿੱਚ ਉਹੀ ਪ੍ਰਮਾਤਮਾ ਹੈ ਜੋ ਮੇਰੇ ਅੰਦਰ ਹੈ। ਹਰ ਇਨਸਾਨ ਰੱਬ ਦਾ ਨੂਰ ਹੈ, ਸਭ ਵਿੱਚ ਪ੍ਰਮਾਤਮਾ ਹੈ ਇਸ ਲਈ ਅਸੀਂ ਸਭ ਨੂੰ ਪਿਆਰ ਕਰਦੇ ਹੋਏ ਅੱਗੇ ਵਧਣਾ ਹੈ। ਜੇਕਰ ਸਾਡੇ ਮਟਕੇ ਵਿੱਚ ਪਾਣੀ ਹੋਵੇਗਾ ਤਾਂ ਹੀ ਅਸੀਂ ਕਿਸੇ ਨੂੰ ਪਾਣੀ ਪਿਲਾ ਸਕਦੇ ਹਾਂ। ਉਸੇ ਤਰ੍ਹਾਂ ਜਦੋਂ ਅਸੀਂ ਖੁਦ ਪਿਆਰ, ਪ੍ਰੀਤ, ਨਿਮਰਤਾ, ਸ਼ਹਿਣਸ਼ੀਲਤਾ ਆਦਿ ਭਾਵ ਅਪਣਾਉਂਦੇ ਹਾਂ ਤਾਂ ਹੀ ਅਸੀਂ ਇਹ ਕਿਸੇ ਨੂੰ ਅੱਗੇ ਵੰਡ ਸਕਦੇ ਹਾਂ। ਅਸੀਂ ਸਭ ਨੇ ਪ੍ਰੇਮਾ ਭਗਤੀ ਕਰਨੀ ਹੈ, ਇਸ ਪ੍ਰਮਾਤਮਾ ਨਾਲ ਲਿਵ ਜੋੜ ਕੇ ਹਰ ਸਮੇਂ ਪਿਆਰ ਨਾਲ ਭਗਤੀ ਕਰਦੇ ਹੋਏ ਆਨੰਦ ਵਿੱਚ ਰਹਿਣਾ ਹੈ। ਜੈਸੀ ਵੀ ਸਥਿਤੀ ਹੋਵੇ, ਦੁੱਖ ਵਿੱਚ ਵੀ ਤੇ ਸੁੱਖ ਵਿੱਚ ਵੀ ਹਮੇਸ਼ਾ ਇਸ ਦਾਤਾਰ ਪ੍ਰਭੂ ਦਾ ਸ਼ੁਕਰਾਨਾ ਕਰਨਾ ਹੈ।

ਇਸ ਮੌਕੇ ਜੋਨਲ ਇੰਚਾਰਜ ਪਟਿਆਲਾ ਰਾਧੇ ਸ਼ਿਆਮ ਜੀ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ, ਨਿਰੰਕਾਰੀ ਰਾਜ ਪਿਤਾ ਰਮਿਤ ਜੀ ਅਤੇ ਸਮੂਹ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਥਾਨਕ ਪੁਲਿਸ ਪ੍ਰਸਾਸ਼ਨ, ਸਿਵਲ ਪ੍ਰਸਾਸ਼ਨ, ਨਗਰ ਕੌਂਸਲ, ਮਾਰਕੀਟ ਕਮੇਟੀ, ਆੜ੍ਹਤੀਆ ਐਸੋਸੀਏਸ਼ਨ ਅਤੇ ਇਲਾਕੇ ਦੇ ਵੱਖ ਵੱਖ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਦਾ ਭਰਪੂਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ।


Comment As:

Comment (0)