Hindi

ਹੜ੍ਹਾਂ ਨਾਲ ਹੋਏ ਨੁਕਸਾਨ ਤੋਂ ਬਾਅਦ ਪੰਜਾਬ ਨੂੰ ਮੁੱਖ ਧਾਰਾ ਚ ਲਿਆਉਣ ਲਈ 20 ਹਜ਼ਾਰ ਕਰੋੜ ਦੀ ਰਾ਼ਸੀ ਜਾਰੀ ਕਰਨ ਮੋਦੀ-ਵਿ

ਹੜ੍ਹਾਂ ਨਾਲ ਹੋਏ ਨੁਕਸਾਨ ਤੋਂ ਬਾਅਦ ਪੰਜਾਬ ਨੂੰ ਮੁੱਖ ਧਾਰਾ ਚ ਲਿਆਉਣ ਲਈ 20 ਹਜ਼ਾਰ ਕਰੋੜ ਦੀ ਰਾ਼ਸੀ ਜਾਰੀ ਕਰਨ ਮੋਦੀ-ਵਿਧਾਇਕ ਵਿਜੈ ਸਿੰਗਲਾ

ਹੜ੍ਹਾਂ ਨਾਲ ਹੋਏ ਨੁਕਸਾਨ ਤੋਂ ਬਾਅਦ ਪੰਜਾਬ ਨੂੰ ਮੁੱਖ ਧਾਰਾ ਚ ਲਿਆਉਣ ਲਈ 20 ਹਜ਼ਾਰ ਕਰੋੜ ਦੀ ਰਾ਼ਸੀ ਜਾਰੀ ਕਰਨ ਮੋਦੀ-ਵਿਧਾਇਕ ਵਿਜੈ ਸਿੰਗਲਾ

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਮੌਕੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਬਾਂਹ ਫੜਨ ਦੀ ਅਪੀਲ

 

ਮਾਨਸਾ, 08 ਸਤੰਬਰ (2025 )

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪੰਜਾਬ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਲਈ ਆ ਰਹੇ ਨੇ। ਉਨ੍ਹਾਂ ਦੇ ਦੌਰੇ ਨੂੰ ਲੈ ਕੇ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਪੰਜਾਬ ਦੇ ਲੋਕਾਂ ਦੀ ਤਰਫੋਂ ਇਕ ਵਿਸ਼ੇਸ ਅਪੀਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ ਹੈ।

ਵਿਧਾਇਕ ਵਿਜੈ ਸਿੰਗਲਾ ਨੇ ਕਿਹਾ ਕਿ ਪੰਜਾਬ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਤੋਂ ਵਾਪਸ ਮੁੱਖ ਧਾਰਾ ਚ ਲਿਆਉਣ ਲਈ 20 ਹਜ਼ਾਰ ਕਰੋੜ ਰੁਪਏ ਦਾ ਮੁਆਵਜ਼ਾ ਜਾਰੀ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦੀਆਂ ਸੜ੍ਹਕਾਂ ਬਰਬਾਦ ਹੋਈਆਂ, ਸਕੂਲ, ਕਾਲਜ ਬਹੁਤ ਸਾਰੇ ਢਹਿ ਗਏ ਹਨ ਅਤੇ 04 ਲੱਖ ਤੋਂ ਜ਼ਿਆਦਾ ਘਰਾਂ ਦਾ ਨੁਕਸਾਨ ਹੋ ਚੁੱਕਿਆ ਹੈ ਅਤੇ ਲੱਖਾਂ ਏਕੜ ਫਸਲ ਤਬਾਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜੇਕਰ ਹੋਰਨਾਂ ਗੁਆਂਢੀ ਦੇਸ਼ਾਂ ਦੀ ਮਦਦ ਕਰ ਸਕਦਾ ਤਾਂ ਪੰਜਾਬ ਦੀ ਮਦਦ ਵੀ ਕਰਨੀ ਚਾਹੀਦੀ ਹੈ ਕਿਉ਼ਕਿ ਪੰਜਾਬ ਵੱਲੋਂ ਹਰ ਸੂਬੇ ਦੀ ਭਲਾਈ ਅਤੇ ਅੰਨਦਾਤਾ ਦੇ ਤੌਰ 'ਤੇ ਵੀ ਮੋਹਰੀ ਭੂਮਿਕਾ ਅਦਾ ਕੀਤੀ ਜਾਂਦੀ ਹੈ। ਸੋ ਇਸ ਮੁਸ਼ਕਿਲ ਦੀ ਘੜੀ ਵਿਚ ਪੰਜਾਬ ਦੀ ਵੀ ਮਦਦ ਕਰਨੀ ਬਣਦੀ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ 60 ਹਜ਼ਾਰ ਕਰੋੜ ਰੁਪਏ ਦਾ ਜੀ.ਐਸ.ਟੀ. ਬਕਾਇਆ ਅਤੇ 20 ਹਜ਼ਾਰ ਕਰੋੜ ਰੁਪਏ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਵਜ਼ੋ ਪੰਜਾਬ ਲਈ ਜਾਰੀ ਕਰਨ ਤਾਂ ਜੋ ਪੰਜਾਬ ਨੂੰ ਮੁੜ ਮੁੱਖ ਧਾਰਾ ਵਿਚ ਲਿਆਂਦਾ ਜਾ ਸਕੇ।

ਇਸ ਮੌਕੇ ਆਪ ਦੇ ਮੀਡੀਆ ਇੰਚਾਰਜ ਰਣਦੀਪ ਸ਼ਰਮਾ ਅਤੇ ਜ਼ਿਲ੍ਹਾ ਮੀਡੀਆ ਸਕੱਤਰ ਕਮਲਜੀਤ ਸਿੱਧੂ ਹਾਜ਼ਰ ਸਨ।

 


Comment As:

Comment (0)