Hindi
IMG_20240228_142516_213 (2)

ਚੋਣ ਜਾਬਤਾ ਲੱਗਣ ਦੇ ਪਹਿਲੇ 72 ਘੰਟਿਆਂ ਵਿੱਚ ਜਨਤਕ ਥਾਵਾਂ ਤੋਂ ਰਾਜਨੀਤਿਕ ਪੋਸਟਰ ਹਟਾਏ ਗਏ- ਜ਼ਿਲ੍ਹਾ ਚੋਣ ਅਫ਼ਸਰ

ਚੋਣ ਜਾਬਤਾ ਲੱਗਣ ਦੇ ਪਹਿਲੇ 72 ਘੰਟਿਆਂ ਵਿੱਚ ਜਨਤਕ ਥਾਵਾਂ ਤੋਂ ਰਾਜਨੀਤਿਕ ਪੋਸਟਰ ਹਟਾਏ ਗਏ- ਜ਼ਿਲ੍ਹਾ ਚੋਣ ਅਫ਼ਸਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫ਼ਰੀਦਕੋਟ

 

- ਚੋਣ ਜਾਬਤਾ ਲੱਗਣ ਦੇ ਪਹਿਲੇ 72 ਘੰਟਿਆਂ ਵਿੱਚ ਜਨਤਕ ਥਾਵਾਂ ਤੋਂ ਰਾਜਨੀਤਿਕ ਪੋਸਟਰ ਹਟਾਏ ਗਏ- ਜ਼ਿਲ੍ਹਾ ਚੋਣ ਅਫ਼ਸਰ

 

-ਜ਼ਿਲ੍ਹੇ ਵਿੱਚ ਕੁੱਲ 635 ਬੈਨਰ, ਪੋਸਟਰ ਅਤੇ ਹੋਰ ਸਮੱਗਰੀ ਹਟਵਾਈ ਗਈ

 

ਫ਼ਰੀਦਕੋਟ 20 ਮਾਰਚ,2024

 

ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਉਂਦੇ ਹੋਏ ਜ਼ਿਲ੍ਹਾ ਚੋਣ ਅਧਿਕਾਰੀ-ਕਮ- ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਦੇ ਆਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਪਹਿਲੇ 72 ਘੰਟਿਆਂ ਦੌਰਾਨ 635 ਕਿਸਮ ਦੀ ਪ੍ਰਚਾਰ ਸਮੱਗਰੀ ਜਨਤਕ ਥਾਵਾਂ ਤੋਂ ਹਟਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਮਾਨਤਾ ਦਾ ਅਧਿਕਾਰ ਦੇਣ ਲਈ ਚੋਣ ਕਮਿਸ਼ਨ ਵਚਨਬੱਧ ਹੈ।

 

ਇਸ ਲੜੀ ਦੇ ਤਹਿਤ ਪਹਿਲੇ 72 ਘੰਟਿਆਂ ਵਿੱਚ ਸਾਰੀਆਂ ਜਨਤਕ ਥਾਵਾਂ ਜਿਵੇਂ ਕਿ ਬਾਜ਼ਾਰ, ਲਿੰਕ ਸੜਕਾਂ, ਹਾਈਵੇ, ਬੱਸ ਸਟੈਂਡ, ਰੇਲਵੇ ਸਟੇਸ਼ਨ, ਚੌਂਕਾਂ, ਸਰਕਾਰੀ ਅਦਾਰਿਆਂ ਦਫਤਰਾਂ ਤੋਂ ਸਰਕਾਰ ਦਾ ਪ੍ਰਚਾਰ ਕਰਦੀ ਹਰ ਸਮੱਗਰੀ ਹਟਾ ਦਿੱਤੀ ਗਈ ਹੈ।

 

 ਉਹਨਾਂ ਦੱਸਿਆ ਕਿ ਮੁੱਖ ਚੋਣ ਕਮਿਸ਼ਨ ਪੰਜਾਬ ਨੂੰ ਇਸ ਬਾਰੇ ਲਿਖਤੀ ਰੂਪ ਵਿੱਚ ਵੀ ਇਤਲਾਹ ਦਿੱਤੀ ਜਾ ਚੁੱਕੀ ਹੈ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਇਸ ਸਮੱਗਰੀ ਵਿੱਚ 423 ਪੋਸਟਰ, 211 ਬੈਨਰ ਅਤੇ ਇਸ਼ਤਿਹਾਰ ਦੇ ਰੂਪ ਵਿੱਚ ਇੱਕ ਸਮੱਗਰੀ (ਕੁੱਲ 635) ਜਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ ਹਟਾਈਆਂ ਗਈਆਂ ਹਨ।

 

 ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਲੋਕਾਂ ਦੀ ਭਲਾਈ ਲਈ ਚੋਣ ਜਾਬਤਾ ਲੱਗਣ ਤੋਂ ਪਹਿਲੇ ਵਿੱਢੇ ਗਏ ਕੰਮ ਹੋ ਰਹੇ ਹਨ ਜਦ ਕਿ ਨਵੇਂ ਕੰਮਾਂ ਨੂੰ ਸ਼ੁਰੂ ਕਰਨ ਲਈ ਚੋਣ ਕਮਿਸ਼ਨ ਦੀ ਪ੍ਰਵਾਨਗੀ ਲੈਣ ਲਈ ਮਹਿਕਮਿਆਂ ਨੂੰ ਕਿਹਾ ਗਿਆ ਹੈ। ਉਹਨਾਂ ਦੱਸਿਆ ਕਿ ਕੋਈ ਵੀ ਨਵਾਂ ਕੰਮ ਚੋਣ ਕਮਿਸ਼ਨ ਦੀ ਇਜਾਜ਼ਤ ਤੋਂ ਬਿਨਾਂ ਨਾ ਸ਼ੁਰੂ ਕੀਤਾ ਜਾਵੇ।

 

 


Comment As:

Comment (0)