ਵੋਟ ਦਾ ਇਸਤੇਮਾਲ ਕਰਨ ਬਾਰੇ ਰੰਗੋਲੀਆਂ ਤਿਆਰ ਕੀਤੀਆਂ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਅੰਮ੍ਰਿਤਸਰ
ਵੋਟ ਦਾ ਇਸਤੇਮਾਲ ਕਰਨ ਬਾਰੇ ਰੰਗੋਲੀਆਂ ਤਿਆਰ ਕੀਤੀਆਂ
ਅੰਮ੍ਰਿਤਸਰ 13 ਅਪ੍ਰੈਲ 2024----ਸ੍ਰੀ ਘਨਸ਼ਾਮ ਥੋਰੀ ਜਿਲ੍ਹਾ ਚੋਣ ਅਫ਼ਸਰ ਅੰਮ੍ਰਿਤਸਰ ਅਤੇ ਸ੍ਰੀ ਨਿਕਾਸ ਕੁਮਾਰ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਸ੍ਰੀ ਬਰਿੰਦਰਜੀਤ ਸਿੰਘ ਨੋਡਲ ਅਫ਼ਸਰ ਸਵੀਪ 017- ਅੰਮ੍ਰਿਤਸਰ ਕੇਂਦਰੀ ਨੇ ਦੱਸਿਆ ਕਿ ਵਿਸਾਖੀ ਦੇ ਦਿਹਾੜੇ ਤੇ ਪ੍ਰਿੰਸੀਪਲ ਆਰਟਸ ਐਂਡ ਕਰਾਫ਼ਟ ਸੰਸਥਾ ਹਾਲ ਗੇਟ ਅਤੇ ਪ੍ਰਿੰਸੀਪਲ ਬੀ ਬੀ ਕੇ ਡੀ ਏ ਵੀ ਕਾਲਜ ਦੀ ਅਗਵਾਈ ਹੇਠ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸ੍ਰੀ ਸੰਜੇ ਕੁਮਾਰ, ਆਰਟ ਐਂਡ ਕਰਾਫ਼ਟ ਟੀਚਰ, ਸ੍ਰੀ ਚਰਨਜੀਤ ਸਿੰਘ, ਸ੍ਰੀ ਸਰਬਜੀਤ ਸਿੰਘ, ਸ੍ਰੀ ਯੋਗਪਾਲ, ਸ੍ਰੀ ਗੁਰਬਖਸ਼ ਸਿੰਘ, ਅਤੇ ਸ੍ਰੀ ਜਗਦੀਪਕ ਸਿੰਘ ਵੱਲੋਂ ਪਾਰਟੀਸ਼ੀਅਨ ਮਿਊਜ਼ੀਅਮ, ਗੁਰੂਦੁਆਰਾ ਸੰਤੋਖਸਰ ਦੇ ਬਾਹਰ, ਜਲਿ੍ਹਆਂਵਾਲਾ ਬਾਗ ਦੇ ਅੰਦਰ, ਅਤੇ ਧਰਮ ਸਿੰਘ ਮਾਰਕੀਟ ਦੇ ਬਾਹਰ ਰੰਗੋਲੀਆਂ ਤਿਆਰ ਕੀਤੀਆਂ। ਰੰਗੋਲੀਆਂ ਦਾ ਮੁੱਖ ਮਕਸਦ ਲੋਕਾਂ ਨੂੰ ਵੋਟਾਂ ਬਿਨਾਂ ਕਿਸੇ ਲਾਲਚ, ਜਾਤਪਾਤ, ਧਰਮ, ਭੇਤ ਭਾਵ ਅਤੇ ਬਿਨਾਂ ਕਿਸੇ ਦਬਾ ਦੇ ਨਿਰਪੱਖ ਹੋਕੇ ਵੋਟ ਦਾ ਇਸਤੇਮਾਲ ਕਰਨ ਬਾਰੇ ਜਾਗਰੂਕ ਕਰਨਾ ਹੈ।
ਕੈਪਸ਼ਨ-ਵੱਖ-ਵੱਖ ਤਸਵੀਰਾਂ
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਅੰਮ੍ਰਿਤਸਰ
ਸ਼ਹੀਦ ਕੌਮ ਦਾ ਅਣਮੁੱਲਾ ਸਰਮਾਇਆ-ਐਸ ਡੀ ਐਮ ਚਾਹਲ
ਸ਼ਹੀਦਾਂ ਦੀ ਬਦੌਲਤ ਹੀ ਮਾਣ ਰਹੇ ਹਾਂ ਅਜ਼ਾਦੀ ਦਾ ਨਿੱਘ-
ਅੰਮ੍ਰਿਤਸਰ, 13 ਅਪ੍ਰੈਲ: --ਸ਼ਹੀਦ ਕੌਮ ਦਾ ਅਣਮੁੱਲਾ ਸਰਮਾਇਆ ਹੁੰਦੇ ਹਨ ਅਤੇ ਉਹੀ ਕੌਮਾਂ ਜਿਉਂਦੀਆਂ ਰਹਿੰਦੀਆਂ ਹਨ ਜੋ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਐਸ ਡੀ ਐਮ ਮਨਕੰਵਲ ਸਿੰਘ ਚਾਹਲ ਨੇ ਜਲਿ੍ਹਆਂਵਾਲਾ ਬਾਗ਼ ਵਿਖੇ ਸ਼ਹੀਦਾ ਨੂੰ ਸ਼ਰਧਾਂਜਲੀ ਭੇਂਟ ਕਰਨ ਸਮੇਂ ਕੀਤਾ
ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਨੂੰ ਹੋਰ ਤੇਜ ਕੀਤਾ ਸੀ ਜਿਸ ਦੀ ਬਦੌਲਤ ਅਸੀਂ ਆਜ਼ਾਦ ਫਿਜਾ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਧਰਤੀ ਤੋਂ ਹੀ ਅੰਗਰੇਜਾਂ ਸਾਮਰਾਜ ਦੇ ਪਤਨ ਦੀ ਸ਼ੁਰੂਆਤ ਹੋਈ ਸੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਦੀ ਜੀਵਨੀ ਤੋਂ ਸਿੱਖਿਆ ਲੈ ਕੇ ਦੇਸ਼ ਦੇ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ।
© 2022 Copyright. All Rights Reserved with Arth Parkash and Designed By Web Crayons Biz