Punjab Weather Alert: Heavy Rain, Thunderstorms, and High-Speed Winds Forecasted
Hindi
storm

Punjab Weather Alert

ਸਾਵਧਾਨ! Punjab ਅਤੇ chandigarh ਲਈ IMD ਦੀ ਸਵੇਰੇ-ਸਵੇਰੇ ਵੱਡੀ ਚੇਤਾਵਨੀ: ਤੇਜ਼ ਆਂਧੀ-ਤੂਫ਼ਾਨ ਦੇ ਨਾਲ ਭਾਰੀ ਮੀਂਹ ਦਾ ਅਲਰਟ, ਗਰਮੀ ਤੋਂ ਮਿਲੇਗੀ ਰਾਹਤ

ਚੰਡੀਗੜ੍ਹ: ਅੱਜ ਸਵੇਰੇ ਸੱਤ ਵਜੇ ਜਾਰੀ ਭਾਰਤ ਮੌਸਮ ਵਿਗਿਆਨ ਵਿਭਾਗ (IMD) ਚੰਡੀਗੜ੍ਹ ਕੇਂਦਰ ਦੇ ਅਲਰਟ ਵਿੱਚ ਪੰਜਾਬ ਦੇ ਕਈ ਇਲਾਕਿਆਂ ਵਿੱਚ ਤੇਜ਼ ਆਂਧੀ, ਬਿਜਲੀ ਚਮਕਣ ਅਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

ਇਹ ਅਲਰਟ ਸਵੇਰੇ 10:45 ਵਜੇ ਤੱਕ ਪ੍ਰਭਾਵਸ਼ਾਲੀ ਰਹੇਗਾ। ਮੌਸਮ ਵਿਭਾਗ ਮੁਤਾਬਕ ਕੁਝ ਖੇਤਰਾਂ ਵਿੱਚ 40 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜਦਕਿ ਕਈ ਥਾਵਾਂ 'ਤੇ ਹਲਕੇ ਤੋਂ ਦਰਮਿਆਨੇ ਮੀਂਹ ਦੇ ਆਸਾਰ ਹਨ।

ਇਹਨਾਂ ਇਲਾਕਿਆਂ ਲਈ ਮੱਧਮ ਮੀਂਹ ਅਤੇ ਤੇਜ਼ ਆਂਧੀ ਦਾ ਅਲਰਟ:

ਮੌਸਮ ਵਿਭਾਗ ਨੇ ਹੇਠ ਲਿਖੇ ਇਲਾਕਿਆਂ ਵਿੱਚ ਗਰਜ-ਚਮਕ ਦੇ ਨਾਲ ਮੱਧਮ ਮੀਂਹ ਅਤੇ ਤੇਜ਼ ਆਂਧੀ ਦਾ ਅਲਰਟ ਜਾਰੀ ਕੀਤਾ ਹੈ। ਇਹਨਾਂ ਖੇਤਰਾਂ ਵਿੱਚ ਬਿਜਲੀ ਡਿੱਗਣ ਦੀ ਸੰਭਾਵਨਾ ਵੀ ਜਤਾਈ ਗਈ ਹੈ:

ਫ਼ਤਿਹਗੜ੍ਹ ਸਾਹਿਬ, ਅਮਲੋਹ, ਬੱਸੀ ਪਠਾਣਾਂ

ਖੰਨਾ, ਪਾਇਲ, ਸਮਰਾਲਾ, ਲੁਧਿਆਣਾ ਪੱਛਮੀ

ਰੂਪਨਗਰ, ਚਮਕੌਰ ਸਾਹਿਬ, ਅਨੰਦਪੁਰ ਸਾਹਿਬ

ਬਲਾਚੌਰ, ਨਵਾਂਸ਼ਹਿਰ ਅਤੇ ਗੜ੍ਹਸ਼ੰਕਰ

ਇਹਨਾਂ ਇਲਾਕਿਆਂ ਲਈ ਹਲਕੇ ਮੀਂਹ ਅਤੇ ਹਵਾਵਾਂ ਦਾ ਅਲਰਟ:

ਇਸ ਤੋਂ ਇਲਾਵਾ, ਹੇਠ ਲਿਖੇ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ:

ਬਰਨਾਲਾ, ਧੂਰੀ, ਮਲੇਰਕੋਟਲਾ

ਮੋਹਾਲੀ, ਚੰਡੀਗੜ੍ਹ, ਖਰੜ

ਲੁਧਿਆਣਾ ਪੂਰਬੀ, ਫਿਲੌਰ, ਰਾਏਕੋਟ, ਜਗਰਾਉਂ

ਨਕੋਦਰ, ਫਗਵਾੜਾ, ਜਲੰਧਰ, ਕਪੂਰਥਲਾ

ਹੁਸ਼ਿਆਰਪੁਰ, ਦਸੂਹਾ ਅਤੇ ਨੰਗਲ

ਨੋਟ: ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਵੱਡੀ ਰਾਹਤ ਮਿਲ ਸਕਦੀ ਹੈ।


Comment As:

Comment (0)