ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਯਤਨਾ ਨਾਲ ਸਿੱਖਿਆ ਕ੍ਰਾਂਤੀ ਨੇ ਬਦਲੀ ਸਰਕਾਰੀ ਸਕੂ
ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਯਤਨਾ ਨਾਲ ਸਿੱਖਿਆ ਕ੍ਰਾਂਤੀ ਨੇ ਬਦਲੀ ਸਰਕਾਰੀ ਸਕੂਲਾਂ ਦੀ ਨੁਹਾਰ- ਜੈ ਕਿਸ਼ਨ ਰੋੜੀ
ਸੂਬੇ ਦੇ ਹਜਾਰਾ ਸਕੂਲਾਂ ਦੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨੁੰ ਸੁਨਹਿਰਾ ਬਣਾਉਣ ਲਈ ਕੋਈ ਕਸਰ ਨਹੀ ਛੱਡਾਗੇ-ਹਰਜੋਤ ਬੈਂਸ
ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸਰਕਾਰੀ ਸਕੂਲਾਂ ਦੀ ਲਗਭਗ 100 ਕਰੋੜ ਨਾਲ ਬਦਲੇਗੀ ਨੁਹਾਰ
ਡਿਪਟੀ ਸਪੀਕਰ ਅਤੇ ਸਿੱਖਿਆ ਮੰਤਰੀ ਨੇ ਸਰਕਾਰੀ ਸਕੂਲਾਂ ਵਿੱਚ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ
ਸੁਖਸਾਲ (ਨੰਗਲ) 02 ਮਈ (2025)
ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਰਕਾਰੀ ਸਕੂਲਾਂ ਵਿੱਚ ਮੁਕੰਮਲ ਹੋਏ ਵਿਕਾਸ ਕਾਰਜਾਂ ਨੂੰ ਲੋਕ ਅਰਪਣ ਕੀਤਾ ਅਤੇ ਸਰਕਾਰੀ ਸਕੂਲਾਂ ਵਿੱਚ ਹੋਣ ਜਾ ਰਹੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਨੇ ਪੰਜਾਬ ਵਿੱਚ ਚੱਲ ਰਹੀ ਸਿੱਖਿਆ ਕ੍ਰਾਂਤੀ ਦੀ ਲਹਿਰ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ, ਜ਼ਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਤੇ ਮੋਹਰ ਲਗਾਈ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੂੰਝਾ ਫੇਰੂ ਜਿੱਤ ਦਵਾ ਕੇ ਵਾਅਦੇ ਪੂਰੇ ਕਰਨ ਦਾ ਮੌਕਾ ਦਿੱਤਾ।
ਅੱਜ ਨਾਂਨਗਰਾਂ, ਭਲਾਣ, ਭਨਾਮ ਦੇ ਵਿੱਚ ਸਰਕਾਰੀ ਸਕੂਲਾਂ ਦੇ ਦੌਰੇ ਤੇ ਆਏ ਸੂਬੇ ਦੇ ਸੀਨੀਅਰ ਆਗੂਆਂ ਨੇ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਤੇ ਪਤਵੰਤੇ ਲੋਕਾਂ ਦੇ ਭਰਵੇ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕੀਤਾ ਅਤੇ ਭਵਿੱਖ ਵਿਚ ਪੰਜਾਬ ਲਈ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਚਰਚਾ ਕੀਤੀ।
ਡਿਪਟੀ ਸਪੀਕਰ ਨੇ ਇਸ ਮੌਕੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ 80 ਸਾਲਾ ਵਿਚ ਸੂਬੇ ਦੇ ਵਿਕਾਸ ਲਈ ਕੋਈ ਯਤਨ ਨਹੀ ਕੀਤੇ। ਸਰਕਾਰੀ ਸਕੂਲਾਂ ਦੀ ਤਰਸਯੋਗ ਹਾਲਤ ਇਸ ਗੱਲ ਦੀ ਪ੍ਰਤੱਖ ਗਵਾਹ ਬਣੀ ਹੈ। ਜਦੋਂ ਤੋ ਸੂਬੇ ਵਿਚ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਹੈ ਅਤੇ ਮੁੱਖ ਮੰਤਰੀ ਨੇ ਨੋਜਵਾਨ ਅਣਥੱਕ ਮਿਹਨਤੀ, ਇਮਾਨਦਾਰ ਹਰਜੋਤ ਸਿੰਘ ਬੈਂਸ ਨੂੰ ਸਿੱਖਿਆ ਵਿਭਾਗ ਦੀ ਜਿੰਮੇਵਾਰੀ ਸੋਂਪੀ ਹੈ, ਉਸ ਸਮੇਂ ਤੋ ਹੀ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਕਾਇਆ ਪਲਟ ਰਹੀ ਹੈ। ਲੋੜ ਤੋ ਵੱਧ ਫੰਡ, ਗ੍ਰਾਟਾਂ ਸਰਕਾਰੀ ਸਕੂਲਾਂ ਨੂੰ ਮਿਲ ਰਹੀਆਂ ਹਨ। ਅੱਜ ਸਰਕਾਰੀ ਸਕੂਲ ਮਾਡਲ ਸਕੂਲਾਂ ਤੋਂ ਸੁੰਦਰ ਹੋ ਗਏ ਹਨ, ਵਿੱਦਿਅਕ ਢਾਂਚਾ ਵੀ ਕਾਫੀ ਮਜਬੂਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ 80 ਸਾਲ ਵਿਚ ਸਰਕਾਰਾ ਸੂਬੇ ਵਿੱਚ 3 ਕਰੋੜ ਲੋਕਾਂ ਲਈ ਕੇਵਲ 3 ਮੈਡੀਕਲ ਕਾਲਜ ਹੀ ਦੇ ਸਕੀਆਂ ਹਨ, ਜਦੋਂ ਕਿ ਮਾਨ ਸਰਕਾਰ ਨੇ ਨਵਾਸ਼ਹਿਰ, ਹੁਸ਼ਿਆਰਪੁਰ ਤੇ ਕਪੂਰਥਲਾਂ ਵਿੱਚ 3 ਹੋਰ ਮੈਡੀਕਲ ਕਾਲਜ ਬਣਾਉਣ ਦੀ ਸੁਰੂਆਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਹੁਣ ਉੱਤਮ ਦਰਜੇ ਦੀਆਂ ਸਹੂਲਤਾਂ ਮਿਲ ਰਹੀਆਂ ਹਨ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਿੱਖਿਆ, ਖੇਡਾਂ ਦੇ ਖੇਤਰ ਵਿਚ ਵੱਡੀਆ ਮੱਲਾ ਮਾਰ ਰਹੇ ਹਨ।
ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ ਦੇ 20 ਹਜ਼ਾਰ ਸਰਕਾਰੀ ਸਕੂਲਾਂ ਵਿੱਚੋ ਉਹ ਹਜ਼ਾਰਾ ਸਕੂਲਾਂ ਦਾ ਨਿੱਜੀ ਤੌਰ ਤੇ ਦੌਰਾ ਕਰ ਚੁੱਕੇ ਹਨ, ਬਾਰਡਰ ਰੇਂਜ ਤੇ ਸਰਕਾਰੀ ਸਕੂਲਾਂ ਦੀ ਤਰਸਯੌਗ ਹਾਲਤ ਨੂੰ ਨੇੜੇ ਤੋ ਜਾਣਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਸਕੂਲਾਂ ਨੂੰ ਜੋ ਸਹੂਲਤਾਂ ਚਾਹੀਦੀਆਂ ਹਨ ਉਹ ਭਾਵੇ ਚਾਰਦੀਵਾਰੀ, ਲੈਬੋਰਟਰੀ, ਫਰਨੀਚਰ, ਲਾਇਬ੍ਰਰੇਰੀ, ਖੇਡ ਮੈਦਾਨ ਜਾਂ ਹੋਰ ਸਹੂਲਤਾਂ ਲੋੜੀਦੀਆਂ ਹੋਣ ਉਹ ਸਾਰੀਆਂ ਮੁਹੱਇਆ ਕਰਵਾ ਦਿੱਤੀਆਂ ਹਨ। ਨਵੀਆ ਸਕੂਲ ਇਮਾਰਤਾਂ ਉਸਾਰੀਆਂ ਜਾ ਰਹੀਆਂ ਹਨ, ਪੁਰਾਣੀਆਂ ਇਮਾਰਤਾ ਨੂੰ ਨਵੀਨੀਕਰਨ ਉਪਰੰਤ ਆਧੁਨਿਕ ਸਹੂਲਤਾਂ ਨਾਲ ਲੈਂਸ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਸਕੂਲਾਂ ਵਿੱਚ ਵੱਡੇ ਬਦਲਾਓ ਲਿਆਦੇ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਵਿੱਦਿਆਂ ਲਈ ਢੁਕਵਾ ਵਾਤਾਵਰਣ ਮਿਲਿਆ ਹੈ। ਸਿੱਖਿਆ ਮੰਤਰੀ ਨੇ ਕਿਹਾ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਤੇ ਸਿੱਖਿਆ ਲਈ ਢੁਕਵਾ ਵਾਤਾਵਰਣ ਮੁਹੱਇਆ ਕਰਵਾਉਣਾ ਸਾਡੇ ਕਰਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਜਿਸ ਨੂੰ ਸਾਕਾਰ ਕਰਨ ਲਈ ਜਿੰਮੇਵਾਰੀ ਮੈਨੂੰ ਸੋਂਪੀ ਗਈ ਹੈ ਅਤੇ ਹੁਣ ਸਿੱਖਿਆ ਦਾ ਮਿਆਰ ਸਭ ਤੋ ਉੱਤਮ ਬਣਾਉਣਾ ਮੇਰਾ ਸੁਪਨਾ ਹੀ ਨਹੀ ਮੇਰਾ ਜਨੂਨ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀ ਸਰਕਾਰੀ ਪ੍ਰਾਇਮਰੀ ਸਕੂਲ ਨਾਨਗਰਾਂ, ਸਰਕਾਰੀ ਹਾਈ ਸਕੂਲ ਨਾਨਗਰਾਂ, ਸਰਕਾਰੀ ਪ੍ਰਾਇਮਰੀ ਸਕੂਲ ਭਨਾਮ, ਸਰਕਾਰੀ ਪ੍ਰਾਇਮਰੀ ਸਕੂਲ ਭਲਾਣ, ਸਰਕਾਰੀ ਸੀਨੀ.ਸੈਕੰ.ਸਕੂਲ ਭਲਾਣ ਵਿੱਚ ਮੁਕੰਮਲ ਹੋਏ ਵਿਕਾਸ ਦੇ ਕਾਰਜਾਂ ਦੇ ਉਦਘਾਟਨ ਕਰ ਰਹੇ ਹਾਂ ਅਤੇ ਸਕੂਲਾਂ ਵਿਚ ਹੋਣ ਵਾਲੇ ਨਵੇ ਵਿਕਾਸ ਦੇ ਕੰਮਾਂ ਦਾ ਨੀਂਹ ਪੱਥਰ ਰੱਖ ਰਹੇ ਹਾਂ। ਸਿੱਖਿਆ ਲਈ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਵਿਰੋਧੀ ਭੰਡੀ ਪ੍ਰਚਾਰ ਕਰ ਰਹੇ ਹਨ, ਜਦੋਂ ਕਿ ਦਹਾਕਿਆਂ ਤੋ ਸਰਕਾਰੀ ਸਕੂਲਾਂ ਦੀ ਤਰਸਯੋਗ ਹਾਲਤ ਵੱਲ ਕਿਸੇ ਨੇ ਧਿਆਨ ਨਹੀ ਦਿੱਤਾ।
ਸਿੱਖਿਆ ਮੰਤਰੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਸਰਕਾਰੀ ਸਕੂਲਾਂ ਤੇ 100 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਨੰਗਲ ਅਤੇ ਕੀਰਤਪੁਰ ਸਾਹਿਬ ਵਿਚ ਸਕੂਲ ਆਂਫ ਐਮੀਨੈਂਸ ਮਿਆਰੀ ਸਿੱਖਿਆ ਦੇਣ ਤਿਆਰ ਹੋ ਰਹੇ ਹਨ। ਸਕੂਲ ਆਂਫ ਬ੍ਰਿਲੀਐਸ, ਸਕੂਲ ਆਂਫ ਹੈਪੀਨੈਂਸ, ਸਕੂਲ ਆਫ ਐਕਸੀਲੈਂਸ ਦੇ ਨਾਲ ਨਾਲ ਅਸੀ ਸਰਕਾਰੀ ਸਕੂਲਾਂ ਵਿੱਚ ਐਸਟ੍ਰੋਟਰਫ ਖੇਡ ਮੈਦਾਨ, ਸੂਟਿੰਗ ਰੇਜ਼, ਹਰ ਮੌਸਮ ਅਨੁਕੂਲ ਸਵੀਮਿੰਗ ਪੂਲ ਬਣਾਏ ਜਾ ਰਹੇ ਹਨ। ਸਰਕਾਰੀ ਹਾਈ ਸਕੂਲ ਨਾਨਗਰਾਂ ਵਿੱਚ ਬਾਸਕਿਟਵਾਲ, ਬੈਡਮਿੰਟਨ ਤੇ ਕਬੱਡੀ ਗਰਾਊਡ ਦੇ 9.7 ਲੱਖ ਨਾਲ ਮੁਕੰਮਲ ਹੋਏ ਕੰਮਾਂ ਨੂੰ ਲੋਕ ਅਰਪਣ ਕੀਤਾ, ਸਰਕਾਰੀ ਸੀਨੀ.ਸੈਕੰ.ਸਕੂਲ ਭਲਾਣ ਵਿੱਚ 14.3 ਲੱਖ ਨਾਲ ਤਿਆਰ ਚਾਰਦੀਵਾਰੀ ਤੇ 7.5 ਲੱਖ ਨਾਲ ਬਾਸਕਿਟਵਾਲ ਗਰਾਊਡ ਟਰੈਕ ਦਾ ਉਦਘਾਟਨ ਕੀਤਾ। ਸ.ਬੈਂਸ ਸਰਕਾਰੀ ਪ੍ਰਾਇਮਰੀ ਸਕੂਲ ਨਾਨਗਰਾਂ ਵਿੱਚ 15.28 ਲੱਖ ਨਾਲ ਨਵੀ ਏ.ਸੀ.ਆਰ ਕੰਪਿਊਟਰ ਲੈਬ ਤੇ ਹੈਡ ਰੂਮ ਦਾ ਨੀਹ ਪੱਥਰ ਰੱਖਿਆ, ਸਰਕਾਰੀ ਪ੍ਰਾਇਮਰੀ ਸਕੂਲ ਭਨਾਮ ਵਿੱਚ 105.37 ਲੱਖ ਨਾਲ ਨਵੀ ਇਮਾਰਤ ਦਾ ਕੰਮ ਸੁਰੂ ਕਰਵਾਇਆ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਭਲਾਣ ਵਿੱਚ 15.28 ਲੱਖ ਨਾਲ ਤਿਆਰ ਹੋਣ ਵਾਲੇ ਨਵੇ ਏ.ਸੀ.ਆਰ ਕੰਪਿਊਟਰ ਲੈਬ ਤੇ ਹੈਡ ਰੂਮ ਦੇ ਕੰਮ ਦੀ ਸੁਰੂਆਤ ਕੀਤੀ।
ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਨਿਤਿਨ ਪੁਰੀ ਭਲਾਣ, ਪ੍ਰੇਮ ਕੁਮਾਰ ਮਿੱਤਲ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ), ਸਮਸ਼ੇਰ ਸਿੰਘ ਜਿਲ੍ਹਾ ਸਿੱਖਿਆ ਅਫਸਰ (ਪ੍ਰਾ.), ਦਇਆ ਸਿੰਘ ਸਿੱਖਿਆ ਕੋਆਰਡੀਨੇਟਰ, ਸੁਰਿੰਦਰਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ, ਯੋਗਰਾਜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਰਾਕੇਸ਼ ਵਰਮਾ, ਹਰਪਾਲ ਪਾਲੀ ਸਰਪੰਚ, ਕੁਸ਼ਲ ਕੁਮਾਰ, ਦਲਜੀਤ ਸਿੰਘ ਕਾਕਾ ਨਾਨਗਰਾਂ, ਅਵਤਾਰ ਸਿੰਘ, ਗੁਰਜਿੰਦਰ ਸਿੰਘ, ਮੋਹਨ ਲਾਲ, ਨਿਸ਼ਾਤ ਗੁਪਤਾ, ਮਨਜੋਤ ਸਿੰਘ, ਹਤੇਸ਼ ਸ਼ਰਮਾ, ਨੀਰਜ ਰਾਣਾ, ਦਵਿੰਦਰ ਸਿੰਘ ਸਰਪੰਚ, ਭਗਵੰਤ ਅਟਵਾਲ, ਕੁਸ਼ਲ ਲਾਲ, ਚਮਨ ਲਾਲ ਸੈਣੀ, ਰਾਕੇਸ ਵਰਮਾ, ਰਵਿੰਦਰ ਕੁਮਾਰ ਇੰਚਾਰਜ, ਜੱਗਾ ਬਹਿਲੂ, ਸਰਪੰਚ ਰਵੀ ਕੁਮਾਰ, ਮਨਿੰਦਰ ਕੈਫ, ਪਿੰਕੀ ਸ਼ਰਮਾ, ਮੋਹਨ ਲਾਲ, ਗਗਨ ਪੁਰੀ ਭਲਾਣ, ਰਛਪਾਲ ਰਾਣਾ ਤੋ ਇਲਾਵਾ ਪਿੰਡਾਂ ਦੇ ਸਰਪੰਚ, ਪੰਚ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।