Hindi
MLA Ajitpal Singh Kohli Pic 2

ਡੇਅਰੀ ਸ਼ਿਫਟਿੰਗ ਦੀਆਂ ਤਿਆਰੀਆਂ ਜੋਰਾਂ 'ਤੇ : ਡੇਅਰੀ ਪ੍ਰੋਜੈਕਟ ਦੇ 90 ਫੀਸਦੀ ਕੰਮ ਪੂਰੇ

ਡੇਅਰੀ ਸ਼ਿਫਟਿੰਗ ਦੀਆਂ ਤਿਆਰੀਆਂ ਜੋਰਾਂ 'ਤੇ : ਡੇਅਰੀ ਪ੍ਰੋਜੈਕਟ ਦੇ 90 ਫੀਸਦੀ ਕੰਮ ਪੂਰੇ

ਡੇਅਰੀ ਸ਼ਿਫਟਿੰਗ ਦੀਆਂ ਤਿਆਰੀਆਂ ਜੋਰਾਂ 'ਤੇ : ਡੇਅਰੀ ਪ੍ਰੋਜੈਕਟ ਦੇ 90 ਫੀਸਦੀ ਕੰਮ ਪੂਰੇ

- ਵਿਧਾਇਕ ਕੋਹਲੀ ਨੇ ਚੁੱਕੀ ਵੱਡੀ ਜਿੰਮੇਵਾਰੀ : 10 ਦਿਨਾਂ ਅੰਦਰ ਕੀਤੀਆਂ ਤਿੰਨ ਮੀਟਿੰਗਾਂ
- ਸ਼ਹਿਰ ਦੇ ਡੇਅਰੀਆਂ ਵਾਲਿਆਂ ਦੀਆਂ ਮੰਗਾਂ ਨੂੰ ਕੀਤਾ ਪੂਰਾ
- ਸਾਰੇ ਕੰਮ ਲੋਕਾਂ ਦੀ ਰਜਾਮੰਦੀ ਨਾਲ ਨੇਪਰੇ ਚੜਵਾਏ, ਜਲਦ ਹੋਵੇਗਾ ਡੇਅਰੀ ਪ੍ਰੋਜੈਕਟ ਪੂਰਾ
ਪਟਿਆਲਾ,  24 ਮਈ:
ਸ਼ਹਿਰ ਦੇ ਸੀਵਰੇਜ ਜਾਮ ਵਿਚ ਵੱਡੀ ਸਮਸਿਆ ਬਣ ਰਹੀਆਂ ਡੇਅਰੀਆਂ ਨੂੰ ਜਲਦ ਸ਼ਿਫਟ ਕਰਨ ਦੀਆਂ ਤਿਆਰੀਆਂ ਜੋਰਾਂ 'ਤੇ ਚਲ ਰਹੀਆਂ ਹਨ। ਡੇਅਰੀ ਪ੍ਰੋਜੈਕਟ ਦੇ ਲਗਭਗ 90 ਫੀਸਦੀ ਤੋਂ ਵੱਧ ਕੰਮ ਪੂਰੇ ਹੋ ਗਏ ਹਨ। ਅੱਜ ਪਿਛਲੇ 10 ਦਿਨਾਂ ਵਿਚ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਡੇਅਰੀ ਪ੍ਰੋਜੈਕਟ ਨੂੰ ਲੈ ਕੇ ਨਿਗਮ ਅਧਿਕਾਰੀਆਂ ਅਤੇ ਡੇਅਰੀ ਮਾਲਕਾਂ ਨਾਲ ਤੀਸਰੀ ਮੀਟਿੰਗ ਕੀਤੀ ਹੈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਨਿਗਮ ਦੇ ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪਰਮਵੀਰ ਸਿੰਘ ਵੀ ਹਾਜਰ ਸਨ।
ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅਬਲੋਵਾਲ ਡੇਅਰੀ ਪ੍ਰੋਜੈਕਟ ਨੂੰ ਲੈ ਕੇ ਵੱਡੀ ਜਿੰਮੇਵਾਰੀ ਚੁਕਦਿਆਂ, ਕਿਹਾ ਕਿ ਸ਼ਹਿਰ ਦੇ ਡੇਅਰੀ ਵਾਲਿਆਂ ਦੀਆਂ ਮੰਗਾਂ ਨੂੰ ਵੀ 90 ਫੀਸਦੀ ਤੱਕ ਪੂਰਾ ਕਰਵਾਇਆ, ਜਿਸ ਕਾਰਨ ਹੁਣ ਅਬਲੋਵਾਲ ਵਿਖੇ ਇਹ ਡੇਅਰੀਆਂ ਸ਼ਿਫਟ ਹੋਣਗੀਆਂ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਇਸ ਪ੍ਰੋਜੈਕਟ ਲਈ ਸ਼ਹਿਰ ਦੇ ਵੱਖ ਵੱਖ ਲੋਕਾਂ ਨਾਲ ਜਿੱਥੇ ਸਮੇਂ ਸਮੇਂ 'ਤੇ ਮੀਟਿੰਗਾਂ ਕੀਤੀਆਂ, ਉੱਥੇ ਲੋਕਾਂ ਨੂੰ ਇਸ ਪ੍ਰੋਜੈਕਟ ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ ਜਿਵੇਂ ਪਲਾਟਾਂ, ਰੇਟਾਂ, ਪਾਣੀ ਦੀ ਨਿਕਾਸੀ ਆਦਿ ਛੋਟੀ ਮੋਟੀ ਸਮੱਸਿਆਵਾਂ ਨੂੰ ਵੀ ਹੱਲ ਕਰਵਾ ਕੇ ਉਨ੍ਹਾਂ ਦੇ ਕੰਮਾਂ ਨੂੰ ਪੂਰਾ ਕਰਵਾਇਆ ਗਿਆ।
ਵਿਧਾਇਕ ਕੋਹਲੀ ਨੇ ਆਖਿਆ ਕਿ ਇਸ ਪ੍ਰੋਜੈਕਟ ਦੀਆਂ ਤਿਆਰੀਆਂ ਪੂਰੇ ਜੋਰਾਂ ਸੋਰਾਂ 'ਤੇ ਚਲ ਰਹੀਆਂ ਹਨ ਅਤੇ ਬਹੁਤ ਜਲਦ ਹੀ ਇਸ ਪ੍ਰੋਜੈਕਟ ਪੂਰਾ ਕਰਕੇ ਡੇਅਰੀਆਂ ਨੂੰ ਸ਼ਹਿਰ ਵਿਚੋ ਬਾਹਰ ਸ਼ਿਫਟ ਕੀਤਾ ਜਾਵੇਗਾ ਤੇ ਲੋਕਾਂ ਨੂੰ ਬਣਦੀਆਂ ਸੁਵਿਧਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆ। ਉਨ੍ਹਾਂ ਕਿਹਾ ਕਿ ਡੇਅਰੀ ਪ੍ਰੋਜੈਕਟ ਨੂੰ ਲੈ ਕੇ ਜਿੰਨੇ ਵੀ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਸਨ, ਉਨਾ ਨੂੰ ਪੂਰਾ ਕਰ ਦਿੱਤਾ ਗਿਆ ਹੈ ਅਤੇ ਸਾਰੇ ਕੰਮਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ ਦਿੱਤਾ ਗਿਆ ਹੈ। ਹੁਣ ਬਹੁਤ ਜਲਦ ਇਸ ਪ੍ਰੋਜੈਕਟ ਤਹਿਤ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਸ਼ਿਫਟ ਕਰ ਦਿੱਤਾ ਜਾਵੇਗਾ।


Comment As:

Comment (0)