ਚੌਹਾਲ ਡੈਮ ਦੀ ਝੀਲ ਦੀ ਸਫ਼ਾਈ ਲਈ ਜਲ ਸਪਲਾਈ ਵਿਭਾਗ ਵੱਲੋਂ ਵਿਸ਼ੇਸ਼ ਜਾਗਰੂਕਤਾ ਕੈਂਪ
ਚੌਹਾਲ ਡੈਮ ਦੀ ਝੀਲ ਦੀ ਸਫ਼ਾਈ ਲਈ ਜਲ ਸਪਲਾਈ ਵਿਭਾਗ ਵੱਲੋਂ ਵਿਸ਼ੇਸ਼ ਜਾਗਰੂਕਤਾ ਕੈਂਪ
ਹੁਸ਼ਿਆਰਪੁਰ, 6 ਜੂਨ :
ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ 'ਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਨਿਰਦੇਸ਼ਾਂ 'ਤੇ ਚੌਹਾਲ ਡੈਮ ਦੀ ਝੀਲ ਦੀ ਸਫਾਈ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਇਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਕੈਂਪ ਵਿਭਾਗ ਵੱਲੋਂ ਸ਼ਿਵਾਲਿਕ ਹਾਈਕ ਐਂਡ ਟ੍ਰੈਕ ਕਲੱਬ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿਚ ਕਲੱਬ ਦੇ ਚੇਅਰਮੈਨ ਅਤੇ ਮੈਂਬਰਾਂ ਨੇ ਹਿੱਸਾ ਲਿਆ।
ਇਸ ਮੁਹਿੰਮ ਤਹਿਤ ਡੈਮ ਦੇ ਆਲੇ-ਦੁਆਲੇ ਫੈਲੇ ਪਲਾਸਟਿਕ ਕੂੜੇ, ਡਿਸਪੋਜ਼ੇਬਲ ਵਸਤੂਆਂ ਆਦਿ ਇਕੱਠੀਆਂ ਕੀਤੀਆਂ ਗਈਆਂ। ਇਕੱਠੇ ਕੀਤੇ ਗਏ ਕੂੜੇ ਨੂੰ ਵਿਭਾਗ ਦੁਆਰਾ ਸਥਾਪਿਤ ਪਲਾਸਟਿਕ ਵੇਸਟ ਮੈਨੇਜਮੈਂਟ ਸੈਂਟਰ ਬਜਵਾੜਾ ਭੇਜਿਆ ਗਿਆ, ਜਿਥੇ ਪਲਾਸਟਿਕ ਵੇਸਟ ਦੀ ਮੁੜ ਵਰਤੋਂ ਯਕੀਨੀ ਬਣਾਈ ਗਈ। ਇਸ ਦੇ ਨਾਲ ਹੀ ਗਿੱਲੇ ਕੂੜੇ ਅਤੇ ਗਲ਼ੇ-ਸੜੇ ਕੱਪੜਿਆਂ ਤੋਂ ਜੈਵਿਕ ਖਾਦ ਤਿਆਰ ਕਰਨ ਦਾ ਕੰਮ ਵੀ ਕੀਤਾ ਗਿਆ।
ਇਸ ਮੌਕੇ ਪਿੰਡ ਵਾਸੀਆਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵਿਭਾਗੀ ਟੀਮ ਦੇ ਨਾਲ ਸਫਾਈ ਦੇ ਕੰਮ ਵਿਚ ਹਿੱਸਾ ਲਿਆ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਉਪ-ਮੰਡਲ ਇੰਜੀਨੀਅਰ ਨਵਨੀਤ ਕੁਮਾਰ ਜਿੰਦਲ ਅਤੇ ਕਮਿਊਨਿਟੀ ਡਿਵੈਲਪਮੈਂਟ ਸਪੈਸ਼ਲਿਸਟ ਹਰਵੀਰ ਸਿੰਘ ਨੇ ਵੀ ਕੈਂਪ ਵਿਚ ਹਿੱਸਾ ਲਿਆ ਅਤੇ ਟੀਮ ਦੇ ਨਾਲ ਬੰਨ੍ਹ ਦੀ ਸਫਾਈ ਕੀਤੀ।
ਸਾਰੇ ਭਾਗੀਦਾਰਾਂ ਨੇ ਪ੍ਰਣ ਲਿਆ ਕਿ ਭਵਿੱਖ ਵਿਚ ਉਹ ਡੈਮ ਖੇਤਰ ਵਿਚ ਗੰਦਗੀ ਨਹੀਂ ਫੈਲਣ ਦੇਣਗੇ ਅਤੇ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਵੀ ਕਰਨਗੇ।
© 2022 Copyright. All Rights Reserved with Arth Parkash and Designed By Web Crayons Biz