Hindi
1001043653

ਆਯੂਸ਼ ਆਯੂਰਵੈਦਿਕ ਤੇ ਹੋਮਿਓਪੈਥਿਕ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਾਇਆ

ਆਯੂਸ਼ ਆਯੂਰਵੈਦਿਕ ਤੇ ਹੋਮਿਓਪੈਥਿਕ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਾਇਆ

ਆਯੂਸ਼ ਆਯੂਰਵੈਦਿਕ ਤੇ ਹੋਮਿਓਪੈਥਿਕ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਾਇਆ

 

ਬਰਨਾਲਾ, 12 ਅਗਸਤ

  ਆਯੂਸ ਕਮਿਸ਼ਨਰ ਸ. ਦਿਲਰਾਜ ਸਿੰਘ, ਡਾਇਰੈਕਟਰ ਆਯੂਰਵੈਦਾ ਪੰਜਾਬ ਡਾ. ਰਵੀ ਡੁੰਮਰਾ, ਡਾਇਰੈਕਟਰ ਹੋਮਿਓਪੈਥੀ ਡਾ. ਹਰਿੰਦਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਅਮਨ ਕੌਂਸ਼ਲ ਤੇ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਰਾਜੀਵ ਜਿੰਦੀਆ ਦੀ  ਅਗਵਾਈ ਵਿੱਚ ਪਿੰਡ ਕੁੱਬੇ ਦੀ ਭਿੰਡਰ ਪੱਤੀ ਧਰਮਸ਼ਾਲਾ ਵਿੱਚ ਆਯੂਸ਼ ਮੈਡੀਕਲ ਚੈਕਅੱਪ ਕੈਂਪ ਲਾਇਆ ਗਿਆ।

    ਇਸ ਕੈਂਪ ਆਗਾਜ਼ ਸਰਪੰਚ ਹਰਦੇਵ ਸਿੰਘ ਅਤੇ ਸਮੂਹ ਗਰਾਮ ਪੰਚਾਇਤ ਤੇ ਰਿਟ ਲੈਕਚਰਾਰ ਬਲਵੰਤ ਸਿੰਘ ਤੇ ਮੋਹਤਬਰਾਂ ਵਲੋਂ ਕੀਤਾ ਗਿਆ।

ਇਸ ਕੈਂਪ ਵਿੱਚ ਆਯੂਰਵੈਦ ਵਿਭਾਗ ਵਲੋਂ 494 ਅਤੇ ਹੋਮਿਓਪੈਥਿਕ ਵਿਭਾਗ ਵਲੋਂ 247 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਆਯੂਰਵੈਦ ਵਿਭਾਗ ਵਲੋਂ ਡਾ. ਅਮਨਦੀਪ ਸਿੰਘ ਨੋਡਲ ਅਫ਼ਸਰ ਡਾ. ਸ਼ੀਤੂ ਢੀਂਗੜਾ ਏਐਮਓ, ਡਾ. ਰਕੇਸ਼ ਕੁਮਾਰ ਏ ਐਮ ਓ ਨੇ ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ। ਉਪਵੈਦ ਯਾਦਵਿੰਦਰ ਸਿੰਘ ਨਵਰਾਜ ਸਿੰਘ ਇੰਦਰਜੀਤ ਕੁਮਾਰ ਨੇ ਕੈਂਪ ਵਿੱਚ ਆਏ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ।

 ਹੋਮਿਓਪੈਥਿਕ ਵਿਭਾਗ ਵਲੋਂ ਡਾ.ਅਮਨਦੀਪ ਸਿੰਘ ਸੋਹਲ ਐਚ ਐਮ ਓ ਨੇ ਮਰੀਜ਼ਾਂ ਦਾ ਨਿਰੀਖਣ ਕੀਤਾ। ਹੋਮਿਓਪੈਥੀ ਡਿਸਪੈਂਸਰ ਗੁਰਚਰਨ ਸਿੰਘ ਔਲਖ ਤੇ ਗੁਰਚਰਨ ਸਿੰਘ ਨੇ ਮਰੀਜ਼ਾਂ ਨੂੰ ਹੋਮਿਓਪੈਥਿਕ ਦਵਾਈਆਂ ਵੰਡੀਆਂ। ਕੈਂਪ ਵਿੱਚ ਆਏ ਆਯੂਰਵੈਦਿਕ ਡਾਕਟਰਾਂ ਦਾ ਤੇ ਹੋਮਿਓਪੈਥਿਕ ਡਾਕਟਰਾਂ ਦੀ ਮੈਡੀਕਲ ਟੀਮ ਦਾ ਪਿੰਡ ਵਲੋਂ ਧੰਨਵਾਦ ਕੀਤਾ ਗਿਆ ਅਤੇ ਸਰਕਾਰ ਦੇ ਇਨ੍ਹਾਂ ਚਿਕਿਤਸਾ ਪ੍ਰਣਾਲੀਆਂ ਨੂੰ ਘਰ ਘਰ ਪਹੁਚਾਉਣ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ |


Comment As:

Comment (0)