Hindi
1 (3)

ਕਮਿਸ਼ਨਰ ਨਗਰ ਨਿਗਮ ਨੇ ਪਾਇਲਟ ਪ੍ਰੋਜੈਕਟ ਵਾਲੇ ਪੰਜ ਕੌਂਸਲਰਾਂ ਨਾਲ ਕੀਤੀ ਮੀਟਿੰਗ

ਕਮਿਸ਼ਨਰ ਨਗਰ ਨਿਗਮ ਨੇ ਪਾਇਲਟ ਪ੍ਰੋਜੈਕਟ ਵਾਲੇ ਪੰਜ ਕੌਂਸਲਰਾਂ ਨਾਲ ਕੀਤੀ ਮੀਟਿੰਗ

ਕਮਿਸ਼ਨਰ ਨਗਰ ਨਿਗਮ ਨੇ ਪਾਇਲਟ ਪ੍ਰੋਜੈਕਟ ਵਾਲੇ ਪੰਜ ਕੌਂਸਲਰਾਂ ਨਾਲ ਕੀਤੀ ਮੀਟਿੰਗ

 

-ਕਿਹਾ, ਨਾਗਰਿਕਾਂ ਦੇ ਸਹਿਯੋਗ ਨਾਲ ਹੀ ਹੁਸ਼ਿਆਰਪੁਰ ਬਣੇਗਾ ਆਦਰਸ਼ ਤੇ ਸਵੱਛ ਸ਼ਹਿਰ

 

ਹੁਸ਼ਿਆਰਪੁਰ, 7 ਜੂਨ :

       ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਪੰਜ ਵਾਰਡਾਂ ਵਿਚ ਸੋਰਸ ਸੈਗਰੀਗੇਸ਼ਨ ਨੂੰ ਲੈ ਕੇ ਇਕ ਪਾਇਲਟ ਪ੍ਰੋਜੈਕਟ ਦੀ ਪਹਿਲ ਕੀਤੀ ਗਈ ਹੈ। ਇਸ ਸਬੰਧ ਵਿਚ ਹੁਸ਼ਿਆਰਪੁਰ ਨਗਰ ਨਿਗਮ ਦੇ ਕਮਿਸ਼ਨਰ ਡਾ. ਅਮਨਦੀਪ ਕੌਰ ਨੇ ਅੱਜ ਵਾਰਡ ਨੰਬਰ 8, 9, 10, 11 ਅਤੇ 12 ਦੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨਾਲ ਪ੍ਰੋਜੈਕਟ ਬਾਰੇ ਵਿਚਾਰ-ਵਟਾਂਦਰਾ ਕੀਤਾ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਵਾਤਾਵਰਨ ਅਨੁਕੂਲ ਬਣਾਉਣ ਦੇ ਉਦੇਸ਼ ਨਾਲ ਇਕ ਮਹੱਤਵਪੂਰਨ ਕਦਮ ਚੁੱਕਿਆ ਜਾ ਰਿਹਾ ਹੈ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਵਾਰਡ ਨੰਬਰ 8, 9, 10, 11 ਅਤੇ 12 ਵਿਚ 9 ਜੂਨ ਤੋਂ ਇਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ।

    ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਉਦੇਸ਼ ਹਰ ਘਰ ਤੋਂ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਇਕੱਠਾ ਕਰਨਾ ਅਤੇ ਇਸ ਨੂੰ ਸਹੀ ਢੰਗ ਨਾਲ ਪ੍ਰੋਸੈਸਿੰਗ ਕਰਨਾ ਹੈ। ਡਾ. ਅਮਨਦੀਪ ਕੌਰ ਨੇ ਕਿਹਾ ਕਿ ਇਸ ਕੰਮ ਲਈ ਨਗਰ ਨਿਗਮ ਹੁਸ਼ਿਆਰਪੁਰ ਸੋਨਾਲੀਕਾ ਟਰੈਕਟਰ ਲਿਮਟਿਡ ਦੇ ਅਧੀਨ ਸ਼੍ਰੀ ਕ੍ਰਿਸ਼ਨਾ ਇਨਫਰਾਸਰਵਿਸਿਜ਼ ਦਾ ਸਹਿਯੋਗ ਲੈ ਰਿਹਾ ਹੈ। ਇਸ ਤਹਿਤ ਇਨ੍ਹਾਂ ਵਾਰਡਾਂ ਵਿਚ 50 ਵਿਸ਼ੇਸ਼ ਕਿਸਮ ਦੇ ਕੂੜਾ ਇਕੱਠਾ ਕਰਨ ਵਾਲੇ ਵਾਹਨ ਲਗਾਏ ਜਾਣਗੇ, ਜੋ ਹਰੇਕ ਘਰ ਤੋਂ ਬਿਨਾਂ ਛੱਡੇ ਵੱਖ-ਵੱਖ ਕਚਰਾ ਇਕੱਠਾ ਕਰਨਗੇ।

     ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ ਨੇ ਮੀਟਿੰਗ ਵਿਚ ਮੌਜੂਦ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਦੇ ਨਾਗਰਿਕਾਂ ਨੂੰ ਕਚਰਾ ਸੈਗਰੀਗੇਸ਼ਨ ਲਈ ਪ੍ਰੇਰਿਤ ਕਰਨ। ਜੇਕਰ ਕੋਈ ਵਿਅਕਤੀ ਸਹਿਯੋਗ ਨਹੀਂ ਕਰਦਾ ਹੈ, ਤਾਂ ਉਸ ਵਿਰੁੱਧ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਤਹਿਤ ਕਾਰਵਾਈ ਕਰਦੇ ਹੋਏ ਚਲਾਨ ਕੀਤਾ ਜਾਵੇਗਾ।

    ਡਾ. ਅਮਨਦੀਪ ਕੌਰ ਨੇ ਕਿਹਾ ਕਿ ਸਫ਼ਾਈ ਸਿਰਫ਼ ਨਗਰ ਨਿਗਮ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਹਰੇਕ ਨਾਗਰਿਕ ਦਾ ਫ਼ਰਜ਼ ਹੈ ਕਿ ਉਹ ਸਫ਼ਾਈ ਮੁਹਿੰਮ ਦਾ ਹਿੱਸਾ ਬਣੇ। ਨਾਗਰਿਕਾਂ ਦੇ ਸਹਿਯੋਗ ਨਾਲ ਹੀ ਸ਼ਹਿਰ ਨੂੰ ਆਦਰਸ਼, ਸਾਫ਼-ਸੁਥਰਾ ਅਤੇ ਸੁੰਦਰ ਬਣਾਇਆ ਜਾ ਸਕਦਾ ਹੈ।

    ਇਸ ਮੌਕੇ ਨਗਰ ਨਿਗਮ ਹੁਸ਼ਿਆਰਪੁਰ ਦੇ ਸੰਯੁਕਤ ਕਮਿਸ਼ਨਰ ਸੰਦੀਪ ਕੁਮਾਰ, ਸਹਾਇਕ ਕਮਿਸ਼ਨਰ ਅਜੇ ਸ਼ਰਮਾ, ਵਾਰਡ 8 ਦੇ ਕੌਂਸਲਰ ਮੁੱਖੀ ਰਾਮ, ਵਾਰਡ 10 ਦੇ ਕੌਂਸਲਰ ਜਸਪਾਲ ਸਿੰਘ, ਵਾਰਡ 11 ਦੇ ਕੌਂਸਲਰ ਰਣਜੀਤ ਚੌਧਰੀ ਅਤੇ ਵਾਰਡ 12 ਦੇ ਕੌਂਸਲਰ ਅਮਰੀਕ ਚੰਦ ਮੌਜੂਦ ਸਨ।


Comment As:

Comment (0)