ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਮੁਹਾਲੀ ਤੋਂ ਗੁੰਮ ਹੋਈ ਲੜਕੀ ਨੂੰ ਉਸਦੇ ਪਰਿਵਾਰ ਨਾਲ ਮੁੜ ਜੋੜਿਆ
ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਮੁਹਾਲੀ ਤੋਂ ਗੁੰਮ ਹੋਈ ਲੜਕੀ ਨੂੰ ਉਸਦੇ ਪਰਿਵਾਰ ਨਾਲ ਮੁੜ ਜੋੜਿਆ
ਅੰਮ੍ਰਿਤਸਰ, 7 ਜੂਨ 2025,
ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਬੀਤੇ ਦਿਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਆਪਣੇ ਪਰਿਵਾਰ ਨਾਲ ਨਿਰਾਸ਼ ਹੋ ਕੇ ਘਰ ਛੱਡ ਕੇ ਆਈ ਲੜਕੀ ਨੂੰ ਦੋਵਾਂ ਧਿਰਾਂ ਨਾਲ ਗੱਲਬਾਤ ਕਰਾ ਕੇ ਦੁਬਾਰਾ ਪਰਿਵਾਰ ਨਾਲ ਜੋੜਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਥਾਰਟੀ ਦੇ ਸਕੱਤਰ ਸ੍ਰੀ ਅਮਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ ਲਗਭਗ 11:00 ਵਜੇ ਇਕ ਕੁੜੀ, ਜੋ ਮੋਹਾਲੀ ਦੀ ਰਿਹਾਇਸ਼ੀ ਹੈ, ਜੋ ਚੰਡੀਗੜ੍ਹ ਕਾਲਜ ਦੀ ਵਿਦਿਆਰਥੀ ਹੈ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਅਮ੍ਰਿਤਸਰ ਦੇ ਦਫ਼ਤਰ ਵਿੱਚ ਆਈ। ਉਸਦੇ ਕਹਿਣ ਅਨੁਸਾਰ, ਉਸਨੇ ਦੋ ਦਿਨ ਪਹਿਲਾਂ 02.06.2025 ਨੂੰ ਆਪਣੇ ਮਾਪਿਆਂ ਵੱਲੋਂ ਉਸਨੂੰ ਕੀਤੇ ਜਾ ਰਹੇ ਅਣਚਾਹੇ ਦੁਖਦਾਈ ਵਿਹਾਰ ਦੇ ਕਾਰਨ ਆਪਣੇ ਘਰ ਨੂੰ ਛੱਡ ਦਿੱਤਾ ਸੀ ਅਤੇ 02/03.06.2025 ਦੀ ਦਰਮਿਆਨੀ ਰਾਤ ਦੇ ਦੌਰਾਨ ਨੂੰ ਉਸਨੇ ਅਮ੍ਰਿਤਸਰ ਵਿੱਚ ਆਪਣੀ ਸਹੇਲੀ ਦੇ ਘਰ ਵਿੱਚ ਆਸ਼ਰਾ ਲਿਆ ਸੀ। ਉਸ ਤੋਂ ਬਾਅਦ, 03/04.06.2025 ਦੀ ਦਰਮਿਆਨੀ ਰਾਤ ਨੂੰ ਉਸਨੇ ਸ਼੍ਰੀ ਦਰਬਾਰ ਸਾਹਿਬ, ਅਮ੍ਰਿਤਸਰ ਵਿੱਚ ਆਸ਼ਰਾ ਲਿਆ। ਉਸਨੇ ਹੋਰ ਦੱਸਿਆ ਕਿ ਜਦ ਉਹ ਸਭ ਪਾਸੋ ਬੇਹਾਲ ਪਰੇਸਾਨ ਹੋ ਗਈ ਅਤੇ ਹਰ ਉਪਰਾਲੇ ਵਿੱਚ ਨਾਕਾਮਯਾਬ ਰਹਿਣ ਤੋਂ ਬਾਅਦ ਉਸਨੂੰ "CHATGPT" ਸਾਫਟਵੇਅਰ ਰਾਹੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅਮ੍ਰਿਤਸਰ ਬਾਰੇ ਪਤਾ ਲੱਗਾ। ਜਦੋਂ ਉਹ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅਮ੍ਰਿਤਸਰ ਦੇ ਫਰੰਟ ਆਫਿਸ ਵਿੱਚ ਪਹੁੰਚੀ, ਤਾਂ ਉਸਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਉਸਦਾ ਸਹਿਯੋਗ ਫਰੰਟ ਆਫਿਸ ਸਟਾਫ਼ ਵੱਲੋਂ ਕੀਤਾ ਗਿਆ ਅਤੇ ਸ਼੍ਰੀ ਅਮਰਦੀਪ ਸਿੰਘ ਬੈਂਸ, ਸਕੱਤਰ/ਸੀ.ਜੇ.ਐਮ., ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅਮ੍ਰਿਤਸਰ ਵੱਲੋਂ ਉਸਦੀ ਮੁਸਕਲਾਂ ਨੂੰ ਸੁਣਿਆ ਗਿਆ ਅਤੇ ਉਸਨੂੰ ਹੌਸਲਾ ਦਿੱਤਾ ਗਿਆ ਕਿ ਉਸਦੀ ਹਰ ਮੁਸ਼ਕਲ ਦਾ ਹੱਲ ਕੀਤਾ ਜਾਵੇਗਾ। ਲੜਕੀ ਵੱਲੋਂ ਉਸਦੇ ਪਰਿਵਾਰ ਵੱਲੇ ਕੀਤੇ ਗਏ ਪਰਤਾੜਨਾ ਬਾਰੇ ਦੱਸਿਆ ਗਿਆ ਪਰੰਤੂ ਉਹ ਆਪਣੇ ਮਾਪਿਆਂ ਖ਼ਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੁੰਦੀ ਸੀ । ਪਰ ਉਸ ਵੱਲੋਂ ਬੇਨਤੀ ਕੀਤੀ ਗਈ ਕਿ ਉਹ ਆਪਣੇ ਮਾਤਾ-ਪਿਤਾ ਨਾਲ ਵਿਕਲਪੀ ਸਮਝੌਤੇ ਦੀ ਪਰਕਿਰਿਆ ਮੀਡੀਏਸ਼ਨ ਰਾਹੀਂ ਵਿਵਾਦ ਦਾ ਸਮਝੌਤਾ ਕਰਨਾ ਚਾਹੁੰਦੀ ਹੈ ਅਤੇ ਇਸ ਅਧਾਰ ਉਪਰ ਉਸਨੇ ਲਖਤੀ ਦਰਖਾਸਤ ਦਿੱਤੀ । ਉਸਦੀ ਸ਼ਿਕਾਇਤ ਸੁਣਨ ਤੋਂ ਬਾਅਦ, ਉਸਨੂੰ ਉਸਦੇ ਮਾਤਾ-ਪਿਤਾ ਨਾਲ ਆਨਲਾਈਨ ਮੇਡੀਏਸ਼ਨ ਰਾਹੀ ਸਪੰਰਕ ਕਰਵਾਇਆ ਗਿਆ ਅਤੇ ਕਰੀਬ 3 ਦੇ ਵਿਚਾਰਾਂ ਅਤੇ ਚਰਚਾ ਤੋਂ ਬਾਅਦ, ਇਹ ਮਾਮਲਾ ਸੁਲਝਾ ਲਿਆ ਗਿਆ ਅਤੇ ਲੜਕੀ ਮੋਹਾਲੀ ਵਿੱਚ ਆਪਣੇ ਮਾਤਾ-ਪਿਤਾ ਦੇ ਘਰ ਵਾਪਸ ਜਾਣ ਲਈ ਸਹਿਮਤ ਹੋ ਗਈ। ਉਸਦੇ ਮਾਤਾ-ਪਿਤਾ ਵੀ ਅਪਣੀ ਬੇਟੀ ਨੂੰ ਆਪਣੇ ਘਰ ਵਾਪਸ ਲੈ ਜਾਣ ਲਈ ਸਹਿਮਤ ਹੋ ਗਏ। ਲੜਕੀ ਨੂੰ ਸ਼੍ਰੀ ਅਮਰਦੀਪ ਸਿੰਘ ਬੈਂਸ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ,ਅੰਮ੍ਰਿਤਸਰ ਦੁਆਰਾ ਉਤਸ਼ਾਹਿਤ ਕੀਤਾ ਗਿਆ ਅਤੇ ਇਸ ਸਮੇ ਦੌਰਾਨ ਉਸਦੇ ਰਹਿਣ ਅਤੇ ਖਾਣ-ਪੀਣ ਅਤੇ ਜਰੂਰੀ ਚੀਜ਼ਾਂ ਵੀ ਮੁਹੱਈਆ ਕਰਵਾਈਆ ਗਈਆਂ। ਜਦ ਤੱਕ ਉਸਦੇ ਮਾਤਾ-ਪਿਤਾ ਮੋਹਾਲੀ ਤੋਂ ਅੰਮ੍ਰਿਤਸਰ ਪਹੁੰਚੇ, ਲੜਕੀ ਨੂੰ "ਸਖੀ ਵਨ ਸਟਾਪ ਸੈਂਟਰ", ਸਿਵਲ ਹਸਪਤਾਲ, ਅੰਮ੍ਰਿਤਸਰ ਵਿੱਚ ਆਸਰਾ ਪ੍ਰਦਾਨ ਕੀਤਾ ਗਿਆ। ਰਾਤ ਕਰੀਬ 10:30 ਵਜੇ, ਲੜਕੀ ਦੇ ਮਾਤਾ-ਪਿਤਾ ਉਕਤ ਕੇਂਦਰ ਵਿਖੇ ਆਏ ਅਤੇ ਉਹ ਖੁਸ਼ੀ-ਖੁਸ਼ੀ ਆਪਣੀ ਲੜਕੀ ਨੂੰ ਮੋਹਾਲੀ ਵਾਪਿਸ ਲੈ ਗਏ।
ਇਸ ਤਰੀਕੇ ਨਾਲ, ਜਿਲਾ ਕਾਨੂੰਨੀ ਸੇਵਾਵਾਂ ਅਧਿਕਾਰੀ, ਜੋ ਸ਼੍ਰੀ ਅਮਰਿੰਦਰ ਸਿੰਘ ਗਰੇਵਾਲ, ਜਿਲਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ, ਜਿਲਾ ਕਾਨੂੰਨੀ ਸੇਵਾਵਾਂ ਅਧਿਕਾਰੀ, ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਕੰਮ ਕਰ ਰਿਹਾ ਹੈ, ਲੜਕੀ ਨੂੰ ਉਸ ਦੇ ਪਰਿਵਾਰ ਨਾਲ ਮੁੜ ਮਿਲਾਉਣ ਵਿੱਚ ਸਫਲ ਰਿਹਾ।