ਪਾਰਟੀ ਵਿੱਚ ਸਾਮਿਲ ਹੋਏ ਪਹਾੜਪੁਰ ਤੇ ਸਿੰਬਰਵਾਲ ਇਲਾਕੇ ਦੇ ਪਤਵੰਤੇ
ਆਮ ਆਦਮੀ ਪਾਰਟੀ ਵਿੱਚ ਸਾਮਿਲ ਹੋਏ ਪਹਾੜਪੁਰ ਤੇ ਸਿੰਬਰਵਾਲ ਇਲਾਕੇ ਦੇ ਪਤਵੰਤੇ
ਭਗਵੰਤ ਮਾਨ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਕਾਰਨ ਦਿੱਤਾ ਸਮਰਥਨ
ਹਰਜੋਤ ਬੈਂਸ ਕੈਬਨਿਟ ਮੰਤਰੀ ਦੀ ਹਾਜ਼ਰੀ ਵਿੱਚ ਕੀਤੀ ਸਮੂਲੀਅਤ
ਕੀਰਤਪੁਰ ਸਾਹਿਬ 03 ਅਗਸਤ (2025)
ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਅਤੇ ਪੰਜਾਬੀਅਤ ਦੀ ਭਲਾਈ ਅਤੇ ਪੰਜਾਬ ਦੇ ਹਿੱਤਾਂ ਤੇ ਹੱਕਾਂ ਦੀ ਰਾਖੀ ਕਰਕੇ ਸੂਬੇ ਦੇ ਹਰ ਵਰਗ ਦਾ ਮਨ ਮੋਹ ਲਿਆ ਹੈ, ਉਹ ਮੋਜੂਦਾ ਦੌਰ ਵਿਚ ਪੰਜਾਬ ਦੇ ਸਭ ਤੋ ਹਰਮਨ ਪਿਆਰੇ ਆਗੂ ਬਣ ਗਏ ਹਨ, ਇਸ ਲਈ ਉਨ੍ਹਾਂ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਲਗਾਤਾਰ ਮਜਬੂਤੀ ਵੱਲ ਅਗਰਸਰ ਹੋ ਰਹੀ ਹੈ।
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਲੋਕ ਆਪ ਸਰਕਾਰ ਦੀ ਕੰਮ ਕਰਨ ਦੀ ਕਾਬਲੀਅਤ ਅਤੇ ਭ੍ਰਿਸ਼ਟਾਚਾਰ ਮੁਕਤ ਤੇ ਬਿਨਾ ਸਿਫਾਰਸ਼ ਤੋਂ ਹੋ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਆਪ ਨਾਲ ਜੁੜ ਰਹੇ ਹਨ। ਉਹਨਾਂ ਕਿਹਾ ਕਿ ਜੋ ਲੋਕ ਅੱਜ ਪਾਰਟੀ ਵਿਚ ਸ਼ਾਮਿਲ ਹੋਏ ਹਨ, ਇਹਨਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ।
ਪਿੰਡ ਪਹਾੜਪੁਰ ਤੇ ਸਿੰਬਰਵਾਲ ਦੇ ਸਰਪੰਚ ਰੋਸ਼ਨੀ ਦੇਵੀ, ਪੰਚ ਸੁੱਚਾ ਸਿੰਘ,ਬਾਲੂ ਰਾਮ, ਲਾਲੂ ਰਾਮ, ਪ੍ਰੀਤਮ ਸਿੰਘ, ਮੰਗਲ ਚੋਧਰੀ, ਚੇਤ ਰਾਮ, ਕਰਮ ਚੰਦ ਨੂੰ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਵਾਇਆ। ਆਪ ਵਿਚ ਸ਼ਾਮਿਲ ਹੋਏ ਇਹਨਾਂ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਹਰਜੋਤ ਸਿੰਘ ਬੈਂਸ ਦੀ ਕਾਰਗੁਜਾਰੀ ਤੋਂ ਪ੍ਰਭਾਵਿਤ ਹੋ ਕੇ ਆਪ ਵਿਚ ਸ਼ਾਮਿਲ ਹੋਏ ਹਨ। ਪਹਾੜਪੁਰ ਤੇ ਸਿੰਬਰਵਾਲ ਦੇ ਪਤਵੰਤਿਆਂ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਦੂਰ ਅੰਦੇਸ਼ੀ ਸੋਚ ਅਤੇ ਲੋਕ ਪੱਖੀ ਫੈਸਲਿਆਂ ਤੋ ਪ੍ਰਭਾਵਿਤ ਹੋ ਕੇ ਨਿਰੰਤਰ ਵੱਖ ਵੱਖ ਪਾਰਟੀਆ ਦੇ ਆਗੂ ਤੇ ਮੈਂਬਰ ਆਮ ਆਦਮੀ ਪਾਰਟੀ ਵਿਚ ਸਮੂਲੀਅਤ ਕਰ ਰਹੇ ਹਨ।
ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਜਿਲ੍ਹਾ ਕੋਆਰਡੀਨੇਟਰ ਆਮ ਆਦਮੀ ਪਾਰਟੀ, ਡਾਇਰੈਕਟਰ ਪੰਜਾਬ ਐਗਰੋ ਰਾਮ ਕੁਮਾਰ ਮੁਕਾਰੀ ਜਿਲ੍ਹਾ ਸਕੱਤਰ, ਰਾਮਪਾਲ ਕਾਹੀਵਾਲ ਬਲਾਕ ਪ੍ਰਧਾਨ, ਇੰਦਰਪਾਲ ਸਿੰਘ, ਸੁਖਦੇਵ ਸਿੰਘ, ਭਾਗ ਚੰਦ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।