Hindi
10920477-3d7a-47f9-8474-4974f3ea407e

ਪਨਗ੍ਰੇਨ ਦੇ ਚੇਅਰਮੈਨ ਵੱਲੋਂ ਸ਼ੇਰਪੁਰ ਦੀਆਂ ਰਾਈਸ ਮਿੱਲਾਂ ਦੀ ਅਚਨਚੇਤ ਚੈਕਿੰਗ

ਪਨਗ੍ਰੇਨ ਦੇ ਚੇਅਰਮੈਨ ਵੱਲੋਂ ਸ਼ੇਰਪੁਰ ਦੀਆਂ ਰਾਈਸ ਮਿੱਲਾਂ ਦੀ ਅਚਨਚੇਤ ਚੈਕਿੰਗ

ਪਨਗ੍ਰੇਨ ਦੇ ਚੇਅਰਮੈਨ ਵੱਲੋਂ ਸ਼ੇਰਪੁਰ ਦੀਆਂ ਰਾਈਸ ਮਿੱਲਾਂ ਦੀ ਅਚਨਚੇਤ ਚੈਕਿੰਗ

- ਸਪੈਸ਼ਲ ਦੌਰਾਨ ਚੁਕਵਾਇਆ ਜਾ ਰਿਹਾ ਸੀ ਗਿੱਲਾ ਕਣਕ ਭੰਡਾਰ - ਚੇਅਰਮੈਨ ਤੇਜਪਾਲ ਸਿੰਘ ਗਿੱਲ

- ਕਣਕ ਦੇ ਸਟਾਕ ਉੱਪਰ ਪਾਣੀ ਪਾ ਕੇ ਜਾਂ ਮੀਂਹ ਵਿੱਚ ਬਿਨ੍ਹਾਂ ਤਰਪਾਲਾਂ ਤੋਂ ਖੁੱਲੇ ਛੱਡ ਕੇ ਵਜ਼ਨ ਵਧਾਉਣ ਦਾ ਸ਼ੱਕ

- ਪ੍ਰਬੰਧਕੀ ਨਿਰਦੇਸ਼ਕ ਨੂੰ ਜਾਂਚ ਕਰਨ ਅਤੇ ਦੋਸ਼ੀਆਂ ਉੱਤੇ ਸਖਤ ਕਾਰਵਾਈ ਕਰਨ ਦੀ ਹਦਾਇਤ

 

ਸ਼ੇਰਪੁਰ (ਜ਼ਿਲ੍ਹਾ ਸੰਗਰੂਰ), 6 ਅਗਸਤ (2025) -

ਪਨਗ੍ਰੇਨ ਦੇ ਚੇਅਰਮੈਨ ਡਾਕਟਰ ਤੇਜਪਾਲ ਸਿੰਘ ਗਿੱਲ ਵੱਲੋਂ ਅੱਜ ਰਿਹਾਨ ਰਾਈਸ ਮਿੱਲ, ਵੈਭਵ ਰਾਈਸ ਮਿੱਲ ਅਤੇ ਮਹਾਂਦੇਵ ਰਾਈਸ ਮਿੱਲ, ਕੇਂਦਰ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਵਿਖੇ ਪਨਗਰੇਨ ਵੱਲੋਂ ਫਸਲੀ ਸਾਲ 2025-26 ਦੀ ਭੰਡਾਰ ਕੀਤੀ ਕਣਕ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਉਪਰੋਕਤ ਗੁਦਾਮ ਵਿੱਚ ਸਪੈਸਲ ਲੱਗੀ ਹੋਈ ਸੀ ਅਤੇ ਅਨਾਜ ਦੀ ਚੁਕਵਾਈ ਕਰਵਾਈ ਜਾ ਰਹੀ ਸੀ। ਗੁਦਾਮ ਵਿੱਚ ਭੰਡਾਰ ਕੀਤੇ ਗਏ ਕਣਕ ਦੇ ਸਟਾਕ ਦੀ ਜਾਂਚ ਕਰਨ ਉਤੇ ਪਾਇਆ ਗਿਆ ਕਿ ਕਣਕ ਦਾ ਜੋ ਵੀ ਸਟਾਕ ਚੁਕਵਾਇਆ ਜਾ ਰਿਹਾ ਸੀ, ਉਹ ਬਹੁਤ ਹੀ ਜਿਆਦਾ ਗਿੱਲਾ ਸੀ। ਚੈਕਿੰਗ ਦੌਰਾਨ ਗੁਦਾਮ ਦੇ ਸਬੰਧਤ ਇੰਚਾਰਜ ਸ੍ਰੀ ਅਜੇ ਕੁਮਾਰ, ਨਿਰੀਖਕ, ਸ੍ਰੀ ਜਗਦੇਵ ਸਿੰਘ, ਨਿਰੀਅਕ ਅਤੇ ਸ੍ਰੀ ਪਰਮਜੀਤ ਸਿੰਘ ਨਿਰੀਖਕ ਵੀ ਮੌਜੂਦ ਸਨ।

 

ਚੇਅਰਮੈਨ ਡਾਕਟਰ ਤੇਜਪਾਲ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਦਾਮ ਇੰਚਾਰਜ ਅਤੇ ਸਬੰਧਤ ਨਿਰੀਖਕਾਂ ਦੀ ਮੌਜੂਦਗੀ ਵਿੱਚ ਗੁਦਾਮ ਦੇ ਵੱਖ-ਵੱਖ ਸਟੈਕਾਂ ਤੋਂ ਕਣਕ ਦੇ ਫੱਟਿਆਂ ਦਾ ਵਜਨ ਕੀਤਾ ਗਿਆ, ਜੋ ਕਿ ਲਗਭਗ 54 ਕਿਲੋ ਦੇ ਕਰੀਬ ਸੀ। ਸਬੰਧਤ ਨਿਰੀਖਕਾਂ ਨੂੰ ਉਹਨਾਂ ਵੱਲੋਂ ਚੁਣੇ ਗਏ ਗੱਟਿਆਂ ਦਾ ਵਜਨ ਵੀ ਲਗਭਗ 52.5 ਕਿਲੇ ਦੇ ਕਰੀਬ ਸੀ। ਜਿਸ ਤੋਂ ਸਪੱਸ਼ਟ ਹੈ ਕਿ ਉਪਰੋਕਤ ਡਿਸਪੈਚ ਕੀਤੇ ਜਾ ਰਹੇ ਕਣਕ ਦੇ ਸਟਾਕ ਉੱਪਰ ਪਾਣੀ ਪਾ ਕੇ ਜਾਂ ਮੀਂਹ ਵਿੱਚ ਬਿਨ੍ਹਾਂ ਤਰਪਾਲਾਂ ਤੋਂ ਖੁੱਲੇ ਛੱਡ ਕੇ ਉਸ ਦਾ ਵਜਨ ਵਧਾਇਆ ਜਾਂਦਾ ਹੈ ਅਤੇ ਗੱਟਿਆਂ ਵਿੱਚੋਂ ਵੱਧ ਵਜਨ ਦੀ ਕਣਕ ਨੂੰ ਪਰਖੇ ਲਗਾ ਕੇ ਕੱਢਿਆ ਜਾਂਦਾ ਹੈ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਵੇਚ ਕੇ ਕਣਕ ਦੀ ਚੋਰੀ ਕੀਤੀ ਜਾਂਦੀ ਹੈ।

 

ਇਸ ਤੋਂ ਇਲਾਵਾ, ਗੁਦਾਮ ਵਿੱਚ ਕਣਕ ਦੀ ਇੱਕ ਭਰੀ ਹੋਈ ਗੱਡੀ, ਜੋ ਕਿ ਸਬੰਧਤ ਨਿਰੀਖਕਾਂ ਦੇ ਦੱਸਣ ਮੁਤਾਬਿਕ ਐਫ.ਸੀ.ਆਈ. ਵੱਲੋਂ ਕਣਕ ਦੀ ਕੁਆਲਟੀ ਠੀਕ ਨਾ ਹੋਣ ਕਾਰਨ ਰਿਜੈਕਟ ਕੀਤੀ ਗਈ ਸੀ। ਉਸ ਵਿੱਚ ਬਹੁਤ ਹੀ ਖਰਾਬ ਕਣਕ ਦਾ ਸਟਾਕ ਲੋਡ ਕੀਤਾ ਹੋਇਆ ਸੀ, ਜਿਸਨੂੰ ਉੱਲੀ ਲੱਗੀ ਹੋਈ ਸੀ। ਟਰੱਕ ਵਿੱਚੋਂ ਕੁਝ ਗੱਟਿਆਂ ਦਾ ਵਜਨ ਕਰਨ ਤੇ ਉਹ ਵੀ 52.5 ਅਤੇ 53.5 ਕਿਲੋ ਦੇ ਪਾਏ ਗਏ, ਜੋ ਕਿ ਪਾਣੀ ਪਾ ਕੇ ਵਜਨ ਵਧਾਇਆ ਗਿਆ ਜਾਪਦਾ ਹੈ।

 

ਚੇਅਰਮੈਨ ਗਿੱਲ ਨੇ ਪਨਗ੍ਰੇਨ ਦੇ ਪ੍ਰਬੰਧਕੀ ਨਿਰਦੇਸ਼ਕ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਅਨਾਜ ਦੀ ਸਾਂਭ ਸੰਭਾਲ ਵਿੱਚ ਕੀਤੀ ਜਾ ਰਹੀ ਇਸ ਅਣਗਹਿਲੀ ਅਤੇ ਹੇਰਾਫੇਰੀ ਲਈ ਸਬੰਧਤ ਗੁਦਾਮ ਸਟਾਫ਼ ਉਤੇ ਸਖਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਤਾਂ ਜੋ ਅਨਾਜ ਦੀ ਬੇਕਦਰੀ ਅਤੇ ਪਨਗਰੇਨ ਨੂੰ ਹੋ ਰਹੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ।


Comment As:

Comment (0)