Hindi
WhatsApp Image 2025-08-17 at 11

ਪਿੰਡ ਬਾਂਸ ਵਿੱਚ ਡੰਗਾ ਲਗਾਉਣ ਦਾ ਕੰਮ ਸੁਰੂ, ਬਰਸਾਤਾ ਦੌਰਾਨ ਸੰਭਾਵੀ ਹੜ੍ਹਾਂ ਦੀ ਸਥਿਤੀ ਤੋ ਨਜਿੱਠਣ ਲਈ ਕੈਬਨਿਟ ਮੰਤਰੀ

ਪਿੰਡ ਬਾਂਸ ਵਿੱਚ ਡੰਗਾ ਲਗਾਉਣ ਦਾ ਕੰਮ ਸੁਰੂ, ਬਰਸਾਤਾ ਦੌਰਾਨ ਸੰਭਾਵੀ ਹੜ੍ਹਾਂ ਦੀ ਸਥਿਤੀ ਤੋ ਨਜਿੱਠਣ ਲਈ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕੀਤਾ ਉਪਰਾਲਾ

ਪਿੰਡ ਬਾਂਸ ਵਿੱਚ ਡੰਗਾ ਲਗਾਉਣ ਦਾ ਕੰਮ ਸੁਰੂ, ਬਰਸਾਤਾ ਦੌਰਾਨ ਸੰਭਾਵੀ ਹੜ੍ਹਾਂ ਦੀ ਸਥਿਤੀ ਤੋ ਨਜਿੱਠਣ ਲਈ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕੀਤਾ ਉਪਰਾਲਾ

ਨੰਗਲ 17 ਅਗਸਤ (2025)

ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਨੰਗਲ ਤਹਿਸੀਲ ਦੇ ਪਿੰਡ ਬਾਸ ਵਿੱਚ ਬਰਸਾਤਾ ਦੌਰਾਨ ਸੰਭਾਵੀ ਹੜ੍ਹਾਂ ਦੀ ਸਥਿਤੀ ਤੋਂ ਬਚਾਓ ਲਈ ਪਿੰਡ ਵਿੱਚ 100 ਫੁੱਟ ਦਾ ਡੰਗਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ, ਜਿਸ ਦਾ ਕੰਮ ਅੱਜ ਸੁਰੂ ਹੋ ਗਿਆ ਹੈ।

   ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਹਿਤੇਸ਼ ਸ਼ਰਮਾ (ਦੀਪੂ) ਕੋਆਰਡੀਨੇਟਰ ਯੁੱਧ ਨਸ਼ਿਆ ਵਿਰੁੱਧ ਹਲਕਾ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਇਸ ਪਿੰਡ ਵਿੱਚ ਬਰਸਾਤਾ ਦੌਰਾਨ ਖੱਡ ਵਿਚ ਭਾਰੀ ਮਾਤਰਾ ਵਿਚ ਪਾਣੀ ਆਉਣ ਕਾਰਨ ਸੜਕ ਬੁਰੀ ਤਰਾਂ ਪ੍ਰਭਾਵਿਤ ਹੋ ਗਈ ਸੀ, ਆਵਾਜਾਈ ਦੀ ਵੀ ਮੁਸ਼ਕਿਲ ਪੇਸ਼ ਆ ਰਹੀ ਸੀ। ਪਿੰਡ ਵਾਸੀਆਂ ਨੇ ਇਹ ਮਾਮਲਾ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਧਿਆਨ ਵਿਚ ਲਿਆਦਾ ਜਿਨ੍ਹਾਂ ਨੇ ਆਪਣੇ ਹਲਕੇ ਦੇ ਇਸ ਪਿੰਡ ਦੇ ਲੋਕਾਂ ਦੀ ਸਮੱਸਿਆਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਅੱਜ ਪਿੰਡ ਵਿਚ ਡੰਗਾ ਲਗਾਉਣ ਦਾ ਕੰਮ ਸੁਰੂ ਹੋ ਗਿਆ ਹੈ, ਲਗਭਗ 5 ਲੱਖ ਰੁਪਏ ਦੀ ਲਾਗਤ ਨਾਲ 100 ਫੁੱਟ ਡੰਗਾ ਲਗਾਉਣ ਨਾਲ ਇਹ ਇਲਾਕਾ ਪਾਣੀ ਦੀ ਮਾਰ ਤੋ ਸੁਰੱਖਿਅਤ ਹੋਵੇਗਾ ਅਤੇ ਸੜਕ ਦੀ ਮੁਰੰਮਤ ਵੀ ਕਰਵਾਈ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਡੰਗੇ ਦੇ ਕੰਮ ਨਾਲ ਰਸਤੇ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਹੈ, ਇਹ ਰਸਤਾ ਅਗਲੇ ਕਈ ਮੁੱਖ ਪਿੰਡਾਂ ਨੂੰ ਜੋੜਨ ਦਾ ਕੰਮ ਕਰਦਾ ਹੈ, ਜ਼ਿਨ੍ਹਾਂ ਵਿਚ ਪੀਘਬੜੀ, ਕਲਸੇੜਾ, ਬਾਸ, ਬਿਭੋਰ ਸਾਹਿਬ, ਸੁਆਮੀਪੁਰ, ਖੇੜਾਬਾਗ ਆਦਿ ਪ੍ਰਮੁੱਖ ਹਨ।

     ਇਸ ਮੌਕੇ ਸ਼ਿਵ ਕੁਮਾਰ, ਮਾਸਟਰ ਬੁੱਧ, ਅਮਨ ਬਾਸ, ਅੰਕੁਸ਼ ਦਿਵੇਦੀ,  ਰਾਜੀਵ ਕੁਮਾਰ, ਬਲਦੇਵ ਢਿੱਲੋਂ, ਸਾਨੂੰ ਬਾਂਸ, ਸੁਧਾਸ਼ੂ, ਸ਼ੇਰ ਸਿੰਘ, ਰਣਜੀਤ ਸਿੰਘ, ਰਾਮ ਕੁਮਾਰ, ਐਡਵੋਕੇਟ ਨਿਸ਼ਾਤ ਗੁਪਤਾ, ਸਤੀਸ਼ ਚੋਪੜਾ, ਗੁਰਜਿੰਦਰ ਸਿੰਘ ਸ਼ੋਕਰ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ.ਬੈਂਸ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਚ ਲਗਾਤਾਰ ਵਿਆਪਕ ਪੱਧਰ ਤੇ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਰਸਾਤਾ ਦੇ ਮੌਸਮ ਤੋ ਪਹਿਲਾ ਕੈਬਨਿਟ ਮੰਤਰੀ ਆਪਣੇ ਵਿਧਾਨ ਸਭਾ ਹਲਕੇ ਦੇ ਦਰਿਆਵਾਂ ਅਤੇ ਖੱਡਾਂ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕਰ ਚੁੱਕੇ ਹਨ ਅਤੇ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਹੋਣ ਵਾਲੇ ਜਰੂਰੀ ਪ੍ਰਬੰਧਾਂ ਲਈ ਅਗਾਓ ਦਿਸ਼ਾ ਨਿਰਦੇਸ਼ ਦੇ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਇਲਾਕੇ ਵਿੱਚ ਇਸ ਵਾਰ ਬਰਸਾਤਾ ਦੌਰਾਨ ਲੋਕਾਂ ਦੇ ਜਾਨ ਮਾਲ ਦਾ ਨੁਕਸਾਨ ਨਹੀ ਹੋਇਆ ਹੈ, ਇਸ ਦਾ ਮੁੱਖ ਕਾਰਨ ਹੈ ਕਿ ਕੈਬਨਿਟ ਮੰਤਰੀ ਨੇ ਅਗਾਓ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਸੁਰੱਖਿਆ ਦੇ ਇੰਤਜਾਮ ਕਰਵਾਏ ਹਨ। 


Comment As:

Comment (0)