Hindi
WhatsApp Image 2025-09-15 at 2

ਰੇਂਜ ਨਾਰਕੋਟਿਕਸ ਕਮ ਸਪੈਸ਼ਲ ਓਪਰੇਸ਼ਨ ਸੈੱਲ ਵੱਲੋਂ 255 ਗ੍ਰਾਮ ਕੋਕੀਨ, 10.25 ਗ੍ਰਾਮ ਐਮ ਡੀ ਐਮ ਏ ਡਰੱਗ ਅਤੇ 02 ਲੱਖ

ਰੇਂਜ ਨਾਰਕੋਟਿਕਸ ਕਮ ਸਪੈਸ਼ਲ ਓਪਰੇਸ਼ਨ ਸੈੱਲ ਵੱਲੋਂ 255 ਗ੍ਰਾਮ ਕੋਕੀਨ, 10.25 ਗ੍ਰਾਮ ਐਮ ਡੀ ਐਮ ਏ ਡਰੱਗ ਅਤੇ 02 ਲੱਖ ਰੁਪਏ ਡਰੱਗ ਮਨੀ ਸਮੇਤ ਨਾਈਜੀਰੀਅਨ ਨਾਗਰਿਕ ਗ੍ਰਿਫਤਾਰ

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ


ਰੇਂਜ ਨਾਰਕੋਟਿਕਸ ਕਮ ਸਪੈਸ਼ਲ ਓਪਰੇਸ਼ਨ ਸੈੱਲ ਵੱਲੋਂ 255 ਗ੍ਰਾਮ ਕੋਕੀਨ, 10.25 ਗ੍ਰਾਮ ਐਮ ਡੀ ਐਮ ਏ ਡਰੱਗ ਅਤੇ 02 ਲੱਖ ਰੁਪਏ ਡਰੱਗ ਮਨੀ ਸਮੇਤ ਨਾਈਜੀਰੀਅਨ ਨਾਗਰਿਕ ਗ੍ਰਿਫਤਾਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਸਤੰਬਰ:
ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ “ਯੁੱਧ ਨਸ਼ਿਆ ਵਿਰੁੱਧ” ਤਹਿਤ  ਹਰਚਰਨ ਸਿੰਘ ਭੁੱਲਰ, ਡੀ.ਆਈ.ਜੀ, ਰੂਪਨਗਰ ਰੇਂਜ ਦੇ ਦਿਸ਼ਾ-ਨਿਰਦੇਸ਼ਾ ਹੇਠ ਰੇਂਜ ਐਂਟੀ-ਨਾਰਕੋਟਿਕ ਕਮ ਸਪੈਸ਼ਲ ਓਪਰੇਸ਼ਨ ਸੈਲ ਰੂਪਨਗਰ ਰੇਂਜ ਵੱਲੋਂ ਨਸ਼ਾ ਤਸਕਰੀ ਕਰਨ ਵਾਲੇ ਨਾਈਜੀਰੀਅਨ ਨਾਗਰਿਕ ਨੂੰ 255 ਗ੍ਰਾਮ ਕੋਕੀਨ, 10.25 ਗ੍ਰਾਮ ਐਮ ਡੀ ਐਮ ਏ  ਪਿਲਜ਼ (ਜੋ ਕਿ ਇੰਟਰਨੈਸ਼ਨਲ ਡਰੱਗ ਹੈ) ਅਤੇ 02 ਲੱਖ ਰੁਪਏ ਡਰੱਗ ਮਨੀ (ਭਾਰਤੀ ਕਰੰਸੀ) ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਜਾਣਕਾਰੀ ਦਿੰਦਿਆਂ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮਿਤੀ 12-09-2025 ਨੂੰ ਇੰਸਪੈਕਟਰ ਸੁਖਵਿੰਦਰ ਸਿੰਘ, ਇੰਚਾਰਜ, ਰੇਂਜ ਐਂਟੀ-ਨਾਰਕੋਟਿਕਸ ਕਮ ਸਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਅਗਵਾਈ ਹੇਠ,  ਉਨ੍ਹਾਂ ਦੀ ਟੀਮ ਪ੍ਰੀਤ ਕਰਿਆਨਾ ਸਟੋਰ, ਜੀ.ਟੀ.ਬੀ. ਕਲੋਨੀ, ਖਰੜ, ਜ਼ਿਲ੍ਹਾ ਐਸ.ਏ.ਐਸ.ਨਗਰ ਨੇੜੇ ਮੌਜੂਦ ਸੀ ਤਾਂ ਵਕਤ ਕਰੀਬ 11.45 ਤੇ ਮੁੱਖਬਰ ਖਾਸ ਨੇ ਇਤਲਾਹ ਦਿਤੀ ਕਿ ਅਗਸਟੀਨ ਓਕਵੁਡਿਲ (Augustine Okwudili S/o Elodimuo Okwudili R/o Nigerian) ਕੋਕੀਨ ਦੀ ਤਸਕਰੀ ਦਾ ਧੰਦਾ ਕਰਦਾ ਹੈ।ਜੋ ਹੁਣ ਵੀ ਜੀ.ਟੀ.ਬੀ. ਕਲੋਨੀ ਵਿਚ ਆਪਣੇ ਪੱਕੇ ਗਾਹਕਾ ਨੂੰ ਕੋਕੀਨ ਵੇਚ ਰਿਹਾ ਹੈ।

ਜੀ.ਟੀ.ਬੀ. ਕਲੋਨੀ ਵਿਚ ਰੇਡ ਕਰਨ ਤੇ ਅਗਸਟੀਨ ਓਕਵੁਡਿਲ ਉਕਤ ਨੂੰ 255 ਗ੍ਰਾਮ ਕੋਕੀਨ ਸਮੇਤ ਕਾਬੂ ਕੀਤਾ ਗਿਆ, ਜਿਸਦੇ ਖਿਲਾਫ ਮੁਕੱਦਮਾ ਨੰਬਰ 343 ਮਿਤੀ 13-09-2025 ਅ/ਧ 21/61/85 ਐਨ.ਡੀ.ਪੀ.ਐਸ.ਐਕਟ, ਥਾਣਾ ਸਿਟੀ ਖਰੜ੍, ਜ਼ਿਲ੍ਹਾ ਐਸ.ਏ.ਐਸ.ਨਗਰ ਦਰਜ ਕਰਵਾਇਆ ਗਿਆ। ਅਗਸਟੀਨ ਓਕਵੁਡਿਲ ਪਾਸੋ 255 ਗ੍ਰਾਮ ਹੈਰੋਇਨ ਅਤੇ 2,00,000/- ਰੁਪਏ ਡਰੱਗ ਮਨੀ (ਭਾਰਤੀ ਕਰੰਸੀ ਨੋਟ) ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਦੋਸ਼ੀ ਅਗਸਟੀਨ ਓਕਵੁਡਿਲ ਨੂੰ ਮਿਤੀ 13-09-2025 ਨੂੰ ਮਾਨਯੋਗ ਅਦਾਲਤ ਖਰੜ ਵਿਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਰਿਮਾਂਡ ਦੌਰਾਨ ਦੋਸ਼ੀ ਅਗਸਟੀਨ ਓਕਵੁਡਿਲ ਤੋਂ ਪੁੱਛਗਿਛ ਕੀਤੀ ਗਈ ਜੋ ਭਾਰਤ ਵਿੱਚ ਆਪਣੀ ਰਿਹਾਇਸ਼ ਦੀ ਕੋਈ ਵੀ ਵੈਲਿਡ ਪਾਸਪੋਰਟ ਜਾਂ ਵੈਲਿਡ ਵੀਜਾ ਜਾਂ  ਕੋਈ ਹੋਰ ਦਸਤਾਵੇਜ ਪੇਸ਼ ਨਹੀ ਕਰ ਸਕਿਆ। ਜਿਸ ਤੇ ਮੁਕੱਦਮੇ ਵਿੱਚ ਜੁਰਮ 14 ਫਾਰਨਰ ਐਕਟ 1946 ਦਾ ਵਾਧਾ ਕੀਤਾ ਗਿਆ।

ਦੋਸ਼ੀ ਅਗਸਟੀਨ ਓਕਵੁਡਿਲ ਦੀ ਪੁੱਛਗਿੱਛ ਤੇ ਉਸਦੀ ਸਕੂਟਰੀ ਨੰਬਰੀ ਪੀ ਬੀ-65-ਵਾਈ-7161 ਵਿੱਚੋਂ ਐਮ ਡੀ ਐਮ ਏ ਪਿੱਲਜ਼ 10.25 gm ਬ੍ਰਾਮਦ ਹੋਇਆ, ਜੋ ਕਿ ਇੰਟਰਨੈਸ਼ਨਲ ਡਰੱਗ ਹੈ। ਮੁੱਢਲੀ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਕੋਕੀਨ ਅਤੇ ਐਮ ਡੀ ਐਮ ਏ ਮੋਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਏਰੀਆ ਦੇ ਹਾਈ ਪ੍ਰੋਫਾਇਲ ਲੋਕ ਅਤੇ ਹਾਈ ਪ੍ਰੋਫਾਇਲ ਪਾਰਟੀਆਂ ਵਿਚ ਮਹਿੰਗੇ ਭਾਅ ਤੇ ਵੇਚੀ ਜਾਂਦੀ ਸੀ,  ਜੋ ਕਿ ਇੰਟਰਨੈਸ਼ਨਲ ਬਾਰਡਰ ਤੋਂ ਪਾਰਸਲ ਰਾਹੀਂ ਸਮੱਗਲ ਹੋ ਕੇ ਆਉਦੀਂ ਸੀ । ਉਕਤ ਦੋਸ਼ੀ ਕੋਕੀਨ ਅਤੇ ਐਮ ਡੀ ਐਮ ਏ ਕਿਥੋਂ ਲੈ ਕੇ ਆਉਂਦਾ ਹੈ ਅਤੇ ਅੱਗੇ ਕਿਸ-ਕਿਸ ਨੂੰ ਵੇਚਦਾ ਹੈ ਅਤੇ ਉਸ ਨਾਲ ਇਸ ਧੰਦੇ ਵਿਚ ਹੋਰ ਕਿਹੜੇ ਵਿਅਕਤੀ ਸ਼ਾਮਲ ਹਨ, ਸਬੰਧੀ ਬੈਕਵਰਡ ਅਤੇ ਫਾਰਵਰਡ ਲਿੰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


Comment As:

Comment (0)