ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ ਵਿਖੇ ਹਿੰਦੀ ਪਖਵਾੜਾ ਮਨਾਇਆ ਗਿਆ
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ ਵਿਖੇ ਹਿੰਦੀ ਪਖਵਾੜਾ ਮਨਾਇਆ ਗਿਆ
ਵਿਦਿਆਰਥਣਾਂ ਨੇ ਹਿੰਦੀ ਵਿਸ਼ੇ ਵਿੱਚ ਚੰਗੇ ਅੰਕ ਪ੍ਰਾਪਤ ਕਰਕੇ ਕੀਤਾ ਨਾਮ ਰੋਸ਼ਨ
ਸੁਨਿਧੀ ਨੇ ਹਿੰਦੀ ਵਿਸ਼ੇ ਵਿੱਚ ਸੌ ਵਿੱਚ ਸੌ ਅੰਕ ਪ੍ਰਾਪਤ ਕਰਕੇ ਕੀਤਾ ਕਮਾਲ
ਸਕੂਲ ਦੇ ਪ੍ਰਿੰਸੀਪਲ ਨੇ ਵਾਰਸ਼ਿਕ ਨਤੀਜੇ 100 ਫ਼ੀਸਦੀ ਰਹਿਣ ‘ਤੇ ਵਧਾਈ ਦਿੱਤੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਸਤੰਬਰ 2025:-
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸੋਹਾਣਾ (ਐਸ.ਏ.ਐਸ ਨਗਰ) ਵਿੱਚ ਹਿੰਦੀ ਪਖਵਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਬੋਰਡ ਵਿੱਚ ਹਿੰਦੀ ਵਿਸ਼ੇ ਵਿੱਚ ਸ਼ਤ- ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ 10 ਏ ਦੀ ਵਿਦਿਆਰਥਣ, ਅਲੀਸ਼ਾ ਨੇ ਹਿੰਦੀ ਭਾਸ਼ਾ ਦੇ ਇਤਿਹਾਸ ਅਤੇ ਮਹੱਤਵ 'ਤੇ ਰੋਸ਼ਨੀ ਪਾਈ। ਸਮੀਤਾ, ਹਰਸ਼ਿਤਾ, ਅਵਿਜੋਤ, ਪ੍ਰਿਆਂਸ਼ੀ, ਸ਼ਾਨਵੀ, ਅਸਫੀਆ, ਸਿਮਰਨ ਕੌਰ, ਜਸ਼ਨਪ੍ਰੀਤ ਕੌਰ, ਅਨਮੋਲ, ਗੁਰਨੂਰ ਕੌਰ, ਦੀਪਾਂਸ਼ੀ, ਰਾਘਵੀ, ਸੁਖਚੈਨ ਕੌਰ, ਪੱਲਵੀਂ, ਆਇਨਾ, ਪ੍ਰੀਤ, ਮਾਹੀ ਛੇਵੀਂ ਏ ਯਮਨਦੀਪ ਕੌਰ ਛੇਵੀਂ, ਆਇਸ਼ਾ ਸੱਤਵੀਂ ਏ ਨੇ ਹਿੰਦੀ ਭਾਸ਼ਾ ਅਤੇ ਵੱਖ-ਵੱਖ ਵਿਸ਼ਿਆਂ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕਰਕੇ ਸਭਾ ਦਾ ਮਨ ਜਿੱਤ ਲਿਆ ਅਤੇ ਸਾਰੇ ਨੇ ਤਾੜੀਆਂ ਦੀ ਗੂੰਜ ਨਾਲ ਇਸਨੂੰ ਮਨਜ਼ੂਰੀ ਦਿੱਤੀ। ਸਾਰੇ ਪ੍ਰਤੀਯੋਗੀਆਂ ਨੂੰ ਸੁਧਾ ਜੈਨ, ਹਿੰਦੀ ਅਧਿਆਪਿਕਾ ਵੱਲੋਂ ਉਤਸ਼ਾਹਿਤ ਕਰਨ ਲਈ ਇਨਾਮ ਦਿੱਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਹਿਮਾਂਸ਼ੂ ਢੰਡ ਨੇ ਖੁਸ਼ੀ ਪ੍ਰਗਟ ਕਰਦਿਆਂ ਜਾਣਕਾਰੀ ਦਿੱਤੀ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਬੋਰਡ ਦੇ ਨਤੀਜੇ ਸੌ ਪ੍ਰਤੀਸ਼ਤ ਰਹੇ ਹਨ। ਸਕੂਲ ਦੀਆਂ ਵਿਦਿਆਰਥਣਾਂ ਨੇ ਹਿੰਦੀ ਵਿਸ਼ੇ ਵਿੱਚ ਵੀ ਚੰਗੇ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ।।
ਸਾਲ 2023-24 ਹਿੰਦੀ ਵਿੱਚ ਰਮਨਜੋਤ ਕੌਰ, ਹੰਸਿਕਾ ਮਹਿਰਾ - 97 ਅੰਕ, ਆਸਥਾ ਸਪੀਨਾ-94 ਅੰਕ, ਹਰਮਨਪ੍ਰੀਤ ਕੌਰ ਮਨਪ੍ਰੀਤ ਕੌਰ -ਨੰਦੀਕਾ ਰੁਪਾਲੀ-93 ਅੰਕ, ਰੌਸ਼ਨੀ -92 ਅੰਕ, ਪਰੀ ਅਰੋੜਾ ਪ੍ਰਾਚੀ ਸ਼ਰਮਾ ਅਨੀਸ਼ਾ ਗੁਪਤਾ ਆਸ਼ਾ ਕੁਮਾਰੀ-90 ਅੰਕ ਪ੍ਰਾਪਤ ਕਰਨ ਤੇ ਹਿੰਦੀ ਅਧਿਆਪਕ ਸੰਘ, ਪੰਜਾਬ ਦੁਆਰਾ ਦਿੱਤੇ ਗਏ ਪ੍ਰਸ਼ੰਸਾ ਪੱਤਰਾਂ ਅਤੇ ਤਮਗਿਆਂ ਨਾਲ ਸਨਮਾਨਿਤ ਕੀਤਾ ਗਿਆ।
ਸਾਲ 2024-25 ਵਿੱਚ ਸੁਨਿਧੀ ਨੇ ਹਿੰਦੀ ਵਿਸ਼ੇ ਵਿੱਚ 100/100 ਅੰਕ ਪ੍ਰਾਪਤ ਕੀਤੇ। ਸੁਖਜੀਤ ਕੌਰ ਨੇ 99/100 ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਤੀਜੇ ਸਥਾਨ 'ਤੇ ਹਰਕੀਰਤ ਕੌਰ, ਨਿਹਾਰਿਕਾ ਵਰਮਾ, ਸੰਜਨਾ ਸ਼ਰਨਪ੍ਰੀਤ ਕੌਰ 98/100, ਨੇਹਾ-96 ਅੰਕ, ਅਕਸ਼ਰਾ-93 ਅੰਕ, ਸਵਾਤੀ-ਮੇਘਵਤੀ 92 ਅੰਕ, ਵੰਸ਼ਿਕਾ 91 ਅੰਕ, ਨਵਜੋਤ ਨੇ 90 ਅੰਕ ਪ੍ਰਾਪਤ ਕੀਤੇ। ਉਨ੍ਹਾਂ ਦੀ ਪ੍ਰਾਪਤੀ 'ਤੇ ਸਵੇਰ ਦੀ ਸਭਾ ਵਿੱਚ ਹਿੰਦੀ ਅਧਿਆਪਕ ਸੰਘ, ਪੰਜਾਬ ਦੁਆਰਾ ਦਿੱਤੇ ਗਏ ਪ੍ਰਸ਼ੰਸਾ ਪੱਤਰਾਂ ਅਤੇ ਤਮਗਿਆਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ 'ਤੇ ਸ਼੍ਰੀਮਤੀ ਹਿਮਾਂਸ਼ੂ ਢੰਡ ਪ੍ਰਿੰਸੀਪਲ, ਉਪ ਪ੍ਰਿੰਸੀਪਲ ਜਯੋਤੀ ਕਾਲਰਾ ਕਿਰਨਦੀਪ ਕੌਰ, ਸੁਧਾ ਜੈਨ 'ਸੁਦੀਪ' ਅਤੇ ਕੈਂਪਸ ਮੈਨੇਜਰ ਬਲਦੇਵ ਸਿੰਘ ਨੇ ਬੱਚਿਆਂ ਨੂੰ ਇਨਾਮ ਵਿਤਰਿਤ ਕੀਤੇ। ਉਨ੍ਹਾਂ ਕਿਹਾ ਕਿ ਮਿਹਨਤੀ ਸਟਾਫ਼ ਦੇ ਕਾਰਨ ਪੂਰੇ ਇਲਾਕੇ ਵਿੱਚ ਇਸ ਸਕੂਲ ਦੀ ਆਪਣੀ ਅਲੱਗ ਸ਼ਾਨ ਹੈ ਅਤੇ ਇੱਥੇ ਦੂਰ ਦੂਰ ਦੇ ਪਿੰਡਾਂ ਤੋਂ ਲੜਕੀਆਂ ਸਿੱਖਿਆ ਪ੍ਰਾਪਤ ਕਰਨ ਆਉਂਦੀਆਂ ਹਨ। ਇਸ ਮੌਕੇ 'ਤੇ ਉਨ੍ਹਾਂ ਵਿਸ਼ੇਸ਼ ਤੌਰ 'ਤੇ ਸੁਧਾ ਜੈਨ ਅਤੇ ਸੀਮਾ ਗੁਪਤਾ ਦੋਹਾਂ ਹੁਨਰਮੰਦ ਹਿੰਦੀ ਅਧਿਆਪਕਾਵਾਂ ਨੂੰ ਮੁਬਾਰਕਾਂ ਅਤੇ ਹਿੰਦੀ ਦਿਵਸ ਦੀ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ 'ਤੇ ਸਮੂਹ ਸਟਾਫ਼ ਹਾਜ਼ਰ ਸੀ।