Hindi
1002013668

ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ 1.88 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਲਾਧੂਕਾ ਦਾਣਾ ਮੰਡੀ ਦੇ 2 ਨਵੇ ਸ਼ੈੱਡਾ ਦਾ ਰੱਖਿ

ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ 1.88 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਲਾਧੂਕਾ ਦਾਣਾ ਮੰਡੀ ਦੇ 2 ਨਵੇ ਸ਼ੈੱਡਾ ਦਾ ਰੱਖਿਆ ਨੀਂਹ ਪੱਥਰ

ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ 1.88 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਲਾਧੂਕਾ ਦਾਣਾ ਮੰਡੀ ਦੇ 2 ਨਵੇ ਸ਼ੈੱਡਾ ਦਾ ਰੱਖਿਆ ਨੀਂਹ ਪੱਥਰ

ਕਿਸਾਨਾਂ ਦੇ ਹਿੱਤ ਲਈ ਲਗਾਤਾਰ ਪੰਜਾਬ ਸਰਕਾਰ ਚੁੱਕ ਰਹੀ ਸ਼ਲਾਘਾਯੋਗ ਕਦਮ-ਵਿਧਾਇਕ ਨਰਿੰਦਰਪਾਲ ਸਿੰਘ ਸਵਨਾ

 

ਕਿਸਾਨਾਂ ਅਤੇ ਆੜਤੀਆਂ ਦੀ ਮੰਗਾ ਨੂੰ ਕੀਤਾ ਜਾ ਰਿਹੈ ਪੂਰਾ

 

ਫਾਜ਼ਿਲਕਾ 11 ਅਕਤੂਬਰ

 

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰੇਕ ਵਰਗ ਦੇ ਲੋਕਾਂ ਲਈ ਵਿਕਾਸ ਪ੍ਰੋਜੈਕਟ ਲੈ ਕੇ ਆ ਰਹੀ ਹੈ| ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਨੇ 1.88 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਲਾਧੂਕਾ ਦਾਣਾ ਮੰਡੀ ਦੇ 2 ਨਵੇ ਸ਼ੈੱਡਾ ਦਾ  ਨੀਂਹ ਪੱਥਰ ਰੱਖਣ ਮੌਕੇ ਕੀਤਾ|

 ਵਿਧਾਇਕ ਫਾਜ਼ਿਲਕਾ ਸ੍ਰੀ ਸਵਨਾ ਨੇ ਕਿਹਾ ਕਿ ਸੈਡ ਬਣਨ ਨਾਲ ਕਿਸਾਨਾਂ, ਆੜਤੀਆਂ ਆਦਿ ਆਉਣ ਵਾਲੇ ਹੋਰਨਾ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ| ਉਨਾ ਕਿਹਾ ਕਿ ਸ਼ੈਡ ਦੀ ਪੂਰਤੀ ਹੋਣ ਨਾਲ ਆਪਣੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕੋਈ ਵੀ ਨੁਕਸਾਨ ਦਾ ਡਰ ਨਹੀਂ ਹੋਵੇਗਾ| ਉਹ ਬਿਨਾਂ ਕਿਸੇ ਡਰ ਦੇ ਆਪਣੀ ਫ਼ਸਲ ਵੇਚ ਸਕੇਗਾ| ਮੀਂਹ, ਹਨੇਰੀ ਆਉਣ ਨਾਲ ਵੀ ਸ਼ੇਡ ਹੇਠ ਫ਼ਸਲ ਸੁਰੱਖਿਅਤ ਰਹੇਗੀ | ਉਨ੍ਹਾਂ ਕਿਹਾ ਕਿ ਕੁੱਝ ਹੀ ਸਮੇਂ ਵਿਚ ਸ਼ੈੱਡ ਬਣਕੇ  ਤਿਆਰ ਹੋ ਜਾਵੇਗਾ|

 ਉਨਾਂ ਕਿਹਾ ਕਿ ਮੌਜੂਦਾ ਸਰਕਾਰ ਕੋਲੋਂ ਫੰਡਾਂ ਦੀ ਕੋਈ ਘਾਟ ਨਹੀਂ ਹੈ ਤੇ ਲਗਾਤਾਰ ਹਲਕੇ ਦੇ ਵਿਕਾਸ ਪ੍ਰੋਜੈਕਟਾਂ ਲਈ ਫੰਡ ਮੁਹਈਆ ਕਰਵਾਏ ਜਾ ਰਹੇ ਹਨ| ਉਨ੍ਹਾਂ ਕਿਹਾ ਕੀ ਕਿਸੇ ਵੀ ਵਰਗ ਨੂੰ ਵਿਕਾਸ ਪੱਖੋਂ ਅਣਦੇਖਿਆ ਨਹੀਂ ਕੀਤਾ ਜਾ ਰਿਹਾ |

 ਇਸ ਮੌਕੇ ਚੇਅਰਮੈਨ ਪਰਮਜੀਤ ਸਿੰਘ ਨੂਰ ਸ਼ਾਹ, ਸਰਪੰਚ ਮਨਜੋਤ ਖੇੜਾ, ਭਜਨ ਚੌਧਰੀ ਬਲਾਕ ਪ੍ਰਧਾਨ, ਬਲਵਿੰਦਰ ਸਿੰਘ ਆਲਮ ਸ਼ਾਹ, ਅਮਨੀਸ਼ ਮਹਿਤਾ, ਰਾਜ ਤਿਲਕ, ਗ੍ਰਾਮ ਪੰਚਾਇਤ ਅਤੇ ਹੋਰ ਪਾਰਟੀ ਦੇ ਆਗੂ ਵਰਕਰ ਮੌਜੂਦ ਸਨ |


Comment As:

Comment (0)