Hindi
IMG-20251221-WA0024

ਅੰਬਾਲਾ ਚੰਡੀਗੜ੍ਹ ਹਾਈਵੇ ਤੇ ਬੀਤੀ ਰਾਤ ਇੱਕ ਛੋਟੀ ਜਿਹੀ ਭੁੱਲ ਨਾਲ ਵੱਡਾ ਹਾਦਸਾ ਵਾਪਰ ਗਿਆ।

ਅੰਬਾਲਾ ਚੰਡੀਗੜ੍ਹ ਹਾਈਵੇ ਤੇ ਬੀਤੀ ਰਾਤ ਇੱਕ ਛੋਟੀ ਜਿਹੀ ਭੁੱਲ ਨਾਲ ਵੱਡਾ ਹਾਦਸਾ ਵਾਪਰ ਗਿਆ।

ਡੇਰਾਬੱਸੀ, 21 ਦਸੰਬਰ (ਜਸਬੀਰ ਸਿੰਘ)

ਅੰਬਾਲਾ ਚੰਡੀਗੜ੍ਹ ਹਾਈਵੇ ਤੇ ਬੀਤੀ ਰਾਤ ਇੱਕ ਛੋਟੀ ਜਿਹੀ ਭੁੱਲ ਨਾਲ ਵੱਡਾ ਹਾਦਸਾ ਵਾਪਰ ਗਿਆ। ਡੇਰਾਬੱਸੀ ਦੇ ਜੁਗਰਾਜ ਢਾਬੇ ਨੇੜੇ ਇੱਕ ਲੱਕੜ ਦਾ ਭਰਿਆ ਟਰੱਕ ਉਸ ਵੇਲੇ ਪਲਟ ਗਿਆ ਜਦੋਂ ਉਸ ਦਾ ਚਾਲਕ ਬਾਥਰੂਮ ਕਰਨ ਲਈ ਸੜਕ ਕਿਨਾਰੇ ਟਰੱਕ ਪਾਰਕ ਕਰਕੇ ਉਤਰਿਆ ਸੀ। ਟਰੱਕ ਚਾਲਕ ਉਸ ਦੀ ਹੈਂਡ ਬ੍ਰੇਕ ਲਗਾਉਣੀ ਭੁੱਲ ਗਿਆ ਅਤੇ ਟਰੱਕ ਆਪਣੇ ਆਪ ਚੱਲ ਪਿਆ, ਜੋ ਬਾਅਦ ਵਿੱਚ ਹਾਈਵੇ ਨੇੜੇ ਖਦਾਨਾ  ਉਤਰ ਗਿਆ ਅਤੇ ਪਲਟ ਗਿਆ। ਇਸ ਘਟਨਾ ਕਰਮ ਦੌਰਾਨ ਟਰੱਕ ਚਾਲਕ ਵਾਲ ਵਲ ਬਚ ਗਿਆ।
ਮਿਲੀ ਜਾਣਕਾਰੀ ਮੁਤਾਬਕ ਲੱਕੜ ਦਾ ਭਰਿਆ ਟਰੱਕ ਅੰਬਾਲੇ ਤੋਂ ਡੇਰਾਬਸੀ ਵੱਲ ਨੂੰ ਆ ਰਿਹਾ ਸੀ , ਜਿਸ ਵਿੱਚ 12 ਟਨ ਦੇ ਕਰੀਬ ਲੱਕੜ ਲੱਦੀ ਹੋਈ ਸੀ। ਜਦੋਂ ਉਹ ਜੁਗਰਾਜ ਢਾਬੇ ਦੇ ਕੋਲ ਪਹੁੰਚਿਆ ਤਾਂ ਰਾਤੀ ਕਰੀਬ 12:30 ਵਜੇ ਟਰੱਕ ਚਾਲਕ ਨੇ ਹਾਈਵੇ ਦੇ ਕਿਨਾਰੇ ਟਰੱਕ ਨੂੰ ਪਾਰਕ ਕਰ ਦਿੱਤਾ ਅਤੇ ਟਰੱਕ ਵਿੱਚੋਂ ਉਤਰ ਗਿਆ ਜਦੋਂ ਉਹ ਟਰੱਕ ਦੇ ਥੋੜਾ ਜਿਹਾ ਅੱਗੇ ਗਿਆ ਤਾਂ ਟਰੱਕ ਆਪਣੇ ਆਪ ਹੀ ਚੱਲ ਪਿਆ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਪਰ ਟਰੱਕ ਖਦਾਨਾ ਵਿੱਚ ਜਾ ਵੜਿਆ ਇਸ ਦੌਰਾਨ ਲੱਕੜ ਦਾ ਭਰਿਆ ਟਰੱਕ ਪਲਟ ਗਿਆ। ਸਵੇਰ ਵੇਲੇ ਇਸ ਵਿੱਚ ਭਰੀ ਲੱਕੜ ਨੂੰ ਦੂਜੇ ਟਰੱਕ ਵਿੱਚ ਤਬਦੀਲ ਕੀਤਾ ਗਿਆ ਅਤੇ ਪਲਟੇ ਹੋਏ ਟਰੱਕ ਨੂੰ ਸਿੱਧਾ ਕੀਤਾ ਗਿਆ। ਟਰੱਕ ਚਾਲਕ ਮੁਤਾਬਿਕ  ਛੋਟੀ ਜਿਹੀ ਭੁੱਲ ਨਾਲ ਟਰੱਕ ਦਾ ਕਾਫੀ ਨੁਕਸਾਨ ਹੋ ਗਿਆ। 
ਫੋਟੋਕੈਪਸ਼ਨ 
ਡੇਰਾਬੱਸੀ ਹਾਈਵੇ ਤੇ ਪਲਟੇ ਟਰੱਕ ਦੀ ਤਸਵੀਰ । ਰਣਬੀਰ ਸਿੰਘ ਪੜ੍ਹੀ


Comment As:

Comment (0)