Hindi
IMG-20251226-WA0032

ਮਾਪੇ ਬੱਚਿਆਂ ਨੂੰ ਬਾਣੀ ਤੇ ਵਿਰਸੇ ਨਾਲ ਜੋੜਨ ਲਈ ਵੱਧ ਤੋਂ ਵੱਧ ਗੁਰ ਇਤਿਹਾਸ ਤੋਂ ਜਾਣੂ ਕਰਵਾਉਣ : ਵਿਧਾਇਕ ਕੁਲਵੰਤ ਸਿੰ

ਮਾਪੇ ਬੱਚਿਆਂ ਨੂੰ ਬਾਣੀ ਤੇ ਵਿਰਸੇ ਨਾਲ ਜੋੜਨ ਲਈ ਵੱਧ ਤੋਂ ਵੱਧ ਗੁਰ ਇਤਿਹਾਸ ਤੋਂ ਜਾਣੂ ਕਰਵਾਉਣ : ਵਿਧਾਇਕ ਕੁਲਵੰਤ ਸਿੰਘ*

*ਮਾਪੇ ਬੱਚਿਆਂ ਨੂੰ ਬਾਣੀ ਤੇ ਵਿਰਸੇ ਨਾਲ ਜੋੜਨ ਲਈ ਵੱਧ ਤੋਂ ਵੱਧ ਗੁਰ ਇਤਿਹਾਸ ਤੋਂ ਜਾਣੂ ਕਰਵਾਉਣ : ਵਿਧਾਇਕ ਕੁਲਵੰਤ ਸਿੰਘ*

ਗੱਤਕਾ ਮੁਕਾਬਲਿਆਂ ਚੋਂ ਖਾਲਸਾ ਸੇਵਾ ਦਲ ਗੱਤਕਾ ਅਖਾੜਾ ਜੇਤੂ ਰਿਹਾ

*ਗੁਰਦੁਆਰਾ ਨਾਨਕ ਦਰਬਾਰ ‘ਚ ਗੱਤਕਾ ਅਖਾੜਾ ਹੋਵੇਗਾ ਸ਼ੁਰੂ :  ਫੂਲ ਰਾਜ ਸਿੰਘ*

ਸ਼ਸਤਰ ਕਲਾ ‘ਚ ਸਟੰਟਬਾਜੀ ਤੇ ਬਾਜ਼ੀਗਿਰੀ ਦਾ ਕੋਈ ਸਥਾਨ ਨਹੀਂ : ਗਰੇਵਾਲ

ਮੋਹਾਲੀ, 26 ਦਸੰਬਰ 2025: ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਨੂੰ ਸਮਰਪਿਤ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਐਸ.ਏ.ਐਸ. ਨਗਰ ਅਤੇ ਸਰਬ ਸਾਂਝਾ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਏ ਗਏ ਦੂਜੇ ਜ਼ਿਲ੍ਹਾ ਪੱਧਰੀ ਗੱਤਕਾ ਟੂਰਨਾਮੈਂਟ ਦੌਰਾਨ ਜੰਗਜੂ ਕਲਾ ਦੇ ਫਸਵੇਂ ਤੇ ਗਹਿਗੱਚ ਮੁਕਾਬਲੇ ਦੇਖਣ ਨੂੰ ਮਿਲੇ। ਗੱਤਕਾ ਐਸੋਸੀਏਸ਼ਨ ਆਫ਼ ਪੰਜਾਬ ਦੀ ਅਗਵਾਈ ਹੇਠ ਸੈਕਟਰ-91 ਸਥਿਤ ਗੁਰਦੁਆਰਾ ਨਾਨਕ ਦਰਬਾਰ ਦੇ ਨੇੜਲੇ ਮੈਦਾਨ ਵਿੱਚ ਹੋਏ ਵਿਰਾਸਤੀ ਮੁਕਾਬਲਿਆਂ ਦੌਰਾਨ ਖਾਲਸਾ ਸੇਵਾ ਦਲ ਗੱਤਕਾ ਅਖਾੜਾ ਮੋਹਾਲੀ ਜੇਤੂ ਰਿਹਾ। ਮਿਸਲ ਸ਼ਹੀਦਾਂ  ਗੱਤਕਾ ਅਖਾੜਾ ਨੇ ਦੂਜਾ ਸਥਾਨ ਜਦਕਿ ਮਾਤਾ ਸਾਹਿਬ ਦੇਵਾ ਗੱਤਕਾ ਅਖਾੜਾ (ਲੜਕੀਆਂ) ਨੇ ਤੀਜਾ ਸਥਾਨ ਹਾਸਲ ਕੀਤਾ। 
ਲੜਕੀਆਂ ਦੇ ਸੋਟੀ-ਫੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਇਸ਼ਪ੍ਰੀਤ ਕੌਰ ਨੇ ਪਹਿਲਾ ਅਤੇ ਹਰਮਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਵਰਗ ਵਿੱਚ ਲੜਕਿਆਂ ਵਿੱਚੋਂ ਇੰਦਰਜੀਤ ਸਿੰਘ ਨੇ ਪਹਿਲਾ ਅਤੇ ਬਘੇਲ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 
ਇਸ ਮੌਕੇ ਸ਼ਸਤਰ ਕਲਾ ਦਾ ਫਾਈਨਲ ਮੁਕਾਬਲਾ ਹਲਕਾ ਵਿਧਾਇਕ ਸਰਦਾਰ ਕੁਲਵੰਤ ਸਿੰਘ ਨੇ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਅੰਤਰਰਾਸ਼ਟਰੀ ਮਾਮਲੇ ਡਾਇਰੈਕਟੋਰੇਟ ਦੇ ਚੇਅਰਮੈਨ ਫੂਲ ਰਾਜ ਸਿੰਘ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਅਤੇ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਸ਼ੁਰੂ ਕਰਵਾਇਆ। 
ਆਪਣੇ ਸੰਬੋਧਨ ਵਿੱਚ ਸ. ਕੁਲਵੰਤ ਸਿੰਘ ਨੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਸੰਗਤਾਂ ਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਤੇ ਚੱਲਣ, ਬਾਣੀ ਤੇ ਵਿਰਸੇ ਦੀ ਸੰਭਾਲ ਕਰਨ ਅਤੇ ਸੇਵਾ ਭਾਵਨਾ ਜਾਰੀ ਰੱਖਣ ਲਈ ਬੱਚਿਆਂ ਨੂੰ ਵੱਧ ਤੋਂ ਵੱਧ ਗੁਰ ਇਤਿਹਾਸ ਬਾਰੇ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਉਕਤ ਸੁਸਾਇਟੀ ਵੱਲੋਂ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਉਣ ਦੀ ਸ਼ਲਾਘਾ ਕਰਦਿਆਂ ਹਾਜ਼ਰ ਮਾਪਿਆਂ ਨੂੰ ਕਿਹਾ ਕਿ ਅਗਲੇ ਸਾਲ ਵੱਧ ਤੋਂ ਵੱਧ ਬੱਚਿਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਸ਼ਾਮਿਲ ਕਰਵਾਉਣ। 
ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਫੂਲ ਰਾਜ ਸਿੰਘ ਨੇ ਦੱਸਿਆ ਕਿ ਇਸ ਸਲਾਨਾ ਟੂਰਨਾਮੈਂਟ ਵਿੱਚ ਜ਼ਿਲ੍ਹੇ ਦੀਆਂ 9 ਗੱਤਕਾ ਟੀਮਾਂ ਦੇ ਗੱਤਕਈ ਸਿੰਘਾਂ ਨੇ ਯੁੱਧ ਕਲਾ ਦਾ ਬਿਹਤਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਵਿਰਾਸਤੀ ਖੇਡ ਨੂੰ ਵਿਦੇਸ਼ਾਂ ਵਿੱਚ ਹੋਰ ਪ੍ਰਫੁੱਲਿਤ ਕਰਨ, ਬੱਚਿਆਂ ਨੂੰ ਬਾਣੇ ਤੇ ਸਿੱਖੀ ਨਾਲ ਜੋੜਨ ਅਤੇ ਵੱਧ ਤੋਂ ਵੱਧ ਗੱਤਕਾ ਟੀਮਾਂ ਬਣਾਉਣ ਲਈ ਵੱਖ-ਵੱਖ ਦੇਸ਼ਾਂ ਵਿੱਚ ਗੱਤਕਾ ਫੈਡਰੇਸ਼ਨਾਂ ਦਾ ਗਠਨ ਕੀਤਾ ਜਾ ਰਿਹਾ ਹੈ। ਉਨ੍ਹਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਤੇ ਸੁਸਾਇਟੀ ਦੀ ਤਰਫੋਂ ਐਲਾਨ ਕੀਤਾ ਕਿ ਜਲਦ ਹੀ ਗੁਰਦੁਆਰਾ ਨਾਨਕ ਦਰਬਾਰ ਵਿਖੇ ਮਾਹਿਰ ਗੱਤਕਾ ਕੋਚ ਦੀ ਦੇਖ-ਰੇਖ ਹੇਠ ਗੱਤਕਾ ਅਖਾੜਾ ਸ਼ੁਰੂ ਕੀਤਾ ਜਾਵੇਗਾ। 
ਇਸ ਮੌਕੇ ਗੱਤਕਾ ਪ੍ਰਮੋਟਰ ਗਰੇਵਾਲ ਨੇ ਗੱਤਕਾ ਖੇਡ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਵਰੋਸਾਈ ਇਸ ਸ਼ਸਤਰ ਵਿੱਦਿਆ ਵਿੱਚ ਸਟੰਟਬਾਜੀ ਤੇ ਬਾਜ਼ੀਗਿਰੀ ਦਾ ਕੋਈ ਸਥਾਨ ਨਹੀਂ ਜਿਸ ਕਰਕੇ ਸਮੂਹ ਗੱਤਕਾ ਅਖਾੜੇ ਤੇ ਗੱਤਕਈ ਸਿੰਘ ਅਜਿਹੀਆਂ ਸਟੰਟਬਾਜ਼ੀਆਂ ਤੋਂ ਦੂਰ ਰਹਿਣ। 
ਹੋਰਨਾਂ ਤੋਂ ਇਲਾਵਾ ਇਸ ਮੌਕੇ ਹਰਸਿਮਰਨ ਸਿੰਘ ਬੱਲ ਡੀਐਸਪੀ, ਰਜਿੰਦਰ ਸਿੰਘ ਸਿੱਧੂ ਪ੍ਰਧਾਨ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਸੈਕਟਰ 90-91, ਕੁਲਦੀਪ ਸਿੰਘ ਸਮਾਣਾ, ਆਰ.ਪੀ. ਸ਼ਰਮਾ ਤੇ ਹਰਪਾਲ ਸਿੰਘ ਚੰਨਾ (ਦੋਵੇਂ ਸਾਬਕਾ ਐਮ.ਸੀ.), ਅਮਰਜੀਤ ਸਿੰਘ ਸੈਕਟਰ 94, ਗੁਰਦੀਪ ਸਿੰਘ ਟਿਵਾਣਾ, ਗੁਰਮੀਤ ਸਿੰਘ, ਨਿਹਾਲ ਸਿੰਘ, ਗੁਰਬੀਰ ਸਿੰਘ, ਪਲਵਿੰਦਰ ਸਿੰਘ ਗੋਰਾਇਆ, ਵਿਕਰਮਜੀਤ ਸਿੰਘ, ਹਰਪਾਲ ਸਿੰਘ, ਜਸਮਿੰਦਰ ਸਿੰਘ, ਹਰਪ੍ਰੀਤ ਸਿੰਘ ਸਰਾਓ ਤੇ ਦਿਲਦੀਪ ਸਿੰਘ ਆਦਿ ਵੀ ਹਾਜ਼ਰ ਸਨ। 
ਇਸ ਮੌਕੇ ਜੱਜਮੈਂਟ ਟੀਮ ਵਿੱਚ ਹਰਸਿਮਰਨ ਸਿੰਘ, ਸ਼ੈਰੀ ਸਿੰਘ, ਨਰਿੰਦਰਪਾਲ ਸਿੰਘ, ਪਰਦੀਪ ਸਿੰਘ, ਅਨਮੋਲਪ੍ਰੀਤ ਕੌਰ, ਮੋਨਿਕਾ, ਜੱਗਪ੍ਰੀਤ ਸਿੰਘ ਅਤੇ ਹਰਪ੍ਰੀਤ ਕੌਰ ਨੇ ਸੇਵਾ ਨਿਭਾਈ।


Comment As:

Comment (0)