Hindi
IMG-20260203-WA0027

ਨਗਰ ਰਾਜਭਾਸ਼ਾ ਲਾਗੂਕਰਨ ਸਮਿਤੀ ਦੀ ਬੈਠਕ ਅਤੇ ਪੁਰਸਕਾਰ ਵੰਡ ਸਮਾਰੋਹ ਦਾ ਆਯੋਜਨ

ਨਗਰ ਰਾਜਭਾਸ਼ਾ ਲਾਗੂਕਰਨ ਸਮਿਤੀ ਦੀ ਬੈਠਕ ਅਤੇ ਪੁਰਸਕਾਰ ਵੰਡ ਸਮਾਰੋਹ ਦਾ ਆਯੋਜਨ

ਨਗਰ ਰਾਜਭਾਸ਼ਾ ਲਾਗੂਕਰਨ ਸਮਿਤੀ ਦੀ ਬੈਠਕ ਅਤੇ ਪੁਰਸਕਾਰ ਵੰਡ ਸਮਾਰੋਹ ਦਾ ਆਯੋਜਨ

58 ਅਧਿਕਾਰੀਆਂ/ਕਰਮਚਾਰੀਆਂ ਨੂੰ ਰਾਜਭਾਸ਼ਾ ਉੱਤਮਤਾ ਪੁਰਸਕਾਰ ਪ੍ਰਦਾਨ ਕੀਤੇ

ਚੰਡੀਗੜ੍ਹ : 3 ਫਰਵਰੀ, 2026

ਚੰਡੀਗੜ੍ਹ ਨਗਰ ਰਾਜਭਾਸ਼ਾ ਲਾਗੂਕਰਨ ਸਮਿਤੀ (ਨਰਾਕਾਸ) (ਦਫ਼ਤਰ-1) ਨੇ ਅੱਜ ਰੱਖਿਆ ਭੂ-ਸੂਚਨਾ ਵਿਗਿਆਨ ਅਨੁਸੰਧਾਨ ਪ੍ਰਤਿਸ਼ਠਾਨ, ਹਿਮ ਪਰਿਸਰ, ਸੈਕਟਰ 37, ਚੰਡੀਗੜ੍ਹ ਵਿੱਚ ਸਾਲ 2025-26 ਦੀ ਦੂਜੀ ਛਮਾਹੀ ਬੈਠਕ ਦਾ ਆਯੋਜਨ ਕੀਤਾ। ਬੈਠਕ ਦੀ ਪ੍ਰਧਾਨਗੀ ਸਮਿਤੀ ਪ੍ਰਮੁੱਖ ਸ਼੍ਰੀ ਅਸ਼ੋਕ ਕੁਮਾਰ ਸਰੋਹਾ, ਪ੍ਰਧਾਨ ਚੀਫ਼ ਕਮਿਸ਼ਨਰ ਇਨਕਮ ਟੈਕਸ, ਉੱਤਰ-ਪੱਛਮ ਖੇਤਰ, ਚੰਡੀਗੜ੍ਹ ਨੇ ਕੀਤੀ।

ਬੈਠਕ ਵਿੱਚ ਕੇਂਦਰ ਸਰਕਾਰੀ ਦਫ਼ਤਰਾਂ ਵਿੱਚ ਹਿੰਦੀ ਦੇ ਪ੍ਰਯੋਗ ਦੀ ਸਮੀਖਿਆ ਕੀਤੀ ਗਈ ਅਤੇ ਸਾਲ 2025-26 ਦੇ ਟੀਚਿਆਂ ‘ਤੇ ਚਰਚਾ ਕੀਤੀ ਗਈ। ਇਸ ਦੌਰਾਨ ਸਮਿਤੀ ਦੀ ਸਾਲਾਨਾ ਪੱਤਰਿਕਾ 'ਸ਼ਿਵਾਲਿਕਾ ਚੰਡੀਗੜ੍ਹ' ਦੇ 26 ਵੇਂ ਅੰਕ ਦਾ ਵਿਮੋਚਨ ਵੀ ਕੀਤਾ ਗਿਆ।

ਪੁਰਸਕਾਰ ਵੰਡ ਸਮਾਰੋਹ ਵਿੱਚ ਪ੍ਰਧਾਨ ਸ਼੍ਰੀ ਅਸ਼ੋਕ ਨੇ ਕਿਹਾ ਕਿ ਹਿੰਦੀ ਦੇ ਪ੍ਰਯੋਗ ਨਾਲ ਹੀ ਦੇਸ਼ ਦੀ ਮੌਲਿਕ ਸੋਚ ਅਤੇ ਰਚਨਾਤਮਕ ਅਭਿਵਿਅਕਤੀ ਸੰਭਵ ਹੈ। ਹਿੰਦੀ ਅੱਜ ਸੂਚਨਾ ਤਕਨਾਲੋਜੀ, ਇੰਜੀਨੀਅਰਿੰਗ ਅਤੇ ਮੈਡੀਕਲ ਦੇ ਖੇਤਰ ਵਿੱਚ ਕਾਫ਼ੀ ਲੋਕਪ੍ਰਿਯ ਹੋ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਹਿੰਦੀ ਨੂੰ ਹੋਰ ਵਧੇਰੇ ਉਤਸ਼ਾਹਿਤ ਕਰਨ ਲਈ ਮਿਲ ਕੇ ਕੰਮ ਕਰਨਾ ਹੋਵੇਗਾ। ਹਿੰਦੀ ਦੇ ਪ੍ਰਯੋਗ ਨਾਲ ਅਸੀਂ ਨਾ ਸਿਰਫ਼ ਆਪਣੇ ਸੱਭਿਆਚਾਰ ਨੂੰ ਹੁਲਾਰਾ ਦੇ ਸਕਦੇ ਹਾਂ, ਸਗੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਵੀ ਮਜ਼ਬੂਤ ਕਰ ਸਕਦੇ ਹਾਂ। ਸਾਨੂੰ ਹਿੰਦੀ ਨੂੰ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਜ਼ਿਆਦਾ ਤੋਂ ਜ਼ਿਆਦਾ ਪ੍ਰਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਰਾਕਾਸ ਸਮਿਤੀ ਦੇ ਯਤਨਾਂ ਨਾਲ ਚੰਡੀਗੜ੍ਹ ਦੇ ਦਫ਼ਤਰਾਂ ਵਿੱਚ ਹਿੰਦੀ ਦੇ ਪ੍ਰਯੋਗ ਵਿੱਚ ਨਿਰੰਤਰ ਵਾਧਾ ਹੋਇਆ ਹੈ।

ਵਿਸ਼ੇਸ਼ ਮਹਿਮਾਨ ਡਾ. ਮਾਧਵ ਕੌਸ਼ਿਕ, ਪ੍ਰਧਾਨ, ਕੇਂਦਰੀ ਸਾਹਿਤ ਅਕਾਦਮੀ, ਨਵੀਂ ਦਿੱਲੀ ਨੇ ਹਿੰਦੀ ਸਾਹਿਤ ਅਤੇ ਸੱਭਿਆਚਾਰ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਨਰਾਕਾਸ ਮੈਂਬਰ ਸਕੱਤਰ ਸ਼੍ਰੀਮਤੀ ਨੀਨਾ ਮਲਹੋਤਰਾ ਨੇ ਬੈਠਕ ਵਿੱਚ ਚੰਡੀਗੜ੍ਹ ਸਥਿਤ ਕੇਂਦਰ ਸਰਕਾਰੀ ਦਫ਼ਤਰਾਂ ਵਿੱਚ ਹਿੰਦੀ ਦੇ ਪ੍ਰਯੋਗ ਦੀ ਸਮੀਖਿਆ ਪੇਸ਼ ਕੀਤੀ।

ਸਮਿਤੀ ਨੇ ਸਾਲ 2024-25 ਵਿੱਚ ਆਯੋਜਿਤ ਮੁਕਾਬਲਿਆਂ ਦੇ 58 ਅਧਿਕਾਰੀਆਂ/ਕਰਮਚਾਰੀਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ। ਇਸ ਤੋਂ ਇਲਾਵਾ, ਚੰਡੀਗੜ੍ਹ ਦੇ ਕੇਂਦਰੀ ਸਰਕਾਰੀ ਦਫਤਰਾਂ ਵੱਲੋਂ ਪ੍ਰਕਾਸ਼ਿਤ ਸਰਵਸ਼੍ਰੇਸ਼ਠ ਹਿੰਦੀ ਪੱਤਰਕਾਵਾਂ ਲਈ ਅਤੇ ਸਰਕਾਰੀ ਦਫ਼ਤਰਾਂ ਦੇ ਹਿੰਦੀ ਲੇਖਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। 40 ਦਫ਼ਤਰਾਂ ਦੇ ਪ੍ਰਮੁੱਖਾਂ ਨੂੰ ਵੀ ਹਿੰਦੀ ਦੇ ਪ੍ਰਯੋਗ ਵਿੱਚ ਉੱਤਮਤਾ ਲਈ ਪੁਰਸਕਾਰ ਪ੍ਰਦਾਨ ਕੀਤੇ ਗਏ।

 


Comment As:

Comment (0)