ਸਿਹਤ ਵਿਭਾਗ ਦੁਆਰਾ ਸੈਕਟਰ 25 ਵਿੱਚ ਇੰਟੈਗ੍ਰੇਟਡ ਹੈਲਥ ਸਕ੍ਰੀਨਿੰਗ ਕੈਂਪੇਨ ਜਾਰੀ
ਸਿਹਤ ਵਿਭਾਗ ਦੁਆਰਾ ਸੈਕਟਰ 25 ਵਿੱਚ ਇੰਟੈਗ੍ਰੇਟਡ ਹੈਲਥ ਸਕ੍ਰੀਨਿੰਗ ਕੈਂਪੇਨ ਜਾਰੀ
ਚੰਡੀਗੜ੍ਹ, 27 ਜੂਨ: ਸਿਹਤ ਵਿਭਾਗ, ਯੂ.ਟੀ. ਚੰਡੀਗੜ੍ਹ ਨੇ ਅੱਜ ਆਪਣੀ
ਇੰਟੈਗ੍ਰੇਟਡ ਹੈਲਥ ਸਕ੍ਰੀਨਿੰਗ ਕੈਂਪੇਨ ਦੇ ਤਹਿਤ ਸੈਕਟਰ 25 ਸਥਿਤ ਡਿਸਪੈਂਸਰੀ ਵਿਖੇ ਸਿਹਤ ਕੈਂਪ ਆਯੋਜਿਤ ਕੀਤਾ। ਇਸ ਮੁਹਿੰਮ ਦਾ ਉਦੇਸ਼ ਬਿਮਾਰੀਆਂ ਦੀ ਜਲਦੀ ਪਹਿਚਾਣ ਸੁਨਿਸ਼ਚਿਤ ਕਰਨਾ ਅਤੇ ਕਮਜ਼ੋਰ ਅਤੇ ਵੰਚਿਤ ਵਰਗਾਂ ਤੱਕ ਸੰਪੂਰਨ ਸਿਹਤ ਸੇਵਾਵਾਂ ਪਹੁੰਚਾਉਣਾ ਹੈ।
ਕੈਂਪ ਵਿੱਚ ਤਪਦਿਕ (ਟੀਬੀ/TB), ਐੱਚਆਈਵੀ/ਏਡਸ (HIV/AIDS), ਹੈਪੇਟਾਇਟਿਸ ਬੀ ਅਤੇ ਸੀ, ਸ਼ੂਗਰ, ਹਾਇਪਰਟੈਨਸ਼ਨ ਸਹਿਤ ਹੋਰ ਸਿਹਤ ਸਬੰਧੀ ਜਾਂਚਾਂ ਮੁਫ਼ਤ ਉਪਲਬਧ ਕਰਵਾਈਆਂ ਗਈਆਂ। ਕੈਂਪ ਵਿੱਚ ਐੱਨਟੀਈਪੀ (NTEP) ਦੀ ਮੋਬਾਈਲ ਡਾਇਗਨੌਸਟਿਕ ਵੈਨ ਵੀ ਤੈਨਾਤ ਕੀਤੀ ਗਈ,ਜਿਸ ਦੇ ਜ਼ਰੀਏ ਡਿਜੀਟਲ ਚੈਸਟ ਐਕਸ-ਰੇ, ਸੀਬੀਐੱਨਏਏਟੀ (CBNAAT) ਟੈਸਟਿੰਗ, ਕਾਉਂਸਲਿੰਗ ਅਤੇ ਤਪਦਿਕ ਰੋਗ (ਟੀਬੀ/TB) ਦੇ ਪ੍ਰਤੀ ਜਾਗਰੂਕਤਾ ਸਬੰਧੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।
ਸਿਹਤ ਵਿਭਾਗ ਦੀਆਂ ਟੀਮਾਂ ਨੇ ਸੰਚਾਰੀ ਅਤੇ ਗ਼ੈਰ-ਸੰਚਾਰੀ ਰੋਗਾਂ ਬਾਰੇ ਜਾਗਰੂਕਤਾ ਸੈਸ਼ਨ ਵੀ ਆਯੋਜਿਤ ਕੀਤੇ। ਪ੍ਰਤੀਭਾਗੀਆਂ ਨੂੰ ਸਮੇਂ 'ਤੇ ਜਾਂਚ, ਨਿਯਮਿਤ ਸਿਹਤ ਜਾਂਚ, ਇਲਾਜ ਦਾ ਪੂਰਾ ਪਾਲਨ, ਸੰਤੁਲਿਤ ਆਹਾਰ ਅਤੇ ਤੰਦਰੁਸਤ ਜੀਵਨਸ਼ੈਲੀ ਅਪਣਾਉਣ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਨਾਲ ਹੀ ਵਿਭਿੰਨ ਸਰਕਾਰੀ ਸਿਹਤ ਯੋਜਨਾਵਾਂ ਅਤੇ ਮੁਫ਼ਤ ਇਲਾਜ ਸੁਵਿਧਾਵਾਂ ਦੀ ਵੀ ਜਾਣਕਾਰੀ ਸਾਂਝੀ ਕੀਤੀ ਗਈ।
ਸਿਹਤ ਜਾਂਚ ਦਾ ਵਿਵਰਣ (27 ਜੂਨ 2026)
* ਚੈਸਟ ਐਕਸ-ਰੇ: 62
* ਸੀਬੀਐੱਨਏਏਟੀ (CBNAAT) ਟੈਸਟ : 6
* ਬਲੱਡ ਸ਼ੂਗਰ ਟੈਸਟ : 45
* ਬਲੱਡ ਪ੍ਰੈਸ਼ਰ ਸਕ੍ਰੀਨਿੰਗ: 26
* ਐੱਚਆਈਵੀ, ਵੀਡੀਆਰਐੱਲ (HIV, VDRL), ਐੱਚਬੀਐੱਸਏਜੀ (HBsAg) ਅਤੇ ਐੱਚਸੀਵੀ (HCV) ਟੈਸਟ : 34
ਕੈਂਪ ਵਿੱਚ ਸਥਾਨਕ ਨਿਵਾਸੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ ਅਤੇ ਮੁਫ਼ਤ ਸਕ੍ਰੀਨਿੰਗ, ਡਾਇਗਨੌਸਟਿਕ ਅਤੇ ਕਾਉਂਸਲਿੰਗ ਸੇਵਾਵਾਂ ਦਾ ਲਾਭ ਉਠਾਇਆ।
ਏਕੀਕ੍ਰਿਤ ਸਿਹਤ ਜਾਂਚ ਮੁਹਿੰਮ ਆਗਾਮੀ ਦਿਨਾਂ ਵਿੱਚ ਨਿਮਨਲਿਖਤ ਸਥਾਨਾਂ 'ਤੇ ਆਯੋਜਿਤ ਕੀਤੀ ਜਾਵੇਗੀ:
ਮਿਤੀ ਸਥਾਨ
29 ਜੂਨ 2026 ਸਾਈਂ ਬਾਬਾ ਮੰਦਿਰ ਦੇ ਨੇੜੇ, ਸੈਕਟਰ 29
30 ਜੂਨ 2026 ਮੰਦਿਰ ਖੇਤਰ, ਸੈਕਟਰ 50
1 ਜੁਲਾਈ 2026 ਢਿੱਲੋਂ ਕੰਪਲੈਕਸ, ਮਨੀਮਾਜਰਾ
2 ਜੁਲਾਈ 2026 ਮੋਟਰ ਮਾਰਕਿਟ, ਮਨੀਮਾਜਰਾ
ਸਿਹਤ ਵਿਭਾਗ ਨੇ ਇਨ੍ਹਾਂ ਖੇਤਰਾਂ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਯੋਜਿਤ ਹੋਣ ਵਾਲੇ ਸਿਹਤ ਕੈਂਪਾਂ ਵਿੱਚ ਅਧਿਕ ਤੋਂ ਆਧਿਕ ਸੰਖਿਆ ਵਿੱਚ ਹਿੱਸਾ ਲੈਣ ਅਤੇ ਮੁਫ਼ਤ ਸਿਹਤ ਜਾਂਚ ਅਤੇ ਡਾਇਗਨੌਸਟਿਕ ਸੁਵਿਧਾਵਾਂ ਦਾ ਲਾਭ ਉਠਾਉਣ। ਇਹ ਮੁਹਿੰਮ ਨਿਵਾਰਕ ਸਿਹਤ ਸੇਵਾਵਾਂ ਨੂੰ ਹੁਲਾਰਾ ਦੇਣ, ਬਿਮਾਰੀਆਂ ਦੀ ਸਮਾਂ ਰਹਿੰਦੇ ਪਹਿਚਾਣ ਸੁਨਿਸ਼ਚਿਤ ਕਰਨ ਅਤੇ ਤੰਦਰੁਸਤ ਚੰਡੀਗੜ੍ਹ ਦੇ ਲਕਸ਼ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਸਿਹਤ ਵਿਭਾਗ ਦਾ ਨਿਰੰਤਰ ਪ੍ਰਯਾਸ ਹੈ।