ਰੇਲ ਕੋਚ ਫੈਕਟਰੀ, ਕਪੂਰਥਲਾ ਨੂੰ ਸਾਲ 2023-24 ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਰਵੋਤਮ ਉਤਪਾਦਨ ਯੂਨਿਟ ਸ਼ੀਲਡ
Hindi
Rail Coach Factory, Kapurthala awarded Best Production Unit Award

Rail Coach Factory, Kapurthala awarded Best Production Unit Award

ਰੇਲ ਕੋਚ ਫੈਕਟਰੀ, ਕਪੂਰਥਲਾ ਨੂੰ ਸਾਲ 2023-24 ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਰਵੋਤਮ ਉਤਪਾਦਨ ਯੂਨਿਟ ਸ਼ੀਲਡ

ਕਪੂਰਥਲਾ, 23 ਦਸੰਬਰ 2024: Rail Coach Factory, Kapurthala awarded Best Production Unit Award: 69ਵੇਂ ਅਤਿ ਵਿਸ਼ਿਸ਼ਟ ਰੇਲ ਸੇਵਾ ਅਵਾਰਡ ਵੰਡ ਸਮਾਰੋਹ ਦੇ ਤਹਿਤ ਰੇਲ ਕੋਚ ਫੈਕਟਰੀ, ਕਪੂਰਥਲਾ ਨੂੰ ਸਾਲ 2023-24 ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਰਵੋਤਮ ਉਤਪਾਦਨ ਯੂਨਿਟ ਦਾ ਐਵਾਰਡ ਦਿੱਤਾ ਗਿਆ ਹੈ।

21 ਦਸੰਬਰ ਨੂੰ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਆਯੋਜਿਤ  ਸਮਾਰੋਹ ਵਿੱਚ ਕੇਂਦਰੀ ਰੇਲ, ਸੂਚਨਾ ਅਤੇ ਪ੍ਰਸਾਰਣ, ਇਲੈਕਟ੍ਰੋਨਿਕਸ ਅਤੇ ਆਈ ਟੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਵਲੋਂ ਆਰ ਸੀ ਐਫ ਦੇ ਜਨਰਲ ਮੈਨੇਜਰ ਸ਼੍ਰੀ ਐਸ.ਐਸ ਮਿਸ਼ਰ  ਨੂੰ ਸਰਵੋਤਮ ਉਤਪਾਦਨ ਯੂਨਿਟ ਸ਼ੀਲਡ ਪ੍ਰਦਾਨ ਕੀਤੀ ਗਈ।  ਇਸ ਮੌਕੇ ਆਰ ਸੀ ਐਫ ਦੇ ਪ੍ਰਿੰਸੀਪਲ ਚੀਫ਼ ਮਕੈਨੀਕਲ ਇੰਜੀਨੀਅਰ ਸ਼੍ਰੀ ਰਵੀ ਕੁਮਾਰ ਵੀ ਮੌਜੂਦ ਸਨ।

ਆਰ ਸੀ ਐੱਫ ਨੂੰ ਇਹ ਸ਼ੀਲਡ ਭਾਰਤੀ ਰੇਲ ਦੀ ਇਕ ਹੋਰ ਉਤਪਾਦਨ ਇਕਾਈ ਚਿਤਰੰਜਨ ਲੋਕੋਮੋਟਿਵ ਵਰਕਸ ਦੇ ਨਾਲ ਸਾਂਝੇ ਤੌਰ 'ਤੇ  ਦਿੱਤੀ ਗਈ ਹੈ ।ਸਮਾਰੋਹ ਵਿੱਚ, ਭਾਰਤੀ ਰੇਲ  ਦੇ 101 ਰੇਲ ਅਧਿਕਾਰੀਆਂ/ਕਰਮਚਾਰੀਆਂ ਨੂੰ 69ਵੇਂ ਅਤਿ ਵਿਸ਼ਿਸ਼ਟ ਰੇਲਵੇ ਸੇਵਾ ਪੁਰਸਕਾਰ ਪ੍ਰਦਾਨ ਕੀਤੇ ਗਏ ਅਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ 22 ਜ਼ੋਨਾਂ/ਉਤਪਾਦਨ ਇਕਾਈਆਂ ਨੂੰ ਸ਼ੀਲਡਾਂ ਦਿੱਤੀਆਂ ਗਈਆਂ।

ਇਸ ਸਮਾਗਮ ਵਿੱਚ ਸ਼੍ਰੀ ਸਤੀਸ਼ ਕੁਮਾਰ, ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਰੇਲਵੇ ਬੋਰਡ, ਰੇਲਵੇ ਬੋਰਡ ਦੇ ਮੈਂਬਰ ਅਤੇ ਵੱਖ-ਵੱਖ ਰੇਲਵੇ ਜ਼ੋਨਾਂ ਅਤੇ ਉਤਪਾਦਨ ਇਕਾਈਆਂ ਦੇ ਜਨਰਲ ਮੈਨੇਜਰ ਹਾਜ਼ਰ ਸਨ।
ਆਰ ਸੀ ਐਫ ਕਪੂਰਥਲਾ ਨੂੰ  ਸ਼ਾਨਦਾਰ ਪ੍ਰਦਰਸ਼ਨ ਲਈ ਤੀਜੀ ਵਾਰ ਇਹ ਸ਼ੀਲਡ ਦਿੱਤੀ ਗਈ ਹੈ। ਇਸ ਤੋਂ ਪਹਿਲਾਂ, ਆਰ ਸੀ ਐੱਫ  ਨੂੰ ਸਾਲ 2012-13 ਅਤੇ 2020-2021 ਵਿੱਚ ਸਰਵੋਤਮ ਉਤਪਾਦਨ ਯੂਨਿਟ ਸ਼ੀਲਡ ਜਿੱਤਣ ਦਾ ਮਾਣ ਪ੍ਰਾਪਤ ਹੈ।


Comment As:

Comment (0)