Rajasthan ATS Arrests Gurwinder Singh for TRF Terror Links | Jaipur News
Hindi
arrest

Rajasthan ATS arrest Gurwinder Singh

Jaipur ਵਿੱਚ TRF ਨਾਲ ਜੁੜੇ ਨੈੱਟਵਰਕ ਦਾ ਖੁਲਾਸਾ, ਪਾਕਿਸਤਾਨ ਸਮਰਥਕਾਂ ਦੇ ਸੰਪਰਕ ਵਿੱਚ ਸੀ Gurvinder Singh

ਜੈਪੁਰ: ਪਾਕਿਸਤਾਨ ਸਮਰਥਿਤ ਅਤਿਵਾਦੀ ਜੱਥੇਬੰਦੀ 'ਦਿ ਰੈਜ਼ਿਸਟੈਂਸ ਫਰੰਟ' (TRF) ਅਤੇ ਪਾਕਿਸਤਾਨੀ ਆਕਾਵਾਂ ਦੇ ਸੰਪਰਕ ਵਿੱਚ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਗੁਰਵਿੰਦਰ ਸਿੰਘ ਨੇ ਹੁਣ ਤੱਕ ਦੀ ਪੁੱਛਗਿੱਛ ਵਿੱਚ ਕਈ ਅਹਿਮ ਖੁਲਾਸੇ ਕੀਤੇ ਹਨ।

ਰਾਜਸਥਾਨ ਏ.ਟੀ.ਐੱਸ. (ATS) ਨੇ ਗੁਰਵਿੰਦਰ ਨੂੰ ਸ਼ੁੱਕਰਵਾਰ ਨੂੰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਗੁਰਵਿੰਦਰ ਪਿਛਲੇ ਸਾਲ ਦਸੰਬਰ ਵਿੱਚ ਜੈਪੁਰ ਦੇ ਇੱਕ ਹੋਟਲ ਵਿੱਚ ਨੌਕਰੀ ਕਰਦਿਆਂ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਨਾਲ ਸਰਗਰਮ ਰੂਪ ਵਿੱਚ ਜੁੜ ਗਿਆ ਸੀ।

ਉਹ ਲਗਾਤਾਰ ਅਤਿਵਾਦੀ ਜੱਥੇਬੰਦੀ 'ਸਿੱਖਸ ਫਾਰ ਜਸਟਿਸ' (SFJ) ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਾ ਸੀ। ਜੈਪੁਰ ਵਿੱਚ ਦੋ ਮਹੀਨੇ ਰਹਿਣ ਤੋਂ ਬਾਅਦ ਉਹ ਵਾਪਸ ਪੰਜਾਬ ਚਲਾ ਗਿਆ ਸੀ।

ਸੂਤਰਾਂ ਅਨੁਸਾਰ, ਜੈਪੁਰ ਵਿੱਚ ਰਹਿਣ ਦੌਰਾਨ ਗੁਰਵਿੰਦਰ ਨੇ ਕਈ ਮਹੱਤਵਪੂਰਨ ਜਾਣਕਾਰੀਆਂ ਸੋਸ਼ਲ ਮੀਡੀਆ 'ਤੇ ਜਨਤਕ ਕੀਤੀਆਂ ਸਨ। ਰਾਜਸਥਾਨ ਏ.ਟੀ.ਐੱਸ. ਵੱਲੋਂ ਸੋਸ਼ਲ ਮੀਡੀਆ 'ਤੇ ਰੱਖੀ ਜਾ ਰਹੀ ਨਿਗਰਾਨੀ ਦੌਰਾਨ ਪਿਛਲੇ ਦਿਨੀਂ ਗੁਰਵਿੰਦਰ ਦੇ ਖਾਤੇ 'ਤੇ ਸ਼ੱਕੀ ਪੋਸਟਾਂ ਦੇਖਣ ਨੂੰ ਮਿਲੀਆਂ ਸਨ।

ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਹ ਸੋਸ਼ਲ ਮੀਡੀਆ ਅਕਾਊਂਟ 'ਤੇ ਪਾਕਿਸਤਾਨ ਅਤੇ ਖਾਲਿਸਤਾਨ ਦੇ ਸਮਰਥਨ ਵਿੱਚ ਪੋਸਟਾਂ ਪਾਉਂਦਾ ਸੀ। ਗੁਰਵਿੰਦਰ ਦੀ ਫੇਸਬੁੱਕ ਚੈਟ ਵਿੱਚ ਅੱਤਵਾਦੀ ਸੰਗਠਨ TRF ਦੇ ਮੈਂਬਰਾਂ ਨਾਲ ਗੱਲਬਾਤ ਦੇ ਸਬੂਤ ਮਿਲੇ ਹਨ।

ਉਸ ਨੇ ਤਰਨਤਾਰਨ ਵਿੱਚ ਸੀਮਾ ਸੁਰੱਖਿਆ ਬਲ (BSF) ਦੀ ਚੌਕੀ ਦੀ ਵੀਡੀਓ ਪਾਕਿਸਤਾਨ ਭੇਜੀ ਸੀ। ਹੁਣ ਜੈਪੁਰ ਵਿੱਚ ਏ.ਟੀ.ਐੱਸ. ਅਤੇ ਹੋਰ ਜਾਂਚ ਏਜੰਸੀਆਂ ਦੇ ਅਧਿਕਾਰੀ ਗੁਰਵਿੰਦਰ ਤੋਂ ਪੁੱਛਗਿੱਛ ਕਰਨਗੇ।


Comment As:

Comment (0)