Hindi
IMG-20260122-WA0021_1

ਅਯੋਧਿਆ ‘ਚ ਸ਼੍ਰੀ ਰਾਮ ਮੰਦਰ ਸਥਾਪਨਾ ਦਿਵਸ ਮੌਕੇ ਡੇਰਾਬੱਸੀ ‘ਚ ਧਾਰਮਿਕ ਸਮਾਗਮ

ਅਯੋਧਿਆ ‘ਚ ਸ਼੍ਰੀ ਰਾਮ ਮੰਦਰ ਸਥਾਪਨਾ ਦਿਵਸ ਮੌਕੇ ਡੇਰਾਬੱਸੀ ‘ਚ ਧਾਰਮਿਕ ਸਮਾਗਮ

ਅਯੋਧਿਆ ‘ਚ ਸ਼੍ਰੀ ਰਾਮ ਮੰਦਰ ਸਥਾਪਨਾ ਦਿਵਸ ਮੌਕੇ ਡੇਰਾਬੱਸੀ ‘ਚ ਧਾਰਮਿਕ ਸਮਾਗਮ
ਰਾਮ ਨਾਮ ਮਾਲਾ ਜਾਪ, ਕੀਰਤਨ-ਭਜਨ ਅਤੇ ਲੱਡੂ ਵੰਡੇ ਗਏ 

ਡੇਰਾਬੱਸੀ, 22 ਜਨਵਰੀ (ਜਸਬੀਰ ਸਿੰਘ)

ਸ਼੍ਰੀ ਅਯੋਧਿਆ ਜੀ ਵਿੱਚ ਸਥਿਤ ਸ਼੍ਰੀ ਰਾਮ ਮੰਦਰ ਦੇ ਸਥਾਪਨਾ ਦਿਵਸ ਦੇ ਸ਼ੁਭ ਅਵਸਰ ‘ਤੇ ਅੱਜ ਸ਼ਾਮ 4 ਵਜੇ ਜੀਬੀਪੀ ਸਥਿਤ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵਿੱਚ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਰਾਮ ਨਾਮ ਦੀ ਮਾਲਾ ਦਾ ਜਾਪ, ਕੀਰਤਨ-ਭਜਨ ਤੇ ਪ੍ਰਸ਼ਾਦ ਵੰਡਿਆ ਗਿਆ 
ਇਸ ਧਾਰਮਿਕ ਸਮਾਗਮ ਵਿੱਚ ਭਾਜਪਾ ਮਹਿਲਾ ਮੋਰਚਾ ਡੇਰਾਬੱਸੀ ਅਤੇ ਕੀਰਤਨ ਮੰਡਲੀ ਵੱਲੋਂ ਸ਼੍ਰੀ ਰਾਮ ਭਗਵਾਨ ਦੀ ਮਹਿਮਾ ਵਿੱਚ ਭਜਨ-ਕੀਰਤਨ ਕੀਤਾ ਗਿਆ। ਸਮਾਗਮ ਦੌਰਾਨ ਲੱਡੂਆਂ ਅਤੇ ਪ੍ਰਸਾਦ ਦੀ ਵੰਡ ਕਰਕੇ ਸ਼ਰਧਾਲੂਆਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ।
ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਪਵਨ ਧੀਮਾਨ (ਪੰਮਾ) ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਉਨ੍ਹਾਂ ਨੇ ਕੀਰਤਨ ਵਿੱਚ ਭਾਗ ਲਿਆ ਅਤੇ ਸ਼ਹਿਰ ਵਾਸੀਆਂ ਨੂੰ ਸ਼੍ਰੀ ਰਾਮ ਮੰਦਰ ਦੇ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਜੀ ਦੇ ਆਦਰਸ਼ ਸਾਨੂੰ ਸੱਚਾਈ, ਸੇਵਾ ਅਤੇ ਸਮਰਪਣ ਦੇ ਰਾਹ ‘ਤੇ ਚੱਲਣ ਦੀ ਪ੍ਰੇਰਣਾ ਦਿੰਦੇ ਹਨ।
ਇਸ ਸਮਾਗਮ ਵਿੱਚ ਮੋਨਿਤਾ ਵਸ਼ਿਸ਼ਠ, ਹੇਮਾ ਰਾਣਾ, ਸੀਮਾ ਪਾਲ , ਰੇਣੁ ਗੁਪਤਾ, ਅਨੀਲਾ, ਨੀਤੂ ਧੀਮਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾ ਮੈਂਬਰਾਂ ਨੇ ਭਰਪੂਰ ਸ਼ਮੂਲੀਅਤ ਕੀਤੀ ਅਤੇ ਕਾਰਜਕ੍ਰਮ ਦੀ ਸ਼ੋਭਾ ਵਧਾਈ।

ਧਾਰਮਿਕ ਮਾਹੌਲ ‘ਚ ਰਾਮ ਨਾਮ ਦੇ ਜਾਪ ਨਾਲ ਸਾਰਾ ਮੰਦਰ ਪਰਿਸਰ ਭਕਤੀਮਈ ਹੋ ਗਿਆ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਪੁੰਨ ਲਾਭ ਪ੍ਰਾਪਤ ਕੀਤਾ।


Comment As:

Comment (0)