Hindi
WhatsApp Image 2025-08-12 at 17

ਐਸ.ਸੀ. ਕਮਿਸ਼ਨ ਵਲੋਂ ਜਲੰਧਰ ਦੇ ਰਾਮਾਨੰਦ ਚੌਕ ਵਿਚੋਂ ਬੋਰਡ ਪੁੱਟਣ ਸਬੰਧੀ ਪੁਲਿਸ ਕਮਿਸ਼ਨਰ ਅਤੇ ਕਮਿਸ਼ਨਰ ਨਗਰ ਨਿਗਮ ਜਲ

ਐਸ.ਸੀ. ਕਮਿਸ਼ਨ ਵਲੋਂ ਜਲੰਧਰ ਦੇ ਰਾਮਾਨੰਦ ਚੌਕ ਵਿਚੋਂ ਬੋਰਡ ਪੁੱਟਣ ਸਬੰਧੀ ਪੁਲਿਸ ਕਮਿਸ਼ਨਰ ਅਤੇ ਕਮਿਸ਼ਨਰ ਨਗਰ ਨਿਗਮ ਜਲੰਧਰ ਤੋਂ ਰਿਪੋਰਟ ਤਲਬ 

ਐਸ.ਸੀ. ਕਮਿਸ਼ਨ ਵਲੋਂ ਜਲੰਧਰ ਦੇ ਰਾਮਾਨੰਦ ਚੌਕ ਵਿਚੋਂ ਬੋਰਡ ਪੁੱਟਣ ਸਬੰਧੀ ਪੁਲਿਸ ਕਮਿਸ਼ਨਰ ਅਤੇ ਕਮਿਸ਼ਨਰ ਨਗਰ ਨਿਗਮ ਜਲੰਧਰ ਤੋਂ ਰਿਪੋਰਟ ਤਲਬ 

ਚੰਡੀਗੜ੍ਹ,12 ਅਗਸਤ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਇਕ ਮਾਮਲੇ ਵਿਚ ਸੂ ਮੋਟੋ ਨੋਟਿਸ ਲੈਂਦਿਆਂ ਜਲੰਧਰ ਦੇ ਸੰਤ ਰਾਮਾਨੰਦ ਚੌਕ ਵਿਚੋਂ ਲੱਗੇ ਬੋਰਡ ਪੁੱਟਣ ਸਬੰਧੀ ਪੁਲਿਸ ਕਮਿਸ਼ਨਰ ਅਤੇ ਕਮਿਸ਼ਨਰ ਨਗਰ ਨਿਗਮ ਜਲੰਧਰ ਤੋਂ ਰਿਪੋਰਟ ਤਲਬ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ  
 ਇਕ ਅਖਬਾਰ ਵਿੱਚ ਛਪੀ ਖ਼ਬਰ ਅਨੁਸਾਰ' ਅਮਰ ਸ਼ਹੀਦ 108 ਰਾਮਾਨੰਦ ਚੌਕ ਚ ਲਿਖੇ ਜੈ ਗੁਰੂਦੇਵ ਧੰਨ ਗੁਰਦੇਵ ਦੇ ਜੈਕਾਰੇ ਪੁੱਟ ਕੇ ਕੀਤੀ ਬੇਅਦਬੀ, ਕੀਤੀ ਗਈ ਹੈ ਜਿਸ ਸਬੰਧੀ  ਕਮਿਸ਼ਨ ਨੇ 'ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਐਕਟ-2004' ਦੀ ਧਾਰਾ 10 ਤਹਿਤ (2) (ਐਚ) ਸੂ ਮੋਟੋ ਨੋਟਿਸ ਲੈਂਦੇ ਹੋਏ ਪੜਤਾਲ ਕਰਨ ਦਾ ਫੈਸਲਾ ਕੀਤਾ ਹੈ। 

 ਬੁਲਾਰੇ ਨੇ ਦੱਸਿਆ ਕਿ ਇਸ ਮਸਲੇ ਸਬੰਧੀ ਮਿਤੀ 18-08-2025 ਨੂੰ ਪੁਲਿਸ ਕਮਿਸ਼ਨਰ ਜਲੰਧਰ ਅਤੇ ਕਮਿਸ਼ਨਰ ਨਗਰ ਨਿਗਮ ਜਲੰਧਰ ਤੋਂ ਰਿਪੋਰਟ ਤਲਬ ਕੀਤੀ ਹੈ।


Comment As:

Comment (0)