Hindi
WhatsApp Image 2025-09-02 at 1

ਐਸ.ਡੀ.ਐਮ. ਜਲਾਲਾਬਾਦ ਨੇ ਅਧਿਕਾਰੀਆਂ ਨੂੰ ਨਾਲ ਲੈ ਨੇੜੇ ਬਸ ਸਟੈਂਡ ਫਾਜ਼ਿਲਕਾ ਫਿਰੋਜਪੁਰ ਰੋਡ ਦਾ ਕੀਤਾ ਦੌਰਾ

ਐਸ.ਡੀ.ਐਮ. ਜਲਾਲਾਬਾਦ ਨੇ ਅਧਿਕਾਰੀਆਂ ਨੂੰ ਨਾਲ ਲੈ ਨੇੜੇ ਬਸ ਸਟੈਂਡ ਫਾਜ਼ਿਲਕਾ ਫਿਰੋਜਪੁਰ ਰੋਡ ਦਾ ਕੀਤਾ ਦੌਰਾ

ਐਸ.ਡੀ.ਐਮ. ਜਲਾਲਾਬਾਦ ਨੇ ਅਧਿਕਾਰੀਆਂ ਨੂੰ ਨਾਲ ਲੈ ਨੇੜੇ ਬਸ ਸਟੈਂਡ ਫਾਜ਼ਿਲਕਾ ਫਿਰੋਜਪੁਰ ਰੋਡ ਦਾ ਕੀਤਾ ਦੌਰਾ
ਸੜਕ ਤੇ ਪਏ ਖਡਿਆਂ ਨੂੰ ਜਲਦ ਭਰਨ ਅਤੇ ਲੋੜੀਂਦੀ ਕਾਰਵਾਈ ਲਈ ਅਧਿਕਾਰੀਆਂ ਨੂੰ ਦਿੱਤੇ ਆਦੇਸ਼
ਕੋਈ ਵੀ ਅਣਸੁਖਾਵੀ ਘਟਨਾਂ ਨਾ ਵਾਪਰੇ, ਇਸ ਲਈ ਅਹਿਤਿਆਤ ਕਦਮ ਚੁੱਕਣੇ ਜਰੂਰੀ-ਕੰਵਰਜੀਤ ਸਿੰਘ ਮਾਨ
ਜਲਾਲਾਬਾਦ 2 ਸਤੰਬਰ
ਐਸ.ਡੀ. ਐਮ. ਜਲਾਲਾਬਾਦ ਸ੍ਰੀ ਕੰਵਰਜੀਤ ਸਿੰਘ ਮਾਨ ਨੈਸ਼ਨਲ ਹਾਈਵੇਅ ਅਤੇ ਨਗਰ ਕੌਂਸਲ ਜਲਾਲਾਬਾਦ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਨਵੇਂ ਬਸ ਸਟੈਂਡ ਫਾਜਿਲਕਾ ਫਿਰੋਜਪੁਰ ਰੋਡ ਨੇੜੇ ਬੀ.ਐਸ.ਐਫ. ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਸੜਕ ਦੀ ਮੁਰੰਮਤ ਕਰਨ ਲਈ ਜਲਦ ਤੋਂ ਜਲਦ ਕਾਰਵਾਈ ਕਰਨ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ।
ਦੌਰੇ ਦੌਰਾਨ ਐਸ.ਡੀ. ਐਮ ਨੇ ਕਿਹਾ ਕਿ ਲਗਾਤਾਰ ਭਾਰੀ ਬਰਸਾਤਾਂ ਆਉਣ ਕਰਕੇ ਸੜਕ *ਤੇ ਵੱਡੇ ਵੱਡੇ ਖੱਡੇ ਪੈ ਗਏ ਹਨ ਜਿਸ ਕਰਕੇ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ, ਇਸ ਲਈ ਤੁਰੰਤ ਜਰੂਰੀ ਕਦਮ ਚੁੱਕਣੇ ਜਰੂਰੀ ਹਨ। ਉਨ੍ਹਾਂ ਨੈਸ਼ਨਲ ਹਾਈਵੇਅ ਤੇ ਨਗਰ ਕੌਂਸਲ ਦੇ ਅਧਿਕਾਰੀਆ ਨੁੰ ਆਦੇਸ਼ ਦਿੱਤੇ ਕਿ ਸੜਕਾਂ *ਤੇ ਪਏ ਖਡਿਆਂ ਨੂੰ ਜਲਦ ਭਰਿਆ ਜਾਵੇ ਅਤੇ ਸੜਕ ਦੀ ਮੁਰੰਮਤ ਕਰਵਾਈ ਜਾਵੇ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲਿ ਦੀ ਸੁਰੱਖਿਆ ਅਤੇ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਸੜਕਾਂ ਦੀ ਹਾਲਤ ਵਧੀਆ ਹੋਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਆਉਣ-ਜਾਣ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਲਈ ਅਧਿਕਾਰੀ ਜਲਦ ਤੋਂ ਜਲਦ ਖਡਿਆਂ ਨੂੰ ਭਰਨ ਦੀ ਕਾਰਵਾਈ ਅਮਲ ਵਿਚ ਲਿਆਉਣ।
ਇਸ ਦੌਰਾਨ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਬਲਵਿੰਦਰ ਸਿੰਘ ਅਤੇ ਨੈਸ਼ਨਲ ਹਾਈਵੇਅ ਦੇ ਅਧਿਕਾਰੀ ਤੇ ਹੋਰ ਸਟਾਫ ਮੌਜੂਦ ਸਨ।


Comment As:

Comment (0)