Hindi
WhatsApp Image 2024-12-22 at 1

ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਟੀਮ ਸਮੇਤ ਦਵਾਈਆਂ ਅਤੇ ਖਾਦਾਂ ਦੀ ਅਚਨਚੇਤ ਚੈਕਿੰਗ

ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਟੀਮ ਸਮੇਤ ਦਵਾਈਆਂ ਅਤੇ ਖਾਦਾਂ ਦੀ ਅਚਨਚੇਤ ਚੈਕਿੰਗ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ
 ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਟੀਮ ਸਮੇਤ ਦਵਾਈਆਂ ਅਤੇ ਖਾਦਾਂ ਦੀ ਅਚਨਚੇਤ ਚੈਕਿੰਗ
- ਕਿਹਾ! ਜ਼ਿਲ੍ਹੇ ਵਿੱਚ ਯੂਰੀਆ ਖਾਦ ਦੀ ਕੋਈ ਕਿੱਲਤ ਨਹੀਂ, ਸਮੇਂ ਸਿਰ ਹੋ ਰਹੀ ਸਪਲਾਈ

ਖਾਦਾਂ ਤੇ ਦਵਾਈਆਂ ਦੇ ਸੈਂਪਲਾਂ ਵਿੱਚ ਕੋਈ ਗੜਬੜੀ ਆਈ ਤਾਂ ਕਰਾਂਗੇ ਸਖ਼ਤ ਕਾਰਵਾਈ -  ਮੁੱਖ ਖੇਤੀਬਾੜੀ ਅਫ਼ਸਰ

ਮੋਗਾ 22 ਦਸੰਬਰ
   ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਜਸਵੰਤ ਸਿੰਘ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੀ ਸੁਚੱਜੀ ਅਗਵਾਈ ਤਹਿਤ ਡਾ. ਕਰਨਜੀਤ  ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ, ਮੋਗਾ ਵੱਲੋਂ ਆਪਣੇ ਉੱਡਣ-ਦਸਤੇ ਸਮੇਤ ਧਰਮਕੋਟ 'ਚ ਵੱਖੋ-ਵੱਖ ਕੀਟਨਾਸ਼ਕ ਅਤੇ ਖਾਦ ਡੀਲਰਾਂ ਦੀ ਚੈਕਿੰਗ ਕੀਤੀ ਗਈ ਅਤੇ ਟੀਮ ਵੱਲੋਂ ਬਾਇਓ-ਪੈਸਟੀਸਾਈਡ ਅਤੇ ਬਾਇਓ-ਖਾਦ ਦੇ ਨਮੂਨੇ ਵੀ ਲਏ ਗਏ ਅਤੇ ਜਾਂਚ ਲਈ ਪ੍ਰਯੋਗਸ਼ਾਲਾਵਾਂ ਚ' ਭੇਜ  ਦਿੱਤੇ ਗਏ I ਉਹਨਾਂ ਕਿਹਾ ਕਿ ਨਤੀਜੇ ਆਉਣ ਤੇ ਐਕਟ ਅਨੁਸਾਰ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਇਸ ਸਮੇਂ ਉਹਨਾਂ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਜ਼ਿਲ੍ਹੇ ਵਿੱਚ ਯੂਰੀਆ ਖਾਦ ਦੀ ਕੋਈ ਕਿੱਲਤ ਨਹੀਂ ਹੈ ਅਤੇ ਸਮੇਂ ਸਿਰ ਸਪਲਾਈ ਹੋ ਰਹੀ ਹੈ I
            ਇਸ ਮੌਕੇ ਡਾ. ਗੁਰਬਾਜ ਸਿੰਘ, ਬਲਾਕ ਖੇਤੀਬਾੜੀ ਅਫਸਰ, ਕੋਟ ਇਸੇ ਖਾਂ  ਨੇ ਅਪੀਲ ਕੀਤੀ ਕਿ ਜਦੋਂ ਵੀ ਕਿਸਾਨ  ਖੇਤੀ ਸਮੱਗਰੀ ਲੈਣ, ਉਸ ਦਾ ਪੱਕਾ ਬਿੱਲ ਜਰੂਰ ਲੈਣ I
            ਇਸ ਸਮੇਂ ਡਾ ਖੁਸ਼ਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਪੌਦਾ ਸੁਰੱਖਿਆ) ਨੇ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਵਿਭਾਗ ਉਹਨਾਂ ਦੀ ਸਹਾਇਤਾ ਲਈ ਹਮੇਸ਼ਾ ਹਾਜ਼ਰ ਹੈ I
ਇਸ ਮੌਕੇ ਡਾ. ਗੁਰਲਵਲੀਨ ਸਿੰਘ ਸਿੱਧੂ ਖੇਤੀਬਾੜੀ ਵਿਕਾਸ ਅਫ਼ਸਰ  ਪ੍ਰਦੀਪ ਸਿੰਘ ਖੇਤੀਬਾੜੀ ਓਪ ਨਿਰੀਖਕ, ਸ੍ਰੀ ਗਗਨਦੀਪ ਸਿੰਘ ਮੌਜੂਦ ਸਨ।


Comment As:

Comment (0)