Hindi
DC Faridkot Vineet Kumar (3) (1) (1) (1)

ਪਹਿਲੇ ਦਿਨ ਆਈਆਂ ਤਰੁਟੀਆਂ ਨੂੰ ਡਿਪਟੀ ਕਮਿਸ਼ਨਰ ਨੇ ਦੂਰ ਕਰਨ ਤੇ ਦਿੱਤੇ ਆਦੇਸ਼

ਪਹਿਲੇ ਦਿਨ ਆਈਆਂ ਤਰੁਟੀਆਂ ਨੂੰ ਡਿਪਟੀ ਕਮਿਸ਼ਨਰ ਨੇ ਦੂਰ ਕਰਨ ਤੇ ਦਿੱਤੇ ਆਦੇਸ਼

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ ਫ਼ਰੀਦਕੋਟ

 

ਆਪ ਦੀ ਸਰਕਾਰ ਆਪ ਦੇ ਦੁਆਰ

 

ਪਹਿਲੇ ਦਿਨ ਆਈਆਂ ਤਰੁਟੀਆਂ ਨੂੰ ਡਿਪਟੀ ਕਮਿਸ਼ਨਰ ਨੇ ਦੂਰ ਕਰਨ ਤੇ ਦਿੱਤੇ ਆਦੇਸ਼

 

ਸਮੂਹ ਵਿਭਾਗਾਂ ਨਾਲ ਆਨਲਾਈਨ ਮੀਟਿੰਗ ਕੀਤੀ

 

-ਕੈਂਪਾਂ ਦਾ ਸਮਾਂ ਸਵੇਰੇ 10 ਤੋਂ 12 ਅਤੇ ਦੁਪਹਿਰ 02 ਤੋਂ 04 ਵਜੇ ਤੱਕ- ਡਿਪਟੀ ਕਮਿਸ਼ਨਰ

 

ਫ਼ਰੀਦਕੋਟ 07 ਫ਼ਰਵਰੀ,2024

 

ਆਪ ਦੀ ਸਰਕਾਰ ਆਪ ਦੇ ਦੁਆਰ ਪ੍ਰੋਗਰਾਮ ਤਹਿਤ ਉਲੀਕੇ ਗਏ 30 ਦਿਨਾਂ ਲਗਾਤਾਰ ਪ੍ਰੋਗਰਾਮਾਂ ਵਿੱਚ ਪਹਿਲੇ ਦਿਨ ਆਉਣ ਵਾਲੀਆਂ ਤਰੁੱਟੀਆਂ ਨੂੰ ਅੱਜ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨਾਲ ਆਨਲਾਈਨ ਮੀਟਿੰਗ ਕਰਕੇ ਦੂਰ ਕੀਤਾ।

 

 ਬੁੱਧਵਾਰ ਤੜਕਸਾਰ ਹੀ ਰੱਖੀ ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਕੈਂਪ ਵਿੱਚ ਆਈਆਂ ਊਣਤਾਈਆਂ ਨੂੰ ਇੱਕ-ਇੱਕ ਕਰਕੇ ਹਰ ਮਹਿਕਮੇ ਦੇ ਨੋਡਲ ਅਫਸਰ ਮੁਖੀਆਂ ਨਾਲ ਗੱਲ ਕਰਕੇ ਢੁੱਕਵੇਂ ਹੱਲ ਲਈ ਕਿਹਾ।

 

ਉਹਨਾਂ ਕਿਹਾ ਕਿ ਲੇਬਰ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਸਹੀ ਤਰੀਕੇ ਨਾਲ ਨਹੀਂ ਪੁੱਜ ਸਕਿਆ। ਇਸ ਲਈ ਉਹਨਾਂ ਇਸ ਮਹਿਕਮੇ ਵਿੱਚ ਮੁਲਾਜ਼ਮਾਂ ਦੀ ਕਮੀ ਤੇ ਚੱਲਦਿਆਂ ਹੋਰ ਕਰਮਚਾਰੀ ਲਗਾ ਕੇ ਇਸ ਸਮੱਸਿਆ ਨੂੰ ਦੂਰ ਕਰਨ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਕਿਸੇ ਇੱਕ ਕਾਊਂਟਰ ਤੇ ਲੋਕਾਂ ਦੀ ਜਿਆਦਾ ਭੀੜ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਹਰ ਕੈਂਪ ਵਿੱਚ ਹੈਲਪ ਡੈਸਕ ਹੋਣਾ ਲਾਜ਼ਮੀ ਹੋਵੇ ਜੋ ਆਉਣ ਵਾਲੇ ਲੋਕਾਂ ਨੂੰ ਇਹ ਦੱਸ ਸਕੇ ਕਿ ਉਹਨਾਂ ਦੀ ਅਰਜੀ ਕਿਸ ਮਹਿਕਮੇ ਨਾਲ ਸੰਬੰਧਿਤ ਹੈ ਅਤੇ ਉਹਨਾਂ ਨੇ ਕਿਹੜੇ ਕਾਊਂਟਰ ਤੇ ਜਾਣਾ ਹੈ।

 

 ਇਸ ਤੋਂ ਇਲਾਵਾ ਟਰਾਂਸਪੋਰਟੇਸ਼ਨ ਸਬੰਧੀ ਅਤੇ ਪ੍ਰਾਪਤ ਕੀਤੀਆਂ ਸ਼ਿਕਾਇਤਾਂ ਨਿਬੇੜਨ ਅਤੇ ਲੰਬਿਤ ਪਈਆਂ ਦਰਖਾਸਤਾਂ ਦਾ ਲੇਖਾ ਜੋਖਾ ਰੱਖਣ ਦੀ ਵੀ ਵਿਭਾਗ ਦੇ ਮੁਖੀਆਂ ਨੂੰ ਹਦਾਇਤ ਕੀਤੀ।

 

ਡਿਪਟੀ ਕਮਿਸ਼ਨਰ ਦੱਸਿਆ ਕਿ ਇਨ੍ਹਾਂ ਲੱਗਣ ਵਾਲੇ ਕੈਂਪਾਂ ਦਾ ਸਮਾਂ ਸਵੇਰੇ 10 ਤੋਂ 12 ਅਤੇ ਦੁਪਹਿਰ 02 ਤੋਂ 04 ਵਜੇ ਤੱਕ ਦਾ ਕੀਤਾ ਗਿਆ ਹੈ ਤਾਂ ਜੋ ਲੋਕ ਸਮੇਂ ਸਿਰ ਆ ਕੇ ਆਪਣਾ ਕੰਮ ਕਰਵਾ ਸਕਣ।


Comment As:

Comment (0)