Hindi
WhatsApp Image 2025-09-20 at 6

ਰਾਹਤ ਕੈਂਪਾਂ 'ਚ ਰਹਿ ਰਹੇ ਲੋਕਾਂ ਦੀ ਗਿਣਤੀ ਘੱਟ ਕੇ ਸਿਰਫ਼ 229 ਹੋਈ: ਹਰਦੀਪ ਸਿੰਘ ਮੁੰਡੀਆਂ

ਰਾਹਤ ਕੈਂਪਾਂ 'ਚ ਰਹਿ ਰਹੇ ਲੋਕਾਂ ਦੀ ਗਿਣਤੀ ਘੱਟ ਕੇ ਸਿਰਫ਼ 229 ਹੋਈ: ਹਰਦੀਪ ਸਿੰਘ ਮੁੰਡੀਆਂ

ਰਾਹਤ ਕੈਂਪਾਂ 'ਚ ਰਹਿ ਰਹੇ ਲੋਕਾਂ ਦੀ ਗਿਣਤੀ ਘੱਟ ਕੇ ਸਿਰਫ਼ 229 ਹੋਈ: ਹਰਦੀਪ ਸਿੰਘ ਮੁੰਡੀਆਂ

*ਚੰਡੀਗੜ੍ਹ, 20 ਸਤੰਬਰ:*


ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਪ੍ਰਭਾਵਿਤ ਪਰਿਵਾਰਾਂ ਦੇ ਨਿਰੰਤਰ ਘਰ ਵਾਪਸ ਜਾਣ ਨਾਲ ਰਾਹਤ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਦੀ ਗਿਣਤੀ ਘਟ ਕੇ ਸਿਰਫ਼ 229 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਰਾਹਤ ਕੈਂਪਾਂ ਦੀ ਗਿਣਤੀ ਵੀ 35 ਤੋਂ ਘਟ ਕੇ ਸਿਰਫ਼ 16 ਰਹਿ ਗਈ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਪ੍ਰਭਾਵਿਤ 665 ਹੋਰ ਲੋਕ ਆਪਣੇ ਘਰਾਂ ਨੂੰ ਪਰਤ ਗਏ ਹਨ ਜਦੋਂ ਕਿ ਕੱਲ੍ਹ ਤੱਕ ਕੈਂਪਾਂ ਵਿੱਚ 894 ਲੋਕ ਬਸੇਰਾ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਪ੍ਰਭਾਵਿਤ ਪਿੰਡਾਂ ਦੀ ਗਿਣਤੀ 2,539 ਤੋਂ ਵੱਧ ਕੇ 2,555 ਹੋ ਗਈ ਹੈ, ਜਿਸ ਵਿੱਚ ਮੁੱਖ ਤੌਰ 'ਤੇ ਹੁਸ਼ਿਆਰਪੁਰ ਅਤੇ ਲੁਧਿਆਣਾ ਦੇ ਪਿੰਡ ਸ਼ਾਮਲ ਹਨ।

ਹੋਰ ਵੇਰਵੇ ਸਾਂਝੇ ਕਰਦਿਆਂ ਸ. ਮੁੰਡੀਆਂ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ 11 ਹੋਰ ਪਿੰਡ ਪ੍ਰਭਾਵਿਤ ਹੋਏ ਹਨ ਜਿਸ ਨਾਲ ਕੁੱਲ ਗਿਣਤੀ 350 ਹੋ ਗਈ ਹੈ ਜਦੋਂ ਕਿ ਜ਼ਿਲ੍ਹਾ ਲੁਧਿਆਣਾ ਵਿੱਚ 5 ਹੋਰ ਪਿੰਡ ਪ੍ਰਭਾਵਿਤ ਹੋਣ ਨਾਲ ਜ਼ਿਲ੍ਹੇ ਦੇ ਪ੍ਰਭਾਵਿਤ ਪਿੰਡਾਂ ਦੀ ਗਿਣਤੀ 131 ਹੋ ਗਈ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ58 ਲੋਕਾਂ ਦੇ ਪ੍ਰਭਾਵਿਤ ਹੋਣ ਨਾਲ ਕੁੱਲ ਆਬਾਦੀ 3,89,387 ਤੋਂ ਵਧ ਕੇ 3,89,445 ਹੋ ਗਈ ਹੈ।

ਮਾਲ ਮੰਤਰੀ ਨੇ ਦੱਸਿਆ ਕਿ ਪ੍ਰਭਾਵਿਤ ਲੋਕਾਂ ਦੀ ਗਿਣਤੀ ਘਟਣ ਕਰਕੇ ਭਾਰੀ ਗਿਣਤੀ ਵਿੱਚ ਰਾਹਤ ਕੈਂਪ ਬੰਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ, ਪਠਾਨਕੋਟ ਅਤੇ ਜਲੰਧਰ ਨੇ ਆਪਣੇ ਸਾਰੇ ਕੈਂਪ ਬੰਦ ਕਰ ਦਿੱਤੇ ਜਦੋਂ ਕਿ ਫਾਜ਼ਿਲਕਾ ਵਿੱਚ ਬਸੇਰਾ ਕਰ ਰਹੇ ਲੋਕਾਂ ਦੀ ਗਿਣਤੀ 620 ਤੋਂ ਘੱਟ ਕੇ 219 ਹੋ ਗਈ। ਜਲੰਧਰ ਦੇ ਕੈਂਪਾਂ ਵਿੱਚ ਕੱਲ੍ਹ 103 ਲੋਕ ਰਹਿ ਰਹੇ ਸਨ ਤੇ ਅੱਜ ਸਾਰੇ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਹਨ।

ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਕਿ ਮਾਨਸਾ ਅਤੇ ਹੁਸ਼ਿਆਰਪੁਰ ਵਿੱਚ ਕ੍ਰਮਵਾਰ 121 ਹੈਕਟੇਅਰ ਅਤੇ 39 ਹੈਕਟੇਅਰ ਫ਼ਸਲ ਪ੍ਰਭਾਵਿਤ ਹੋਣ ਨਾਲ ਕੁੱਲ ਪ੍ਰਭਾਵਿਤ ਫ਼ਸਲੀ ਰਕਬਾ 1,99,766 ਹੈਕਟੇਅਰ ਤੋਂ ਵਧ ਕੇ 1,99,926 ਹੈਕਟੇਅਰ ਹੋ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸਥਿਤੀ ਠੀਕ ਹੈ ਅਤੇ ਹੋਰ ਜ਼ਿਲ੍ਹਿਆਂ ਵਿੱਚ ਕੋਈ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲਿਆ।


Comment As:

Comment (0)