ਪੰਜਾਬ ਸਰਕਾਰ ਦੀ ਨਸ਼ਿਆਂ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਤਹਿਤ, ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਇੱਕ ਵੱਡ
ਪੰਜਾਬ ਸਰਕਾਰ ਦੀ ਨਸ਼ਿਆਂ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਤਹਿਤ, ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ। ਸ਼੍ਰੀ
ਡੇਰਾਬੱਸੀ (ਜਸਬੀਰਸਿੰਘ)14ਜਨਵਰੀ2026,ਹਰਮਨਦੀਪ ਸਿੰਘ ਹਾਂਸ, IPS, SSP SAS Nagar ਅਤੇ ਸ਼੍ਰੀ ਮਨਪ੍ਰੀਤ ਸਿੰਘ, PPS, SP Rural SAS Nagar ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ਼੍ਰੀ ਬਿਕਰਮਜੀਤ ਸਿੰਘ ਬਰਾੜ, PPS, DSP ਡੇਰਾਬੱਸੀ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਮਿਤ ਮੋਰ, SHO ਡੇਰਾਬੱਸੀ, ਅਤੇ SI ਕੁਲਵੰਤ ਸਿੰਘ, ਇੰਚਾਰਜ ਪੁਲਿਸ ਪੋਸਟ ਮੁਬਾਰਿਕਪੁਰ ਦੀ ਅਗਵਾਈ ਵਿੱਚ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ।
ਮਿਤੀ 13-01-2026 ਨੂੰ ਪੁਲਿਸ ਟੀਮ ਵੱਲੋਂ ਡੇਰਾਬੱਸੀ–ਰਾਮਗੜ੍ਹ ਰੋਡ, ਨੇੜੇ ਮੁਬਾਰਿਕਪੁਰ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਡੇਰਾਬੱਸੀ ਵੱਲੋਂ ਆ ਰਹੀ ਇੱਕ ਅਰਟੀਗਾ ਕਾਰ ਨੰਬਰ PB27K-9069 ਨੂੰ ਰੋਕਿਆ ਗਿਆ। ਕਾਰ ਵਿੱਚ ਤਿੰਨ ਵਿਅਕਤੀ ਸਵਾਰ ਸਨ, ਜਿਨ੍ਹਾਂ ਨੇ ਆਪਣੀ ਪਹਿਚਾਣ ਹੇਠ ਲਿਖੇ ਅਨੁਸਾਰ ਦੱਸੀ:
- ਸੰਦੀਪ ਸਿੰਘ, ਪੁੱਤਰ ਕੁਲਵੰਤ ਸਿੰਘ, ਵਾਸੀ ਭਾਗੋਮਾਜਰਾ, SAS Nagar
- ਵਿਸ਼ਾਲ ਕੁਮਾਰ @ ਲੱਡੀ, ਪੁੱਤਰ ਵੈਦ ਪਾਲ, ਵਾਸੀ ਖਾਨਪੁਰ, ਖਰੜ
- ਵਿਨੇ ਕੁਮਾਰ, ਪੁੱਤਰ ਰਮੇਸ਼ ਕੁਮਾਰ, ਵਾਸੀ ਵਾਰਡ ਨੰਬਰ 11, ਸਿੰਘਪੁਰਾ ਰੋਡ, ਖਰੜ
ਕਾਰ ਦੀ ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿਚੋਂ ਕੋਡਿਸ੍ਰਿਨ ਕਫ਼ ਸਿਰਪ ਦੀਆਂ *57 ਬੋਤਲਾਂ (100 ਮਿਲੀਲੀਟਰ ਪ੍ਰਤੀ ਬੋਤਲ)*, ਜੋ ਕਿ ਕਮਰਸ਼ੀਅਲ ਮਾਤਰਾ ਵਿੱਚ ਆਉਂਦੀਆਂ ਹਨ, ਬਰਾਮਦ ਕੀਤੀਆਂ ਗਈਆਂ।
ਇਸ ਸਬੰਧੀ ਮੁਕਦਮਾ ਨੰਬਰ 16 ਮਿਤੀ 13-01-2026 ਅ/ਧ 22 NDPS ਐਕਟ ਤਹਿਤ ਥਾਣਾ ਡੇਰਾਬੱਸੀ ਵਿਖੇ ਦਰਜ ਰਜਿਸਟਰ ਕੀਤਾ ਗਿਆ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਅਤੇ ਬਰਾਮਦ ਨਸ਼ੀਲੇ ਪਦਾਰਥ ਦੇ ਸਰੋਤ ਅਤੇ ਸਪਲਾਈ ਚੇਨ ਦੀ ਜਾਂਚ ਕੀਤੀ ਜਾ ਰਹੀ ਹੈ।
ਐੱਸ.ਏ.ਐੱਸ. ਨਗਰ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਜਾਰੀ ਰੱਖੇਗੀ।