Hindi
IMG-20260118-WA0008

ਪੰਜਾਬ ਸਰਕਾਰ ਦੀ ਨਸ਼ਿਆਂ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਤਹਿਤ, ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਨਸ਼ਾ ਤਸ

ਪੰਜਾਬ ਸਰਕਾਰ ਦੀ ਨਸ਼ਿਆਂ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਤਹਿਤ, ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ

ਪੰਜਾਬ ਸਰਕਾਰ ਦੀ ਨਸ਼ਿਆਂ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਤਹਿਤ, ਐੱਸ.ਏ.ਐੱਸ. ਨਗਰ ਪੁਲਿਸ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ

 

 ਡੇਰਾਬੱਸੀ(ਜਸਬੀਰ ਸਿੰਘ) ਮਿਤੀ:18-01-2026ਹਰਮਨਦੀਪ ਸਿੰਘ ਹਾਂਸ, IPS, SSP SAS Nagar ਅਤੇ ਸ਼੍ਰੀ ਮਨਪ੍ਰੀਤ ਸਿੰਘ, PPS, SP Rural SAS Nagar ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸ਼੍ਰੀ ਬਿਕਰਮਜੀਤ ਸਿੰਘ ਬਰਾੜ, PPS, DSP ਡੇਰਾਬੱਸੀ ਦੀ ਨਿਗਰਾਨੀ ਹੇਠ ਕੀਤੀ ਗਈ। ਇੰਸਪੈਕਟਰ ਸੁਮਿਤ ਮੋਰ, SHO ਡੇਰਾਬੱਸੀ ਅਤੇ SI ਕੁਲਵੰਤ ਸਿੰਘ, ਇੰਚਾਰਜ ਪੁਲਿਸ ਪੋਸਟ ਮੁਬਾਰਿਕਪੁਰ ਦੀ ਅਗਵਾਈ ਵਿੱਚ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ।

 

ਮਿਤੀ 17-01-2026 ਨੂੰ ਪੁਲਿਸ ਟੀਮ ਵੱਲੋਂ ਡੇਰਾਬੱਸੀ–ਰਾਮਗੜ੍ਹ ਰੋਡ, ਨੇੜੇ ਮੁਬਾਰਿਕਪੁਰ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਡੇਰਾਬੱਸੀ ਵੱਲੋਂ ਆ ਰਹੀ ਇੱਕ ਵਰਨਾ ਕਾਰ ਨੰਬਰ HR06Y-0610 ਨੂੰ ਰੋਕ ਕੇ ਚੈੱਕ ਕੀਤਾ ਗਿਆ। ਕਾਰ ਵਿੱਚ ਇਕ ਵਿਅਕਤੀ ਸਵਾਰ ਸੀ, ਜਿਸ ਨੇ ਆਪਣੀ ਪਹਿਚਾਣ ਹੇਠ ਲਿਖੇ ਅਨੁਸਾਰ ਦੱਸੀ:

 

ਰਾਜੀਵ ਪੁੱਤਰ ਜੈ ਪਾਲ, ਵਾਸੀ ਪਿੰਡ ਨਾਂਗਲ ਖੇੜੀ, ਥਾਣਾ ਚਾਂਦਨੀ ਬਾਗ, ਜ਼ਿਲ੍ਹਾ ਪਾਣੀਪਤ, ਹਰਿਆਣਾ, ਵਰਤਮਾਨ ਤੌਰ ‘ਤੇ ਕਿਰਾਏਦਾਰ ਮਕਾਨ ਨੰਬਰ 2904, ਪੁਸ਼ਪਾ ਐਨਕਲੇਵ, ਫੋਕਲ ਪੋਇੰਟ ਮੁਬਾਰਿਕਪੁਰ, ਥਾਣਾ ਡੇਰਾਬੱਸੀ, ਜ਼ਿਲ੍ਹਾ ਐੱਸ.ਏ.ਐੱਸ. ਨਗਰ।

 

ਕਾਰ ਦੀ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ 21 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ।

 

ਇਸ ਸਬੰਧੀ FIR ਨੰਬਰ 22 ਮਿਤੀ 17-01-2026, ਧਾਰਾ 20 NDPS ਐਕਟ, PS DERA BASSI ਅਧੀਨ ਦਰਜ ਕਰਕੇ ਮਾਮਲਾ ਰਜਿਸਟਰ ਕੀਤਾ ਗਿਆ ਹੈ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਅਤੇ ਬਰਾਮਦ ਨਸ਼ੀਲੇ ਪਦਾਰਥ ਦੇ ਸਰੋਤ ਅਤੇ ਸਪਲਾਈ ਚੇਨ ਬਾਰੇ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

 

ਐੱਸ.ਏ.ਐੱਸ. ਨਗਰ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅੱਗੇ ਵੀ ਇਸੇ ਤਰ੍ਹਾਂ ਜਾਰੀ ਰੱਖੀ ਜਾਵੇਗੀ।


Comment As:

Comment (0)