ਕੇਂਦਰੀ ਮੰਤਰੀ ਨੇ ਇੰਡੀਆ ਸਕਿੱਲਸ ਨੈਸ਼ਨਲ ਕੰਪੀਟੀਸ਼ਨ 2025-26 ਵਿੱਚ ਚੰਡੀਗੜ੍ਹ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀ
ਕੇਂਦਰੀ ਮੰਤਰੀ ਨੇ ਇੰਡੀਆ ਸਕਿੱਲਸ ਨੈਸ਼ਨਲ ਕੰਪੀਟੀਸ਼ਨ 2025-26 ਵਿੱਚ ਚੰਡੀਗੜ੍ਹ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ; ਯੂਟੀ ਨੇ ਉਤਕ੍ਰਿਸ਼ਟਤਾ ਲਈ ਇੱਕ ਗੋਲਡ, ਇੱਕ ਸਿਲਵਰ ਅਤੇ ਤਿੰਨ ਵੱਡੇ ਮੈਡਲ ਜਿੱਤੇ
ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿੱਖਿਆ ਰਾਜ ਮੰਤਰੀ, ਸ਼੍ਰੀ ਜਯੰਤ ਚੌਧਰੀ ਨੇ ਇੰਡੀਆ ਸਕਿੱਲਸ ਨੈਸ਼ਨਲ ਕੰਪੀਟੀਸ਼ਨ 2025-26 ਵਿੱਚ ਚੰਡੀਗੜ੍ਹ ਦੇ ਸ਼ਲਾਘਾਯੋਗ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਹੈ। ਇਹ ਕੰਪੀਟੀਸ਼ਨ ਕੌਸ਼ਲ ਉਤਕ੍ਰਿਸ਼ਟਤਾ ਨੂੰ ਹੁਲਾਰਾ ਦੇਣ ਅਤੇ ਵਿਭਿੰਨ ਕਿੱਤਾਮੁਖੀ ਅਤੇ ਤਕਨੀਕੀ ਖੇਤਰਾਂ ਵਿੱਚ ਦੇਸ਼ ਦੀ ਪ੍ਰਤਿਭਾਸ਼ਾਲੀ ਯੁਵਾ ਸ਼ਕਤੀ ਨੂੰ ਮੰਚ ਪ੍ਰਦਾਨ ਕਰਨ ਵਾਲਾ ਭਾਰਤ ਦਾ ਪ੍ਰਮੁੱਖ ਆਯੋਜਨ ਹੈ।
ਯੂਟੀ ਚੰਡੀਗੜ੍ਹ ਦੇ ਮਾਣਯੋਗ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੂੰ ਸੰਬੋਧਿਤ ਇੱਕ ਪੱਤਰ ਵਿੱਚ ਕੇਂਦਰੀ ਮੰਤਰੀ ਨੇ ਚੰਡੀਗੜ੍ਹ ਦੇ ਪ੍ਰਤੀਭਾਗੀਆਂ ਦੀਆਂ ਸ਼ਾਨਦਾਰ ਉਪਲਬਧੀਆਂ ਦੀ ਸ਼ਲਾਘਾ ਕਰਦੇ ਹੋਏ ਇਸ ਸਫ਼ਲਤਾ ਲਈ ਚੰਡੀਗੜ੍ਹ ਪ੍ਰਸ਼ਾਸਨ, ਟ੍ਰੇਨਿੰਗ ਸਾਂਝੇਦਾਰਾਂ, ਇੰਸਟ੍ਰਕਟਰਾਂ ਅਤੇ ਪ੍ਰਤੀਭਾਗੀਆਂ ਦੇ ਤਾਲਮੇਲ ਵਾਲੇ ਪ੍ਰਯਾਸਾਂ ਦੀ ਪ੍ਰਸ਼ੰਸਾ ਕੀਤੀ।
ਇੰਡੀਆ ਸਕਿੱਲਸ ਨੈਸ਼ਨਲ ਕੰਪੀਟੀਸ਼ਨ 2025-26 ਦਾ ਆਯੋਜਨ 29 ਮਾਰਚ ਤੋਂ 2 ਅਪ੍ਰੈਲ 2026 ਤੱਕ ਸਫ਼ਲਤਾਪੂਰਵਕ ਕੀਤਾ ਗਿਆ, ਜਿਸ ਵਿੱਚ ਦੇਸ਼ ਭਰ ਤੋਂ 63 ਕੌਸ਼ਲ ਸ਼੍ਰੇਣੀਆਂ ਵਿੱਚ 650 ਤੋਂ ਅਧਿਕ ਉਤਕ੍ਰਿਸ਼ਟ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਇਸ ਕੰਪੀਟੀਸ਼ਨ ਨੇ ਤਕਨੀਕੀ ਦਕਸ਼ਤਾ, ਇਨੋਵੇਸ਼ਨ ਅਤੇ ਅਨੁਸ਼ਾਸਨ ਦੇ ਉੱਚਤਮ ਮਿਆਰਾਂ ਦਾ ਪ੍ਰਦਰਸ਼ਨ ਕੀਤਾ ਅਤੇ ਵਰਲਡ ਸਕਿੱਲਸ ਕੰਪੀਟੀਸ਼ਨ 2026 (ਸ਼ੰਘਾਈ, ਚੀਨ) ਸਹਿਤ
ਆਗਾਮੀ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਪ੍ਰਤਿਭਾਵਾਂ ਦੀ ਪਹਿਚਾਣ ਦਾ ਮੰਚ ਵੀ ਪ੍ਰਦਾਨ ਕੀਤਾ।
ਚੰਡੀਗੜ੍ਹ ਤੋਂ ਕੁੱਲ 12 ਪ੍ਰਤੀਭਾਗੀਆਂ ਨੇ ਵਿਭਿੰਨ ਕੌਸ਼ਲ ਸ਼੍ਰੇਣੀਆਂ ਵਿੱਚ ਹਿੱਸਾ ਲਿਆ। ਆਪਣੀ ਉਤਕ੍ਰਿਸ਼ਟ ਪ੍ਰਤਿਭਾ ਅਤੇ ਕੌਸ਼ਲ ਦਾ ਪ੍ਰਦਰਸ਼ਨ ਕਰਦੇ ਹੋਏ ਚੰਡੀਗੜ੍ਹ ਦੀ ਟੁਕੜੀ ਨੇ ਕੁੱਲ ਪੰਜ ਮੈਡਲ ਪ੍ਰਾਪਤ ਕੀਤੇ, ਜਿਨ੍ਹਾਂ ਵਿੱਚ ਇੱਕ ਗੋਲਡ ਮੈਡਲ, ਇੱਕ ਸਿਲਵਰ ਮੈਡਲ ਅਤੇ ਤਿੰਨ ਮੈਡੇਲੀਅਨ ਫੌਰ ਐਕਸੀਲੈਂਸ ਸ਼ਾਮਲ ਹਨ। ਇਹ ਉਪਲਬਧੀ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕੌਸ਼ਲ ਵਿਕਾਸ ਈਕੋਸਿਸਟਮ ਦੀ ਵਧਦੀ ਮਜ਼ਬੂਤੀ ਨੂੰ ਦਰਸਾਉਂਦੀ ਹੈ।
ਚੰਡੀਗੜ੍ਹ ਤੋਂ ਪੁਰਸਕਾਰ ਜੇਤੂ ਪ੍ਰਤੀਭਾਗੀਆਂ ਦਾ ਵਿਵਰਣ ਇਸ ਪ੍ਰਕਾਰ ਹੈ:
• ਸਾਹਿਲ ਗਰਗ - ਵੈੱਬ ਟੈਕਨੋਲੋਜੀਜ਼ ਵਿੱਚ ਗੋਲਡ ਮੈਡਲ
• ਅਮਨ ਸ਼ੁਕਲਾ - ਵਿਜ਼ੂਅਲ ਮਰਚੈਂਡਾਇਜ਼ਿੰਗ ਵਿੱਚ ਸਿਲਵਰ ਮੈਡਲ
• ਫਰਮਾਨ ਖਾਨ - ਕਲਾਉਡ ਕੰਪਿਊਟਿੰਗ ਵਿੱਚ ਮੈਡੇਲੀਅਨ ਫੌਰ ਐਕਸੀਲੈਂਸ
• ਗੀਤਾਂਸ਼ ਕੋਛੜ - ਹੋਟਲ ਰਿਸੈਪਸ਼ਨ ਵਿੱਚ ਮੈਡੇਲੀਅਨ ਫੌਰ ਐਕਸੀਲੈਂਸ
• ਭੁਵਨ ਸ਼ਰਮਾ - ਬੇਕਰੀ ਵਿੱਚ ਮੈਡਲੀਅਨ ਫੌਰ ਐਕਸੀਲੈਂਸ
ਇਸ ਜ਼ਿਕਰਯੋਗ ਉਪਲਬਧੀ 'ਤੇ ਜੇਤੂਆਂ, ਟ੍ਰੇਨਰਾਂ, ਸੰਸਥਾਵਾਂ ਅਤੇ ਸਾਰੇ ਸਬੰਧਿਤ ਹਿਤਧਾਰਕਾਂ ਨੂੰ ਵਧਾਈ ਦਿੰਦੇ ਹੋਏ ਯੂਟੀ ਚੰਡੀਗੜ੍ਹ ਦੇ ਮਾਣਯੋਗ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਚੰਡੀਗੜ੍ਹ ਦੇ ਪ੍ਰਤੀਭਾਗੀਆਂ ਦੀ ਸਫ਼ਲਤਾ ਨੌਜਵਾਨਾਂ ਦੀ ਪ੍ਰਤਿਭਾ, ਸਮਰਪਣ ਅਤੇ ਸਖ਼ਤ ਮਿਹਨਤ ਦੇ ਨਾਲ-ਨਾਲ ਕੌਸ਼ਲ ਵਿਕਾਸ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਅਤੇ ਏਜੰਸੀਆਂ ਦੇ ਸਮੂਹਿਕ ਪ੍ਰਯਾਸਾਂ ਦਾ ਪਰਿਣਾਮ ਹੈ।
ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਚੰਡੀਗੜ੍ਹ ਪ੍ਰਸ਼ਾਸਨ ਜਲਦੀ ਹੀ ਪੰਜ ਮੈਡਲ ਜੇਤੂਆਂ ਨੂੰ ਸਨਮਾਨਿਤ ਕਰਨ ਅਤੇ ਉਨ੍ਹਾਂ ਦੀਆਂ ਉਤਕ੍ਰਿਸ਼ਟ ਉਪਲਬਧੀਆਂ ਨੂੰ ਮਾਨਤਾ ਦੇਣ ਲਈ ਇੱਕ ਸਨਮਾਨ ਸਮਾਰੋਹ ਆਯੋਜਿਤ ਕਰੇਗਾ।
ਚੰਡੀਗੜ੍ਹ ਪ੍ਰਸ਼ਾਸਨ ਕੌਸ਼ਲ ਵਿਕਾਸ ਪਹਿਲਾਂ ਨੂੰ ਹੋਰ ਮਜ਼ਬੂਤ ਬਣਾਉਣ, ਉਦਯੋਗ-ਸਬੰਧਿਤ ਟ੍ਰੇਨਿੰਗ ਨੂੰ ਹੁਲਾਰਾ ਦੇਣ ਅਤੇ ਨੌਜਵਾਨਾਂ ਨੂੰ ਉੱਭਰਦੇ ਖੇਤਰਾਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਲਈ ਅਧਿਕ ਅਵਸਰ ਉਪਲਬਧ ਕਰਵਾਉਣ ਹਿਤ ਪ੍ਰਤੀਬੱਧ ਹੈ, ਤਾਕਿ ਇੱਕ ਕੁਸ਼ਲ, ਪ੍ਰਤੀਯੋਗੀ ਅਤੇ ਭਵਿੱਖ ਲਈ ਤਿਆਰ ਭਾਰਤ ਦੇ ਨਿਰਮਾਣ ਦੇ ਰਾਸ਼ਟਰੀ ਦ੍ਰਿਸ਼ਟੀਕੋਣ ਨੂੰ ਸਾਕਾਰ ਕੀਤਾ ਜਾ ਸਕੇ।