White House Shooting: Suspect Killed
White House ਦੇ ਕੋਲ ਫਿਰ ਹੋਈ ਫਾਇਰਿੰਗ, ਸੁਰੱਖਿਆ ਏਜੰਸੀਆਂ ਨੇ ਹਮਲਾਵਰ ਨੂੰ ਕੀਤਾ ਢੇਰ
ਵਾਸ਼ਿੰਗਟਨ: ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਵ੍ਹਾਈਟ ਹਾਊਸ ਦੇ ਕੋਲ ਇੱਕ ਵਾਰ ਫਿਰ ਸੁਰੱਖਿਆ ਨੂੰ ਚੁਣੌਤੀ ਦਿੰਦੇ ਹੋਏ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਅਮਰੀਕੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਅਨੁਸਾਰ, ਇੱਕ ਸ਼ੱਕੀ ਵਿਅਕਤੀ ਵ੍ਹਾਈਟ ਹਾਊਸ ਦੇ ਕੋਲ ਸਥਿਤ ਸੁਰੱਖਿਆ ਚੈੱਕਪੁਆਇੰਟ 'ਤੇ ਪਹੁੰਚਿਆ ਅਤੇ ਉੱਥੇ ਤਾਇਨਾਤ ਅਧਿਕਾਰੀਆਂ 'ਤੇ ਗੋਲੀਆਂ ਚਲਾ ਦਿੱਤੀਆਂ।
ਸੀਕਰੇਟ ਸਰਵਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਮੁਤਾਬਕ, ਸ਼ੱਕੀ ਵਿਅਕਤੀ ਨੇ ਵ੍ਹਾਈਟ ਹਾਊਸ ਦੇ ਪੱਛਮੀ ਗੇਟ (ਵੈਸਟ ਗੇਟ) ਦੇ ਨਜ਼ਦੀਕ ਸਥਿਤ ਚੈੱਕਪੁਆਇੰਟ 'ਤੇ ਪਹੁੰਚ ਕੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸ ਨੇ ਕਰੀਬ 20-30 ਰਾਊਂਡ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਵਿੱਚ ਸੀਕਰੇਟ ਸਰਵਿਸ ਦੇ ਏਜੰਟਾਂ ਨੇ ਵੀ ਗੋਲੀਬਾਰੀ ਕੀਤੀ, ਜਿਸ ਵਿੱਚ ਸ਼ੱਕੀ ਜ਼ਖਮੀ ਹੋ ਗਿਆ ਅਤੇ ਉਸਦੀ ਮੌਤ ਹੋ ਗਈ।
ਨੋਟ: ਸ਼ੱਕੀ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਗੋਲੀਬਾਰੀ ਵਿੱਚ ਇੱਕ ਰਾਹਗੀਰ ਵੀ ਜ਼ਖਮੀ ਹੋਇਆ ਹੈ। ਘਟਨਾ ਤੋਂ ਤੁਰੰਤ ਬਾਅਦ ਵ੍ਹਾਈਟ ਹਾਊਸ ਨੂੰ ਲਾਕਡਾਊਨ ਕਰ ਦਿੱਤਾ ਗਿਆ। ਛੱਤਾਂ 'ਤੇ ਕਾਊਂਟਰ-ਸਨਾਈਪਰ ਤਾਇਨਾਤ ਕੀਤੇ ਗਏ ਅਤੇ ਸਟਾਫ ਨੂੰ ਅੰਦਰ ਭੇਜ ਦਿੱਤਾ ਗਿਆ।
ਘਟਨਾ ਦੇ ਸਮੇਂ ਟਰੰਪ ਅੰਦਰ ਸਨ
ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਮੇਂ ਵ੍ਹਾਈਟ ਹਾਊਸ ਦੇ ਅੰਦਰ ਸਨ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਖ਼ਤਰਾ ਨਹੀਂ ਪਹੁੰਚਿਆ। ਕੁਝ ਦੇਰ ਬਾਅਦ ਲਾਕਡਾਊਨ ਹਟਾ ਲਿਆ ਗਿਆ।