Vice Admiral Krishna Swaminathan Navy Chief
ਵਾਈਸ ਐਡਮਿਰਲ Krishna Swaminathan ਬਣੇ ਦੇਸ਼ ਦੇ ਨਵੇਂ ਜਲ ਸੈਨਾ ਮੁਖੀ, 31 ਮਈ ਨੂੰ ਸੰਭਾਲਣਗੇ ਅਹੁਦਾ
ਨਵੀਂ ਦਿੱਲੀ: ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੂੰ ਅਗਲਾ ਜਲ ਸੈਨਾ ਮੁਖੀ (Navy Chief) ਨਿਯੁਕਤ ਕੀਤਾ ਗਿਆ ਹੈ। ਉਹ ਵਰਤਮਾਨ ਵਿੱਚ ਮੁੰਬਈ ਵਿੱਚ ਪੱਛਮੀ ਜਲ ਸੈਨਾ ਕਮਾਂਡਰ ਵਜੋਂ ਤਾਇਨਾਤ ਹਨ।
ਵਾਈਸ ਐਡਮਿਰਲ ਸਵਾਮੀਨਾਥਨ 1 ਜੁਲਾਈ, 1987 ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਹੋਏ ਸਨ ਅਤੇ ਉਹ ਸੰਚਾਰ (Communications) ਅਤੇ ਇਲੈਕਟ੍ਰਾਨਿਕ ਯੁੱਧ (Electronic Warfare) ਦੇ ਮਾਹਿਰ ਹਨ।
ਨਵੇਂ ਜਲ ਸੈਨਾ ਮੁਖੀ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ
ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ 31 ਮਈ ਤੋਂ ਜਲ ਸੈਨਾ ਮੁਖੀ ਦਾ ਅਹੁਦਾ ਸੰਭਾਲਣਗੇ। ਉਹਨਾਂ ਦਾ ਕਾਰਜਕਾਲ 31 ਦਸੰਬਰ, 2028 ਤੱਕ ਰਹੇਗਾ। ਉਹਨਾਂ ਨੂੰ ਭਾਰਤੀ ਜਲ ਸੈਨਾ ਦੇ 27ਵੇਂ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਹੈ।
ਮੌਜੂਦਾ ਸਮੇਂ ਵਿੱਚ ਐਡਮਿਰਲ ਦਿਨੇਸ਼ ਤ੍ਰਿਪਾਠੀ ਭਾਰਤੀ ਜਲ ਸੈਨਾ ਦੇ ਮੁਖੀ ਹਨ, ਜੋ 30 ਅਪ੍ਰੈਲ 2024 ਤੋਂ ਇਸ ਅਹੁਦੇ 'ਤੇ ਸੇਵਾ ਨਿਭਾ ਰਹੇ ਹਨ।
ਸਿੱਖਿਆ ਅਤੇ ਤਜਰਬਾ: ਕ੍ਰਿਸ਼ਨਾ ਸਵਾਮੀਨਾਥਨ ਨੇ ਨੈਸ਼ਨਲ ਡਿਫੈਂਸ ਅਕੈਡਮੀ (NDA) ਤੋਂ ਪੜ੍ਹਾਈ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਖੜਕਵਾਸਲਾ, ਜੁਆਇੰਟ ਸਰਵਿਸਿਜ਼ ਕਮਾਂਡ ਐਂਡ ਸਟਾਫ ਕਾਲਜ (ਯੂਨਾਈਟਿਡ ਕਿੰਗਡਮ), ਕਾਲਜ ਆਫ ਨੇਵਲ ਵਾਰਫੇਅਰ (ਕਰੰਜਾ) ਅਤੇ ਯੂਨਾਈਟਿਡ ਸਟੇਟਸ ਨੇਵਲ ਵਾਰ ਕਾਲਜ (ਨਿਊਪੋਰਟ, USA) ਤੋਂ ਵੀ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ।
ਨਵੇਂ ਚੀਫ਼ ਆਫ਼ ਡਿਫੈਂਸ ਸਟਾਫ਼ (CDS)
ਜਲ ਸੈਨਾ ਮੁਖੀ ਦੇ ਨਾਲ-ਨਾਲ ਦੇਸ਼ ਦੇ ਨਵੇਂ ਚੀਫ਼ ਆਫ਼ ਡਿਫੈਂਸ ਸਟਾਫ਼ (CDS) ਦੀ ਨਿਯੁਕਤੀ ਵੀ ਹੋਈ ਹੈ। ਰਿਟਾਇਰਡ ਲੈਫਟੀਨੈਂਟ ਜਨਰਲ ਐਨ. ਐਸ. ਰਾਜਾ ਸੁਬ੍ਰਮਣੀ ਨੂੰ ਦੇਸ਼ ਦਾ ਅਗਲਾ ਸੀਡੀਐਸ (CDS) ਬਣਾਇਆ ਗਿਆ ਹੈ।
ਮੌਜੂਦਾ ਸਮੇਂ ਵਿੱਚ ਜਨਰਲ ਅਨਿਲ ਚੌਹਾਨ ਦੇਸ਼ ਦੇ ਸੀਡੀਐਸ ਹਨ, ਜਿਨ੍ਹਾਂ ਦਾ ਕਾਰਜਕਾਲ 30 ਮਈ, 2026 ਨੂੰ ਪੂਰਾ ਹੋ ਰਿਹਾ ਹੈ।