Hindi

ਜੰਗਲੀ ਬਿੱਲੇ ਨੂੰ ਰੈਸਕਿਊ ਕਰਕੇ ਭੇਜਿਆ ਮਿੰਨੀ ਜੂ ਵਿਖੇ : ਵਣ ਮੰਡਲ ਅਫ਼ਸਰ

ਜੰਗਲੀ ਬਿੱਲੇ ਨੂੰ ਰੈਸਕਿਊ ਕਰਕੇ ਭੇਜਿਆ ਮਿੰਨੀ ਜੂ ਵਿਖੇ : ਵਣ ਮੰਡਲ ਅਫ਼ਸਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਬਠਿੰਡਾ

ਜੰਗਲੀ ਬਿੱਲੇ ਨੂੰ ਰੈਸਕਿਊ ਕਰਕੇ ਭੇਜਿਆ ਮਿੰਨੀ ਜੂ ਵਿਖੇ : ਵਣ ਮੰਡਲ ਅਫ਼ਸਰ

ਜੰਗਲੀ ਜਾਨਵਰ ਦਿਖਾਈ ਦੇਣ ਤੇ ਵਣ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਵੇ

ਬਠਿੰਡਾ, 25 ਫਰਵਰੀ : ਬੀਤੇ ਦਿਨੀਂ ਜ਼ਿਲ੍ਹੇ ਦੇ ਪਿੰਡ ਭੀਸੀਆਣਾ ਅਤੇ ਕਿਲੀ ਨਿਹਾਲ ਸਿੰਘ ਵਾਲਾ ਦੇ ਨਾਲ ਲੱਗਦੇ ਖੇਤਰਾਂ ਵਿੱਚ ਜੰਗਲੀ ਜਾਨਵਰ ਦੇ ਆਉਣ ਸਬੰਧੀ ਸੂਚਨਾ ਸਥਾਨਕ ਵਣ ਵਿਭਾਗ ਨੂੰ ਪ੍ਰਾਪਤ ਹੋਈ ਸੀ, ਜਿਸ ਦੇ ਮੱਦੇਨਜ਼ਰ ਵਣ ਵਿਭਾਗ ਵੱਲੋਂ ਕਮੇਟੀ ਦਾ ਗਠਨ ਕਰਕੇ ਜੰਗਲੀ ਜਾਨਵਰ ਦੀ ਭਾਲ ਕਰਨ ਲਈ ਫੀਲਡ ਸਟਾਫ ਦੀ ਡਿਊਟੀ ਲਗਾਈ ਗਈ ਸੀ। ਇਹ ਜਾਣਕਾਰੀ ਵਣ ਮੰਡਲ ਅਫ਼ਸਰ ਸ਼੍ਰੀ ਸਵਰਨ ਸਿੰਘ ਨੇ ਸਾਂਝੀ ਕੀਤੀ। 

ਇਸ ਦੌਰਾਨ ਵਣ ਮੰਡਲ ਅਫ਼ਸਰ ਸ਼੍ਰੀ ਸਵਰਨ ਸਿੰਘ ਨੇ ਦੱਸਿਆ ਕਿ ਏਅਰਫੋਰਸ ਸਟੇਸ਼ਨ ਭੀਸੀਆਣਾ ਦੇ ਅਧਿਕਾਰੀਆਂ ਵੱਲੋਂ ਜੰਗਲੀ ਜਾਨਵਰ ਸਬੰਧੀ ਵੀਡੀਉ ਵੀ ਭੇਜੀ ਗਈ ਸੀ, ਜਿਸ ਤਹਿਤ ਉਨ੍ਹਾਂ ਦੁਆਰਾ ਭੇਜੀ ਗਈ ਵੀਡੀਓ ਵਿੱਚ ਵਣ ਵਿਭਾਗ ਵੱਲੋਂ ਜੰਗਲੀ ਜਾਨਵਰ ਦੀ ਹਲਚਲ ਵੇਖੀ ਗਈ ਜਿਹੜਾ ਕਿ ਉਨ੍ਹਾਂ ਦੇ ਰਕਬੇ ਵਿੱਚ ਉਨ੍ਹਾਂ ਦੇ ਗੇਟ ਦੇ ਨੀਚੇ ਤੋਂ ਅੰਦਰ ਬਾਹਰ ਆਉਂਦਾ ਦਿਖਾਈ ਦਿੱਤਾ ਗਿਆ ਸੀ। ਜਿਸ ਸਬੰਧੀ ਵਣ ਵਿਭਾਗ ਦੇ ਫੀਲਡ ਸਟਾਫ ਦੀਆਂ ਟੀਮਾਂ ਵੱਲੋਂ ਰੈਸਕਿਊ ਕੀਤਾ, ਜੋ ਕਿ ਇੱਕ ਜੰਗਲੀ ਬਿੱਲਾ ਸੀ। ਇਸ ਬਿੱਲੇ ਨੂੰ ਮਿੰਨੀ ਜੂ ਬੀੜ ਤਲਾਬ ਵਿੱਚ ਰੱਖਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਕੋਈ ਜੰਗਲੀ ਜਾਨਵਰ ਕਿਸੇ ਨੂੰ ਨਜ਼ਰ ਆਉਂਦਾ ਹੈ ਤਾਂ ਉਹ ਵਣ ਵਿਭਾਗ ਦੇ ਧਿਆਨ ਵਿੱਚ ਜ਼ਰੂਰ ਲਿਆਉਣ। ਵਣ ਵਿਭਾਗ ਅਜਿਹੇ ਜਾਨਵਰਾਂ ਨੂੰ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਸਮਰਥ ਹੈ।


Comment As:

Comment (0)