Hindi
1a7fbdda-cfd1-468b-af53-c9618bbd0de9

8ਵੇਂ ਦਿਨ ਤੱਕ ਵੀ ਮਾਫੀ ਨਾ ਮੰਗਣ ਦੇ ਸੰਦਰਭ ਵਿਚ ਆਮ ਆਦਮੀ ਪਾਰਟੀ ਵੱਲੋਂ ਸੁਨੀਲ ਜਾਖੜ ਖਿਲਾਫ ਰੋਸ ਪ੍ਰਦਰਸ਼ਨ, ਫੂਕਿਆ ਪੂ

8ਵੇਂ ਦਿਨ ਤੱਕ ਵੀ ਮਾਫੀ ਨਾ ਮੰਗਣ ਦੇ ਸੰਦਰਭ ਵਿਚ ਆਮ ਆਦਮੀ ਪਾਰਟੀ ਵੱਲੋਂ ਸੁਨੀਲ ਜਾਖੜ ਖਿਲਾਫ ਰੋਸ ਪ੍ਰਦਰਸ਼ਨ, ਫੂਕਿਆ ਪੂਤਲਾ

8ਵੇਂ ਦਿਨ ਤੱਕ ਵੀ ਮਾਫੀ ਨਾ ਮੰਗਣ ਦੇ ਸੰਦਰਭ ਵਿਚ ਆਮ ਆਦਮੀ ਪਾਰਟੀ ਵੱਲੋਂ ਸੁਨੀਲ ਜਾਖੜ ਖਿਲਾਫ ਰੋਸ ਪ੍ਰਦਰਸ਼ਨ, ਫੂਕਿਆ ਪੂਤਲਾ
 ਝੂਠੇ ਦੋਸ਼ ਲਾਉਣ ਬਦਲੇ ਕਰਾਂਗੇ ਸੁਨੀਲ ਜਾਖੜ ਖਿਲਾਫ ਕਾਨੂੰਨੀ ਕਾਰਵਾਈ- ਅਮਨਦੀਪ ਸਿੰਘ ਗੋਲਡੀ ਮੁਸਾਫਿਰ
ਅਬੋਹਰ (ਫਾਜ਼ਿਲਕਾ) 26 ਜੁਲਾਈ 2025
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਆਮ ਆਦਮੀ ਪਾਰਟੀ ਦੇ ਕੁਝ ਲੋਕਾਂ ਦੇ ਗੈਂਗਸਟਰਾਂ ਨਾਲ ਸੰਬੰਧ ਹੋਣ ਸਬੰਧੀ ਦਿੱਤੇ ਗਏ ਬਿਆਨ ਉਪਰੰਤ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਚੁਣੌਤੀ ਦਿੱਤੀ ਸੀ ਕਿ ਭਾਜਪਾ ਆਗੂ ਉਨਾਂ ਖਿਲਾਫ ਲਾਏ ਗਏ ਦੋਸ਼ਾਂ ਨੂੰ ਜਾਂ ਤਾਂ ਸਿੱਧ ਕਰਨ ਜਾਂ ਮਾਫੀ ਮੰਗਣ। ਪਰ 8 ਦਿਨ ਬੀਤਣ ਦੇ ਬਾਵਜੂਦ ਵੀ ਭਾਜਪਾ ਆਗੂ ਨਾ ਤਾਂ ਦੋਸ਼ ਸਿੱਧ ਕਰ ਪਾਏ ਹਨ ਤੇ ਨਾ ਹੀ ਉਨ੍ਹਾਂ ਨੇ ਅਜੇ ਤੱਕ ਉਨ੍ਹਾਂ ਤੋਂ ਮੁਆਫੀ ਮੰਗੀ ਹੈ। ਇਸ ਦੇ ਸੰਦਰਭ ਵਿਚ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਦੀ ਅਗਵਾਈ ਹੇਠ ਬਲੂਆਣਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦਾਣਾ ਮੰਡੀ ਦੇ ਬਾਹਰ ਸੁਨੀਲ ਜਾਖੜ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਮੁਰਦਾਬਾਦ ਦੇ ਨਾਅਰੇ ਲਗਾਉਂਦਿਆਂ ਪੂਤਲਾ ਵੀ ਫੂਕਿਆ।
ਵਿਧਾਇਕ ਬਲੂਆਣਾ ਨੇ ਕਿਹਾ ਕਿ ਸੁਨੀਲ ਜਾਖੜ ਵੱਲੋਂ ਝੁਠਾ ਦੋਸ਼ ਲਾਉਣ ਨਾਲ ਲੋਕਾਂ ਸਾਹਮਣੇ ਉਨ੍ਹਾਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਅਜੇ ਤੱਕ ਮਾਫੀ ਨਾ ਮੰਗਣ ਤੋਂ ਲੋਕਾਂ ਨੂੰ ਪਤਾ ਲਗ ਗਿਆ ਹੈ ਕਿ ਕੋਣ ਸਹੀ ਹੈ ਕੋਣ ਗਲਤ ਹੈ। ਉਹ ਆਖਦੇ ਹਨ ਕਿ ਪੁਤਲਾ ਫੂਕਣ ਤੱਕ ਇਹ ਗਲ ਖਤਮ ਨਹੀਂ ਹੁੰਦੀ, ਉਨ੍ਹਾਂ ਦੀ ਗਲਬਾਤ ਵਕੀਲ ਭਾਈਚਾਰੇ ਨਾਲ ਚੱਲ ਰਹੀ ਹੈ ਜਿਸ ਉਪਰੰਤ ਕਾਨੂੰਨੀ ਰਸਤਾ ਅਪਣਾਉਂਦਿਆਂ ਸੁਨੀਲ ਜਾਖੜ ਖਿਲਾਫ ਮਾਣਹਾਨੀ ਦਾ ਕੇਸ ਵੀ ਦਰਜ ਕਰਵਾਉਣਗੇ।
ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਦੁਖ-ਦਰਦ ਵੰਡਾਉਣ ਤੇ ਲੋਕ ਹਿਤ ਵਿਚ ਵਿਚਰਨ ਦੀ ਸੋਚ ਰੱਖਣ ਵਾਲੇ ਇਨਸਾਨ ਹਨ। ਉਨ੍ਹਾਂ ਕਿਹਾ ਕਿ ਅਬੋਹਰ ਦੇ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਦੀ ਘਟਨਾ ਦੁਖਦਾਈ ਸੀ ਅਤੇ ਸਭ ਨੂੰ ਇਸ ਤੇ ਅਫਸੋਸ ਹੈ। ਉਹਨਾਂ ਨੇ ਕਿਹਾ ਕਿ ਇਸ ਦੁਖਦਾਈ ਘਟਨਾ *ਤੇ ਭਾਜਪਾ ਆਗੂ ਵੱਲੋਂ ਕੀਤੀ ਰਾਜਨੀਤੀ ਸ਼ਰਮਜਨਕ ਹੈ । ਉਨ੍ਹਾਂ ਕਿਹਾ ਕਿ ਗੈਂਗਸਟਰ ਤਾਂ ਪਹਿਲੀਆਂ ਸਰਕਾਰਾਂ ਦੇ ਪਾਲੇ ਹੋਏ ਹਨ ਤੇ ਗੈਂਗਸਟਰਾਂ ਦਾ ਨਾਮ ਮੌਜੂਦਾ ਸਰਕਾਰ ਦੇ ਵਰਕਰਾਂ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਸਰਾਸਰ ਗਲਤ ਤੇ ਬੇਬੁਨਿਆਦ ਹੈ।


Comment As:

Comment (0)