Hindi
Giaspura (2)

ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਹਲਕਾ ਪਾਇਲ ਵਿੱਚ ਸਿਹਤ ਸੇਵਾਵਾਂ ਵਿੱਚ ਇਤਿਹਾਸਕ ਸੁਧਾਰ ਹੋਏ

ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਹਲਕਾ ਪਾਇਲ ਵਿੱਚ ਸਿਹਤ ਸੇਵਾਵਾਂ ਵਿੱਚ ਇਤਿਹਾਸਕ ਸੁਧਾਰ ਹੋਏ

ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਹਲਕਾ ਪਾਇਲ ਵਿੱਚ ਸਿਹਤ ਸੇਵਾਵਾਂ ਵਿੱਚ ਇਤਿਹਾਸਕ ਸੁਧਾਰ ਹੋਏ


ਮੇਰਾ ਸੁਪਨਾ ਕਿ ਹਲਕੇ ਅੰਦਰ ਮੈਡੀਕਲ ਕਾਲਜ ਬਣੇ : ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ

ਪਾਇਲ (ਲੁਧਿਆਣਾ):
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਲਕਾ ਪਾਇਲ ਅੰਦਰ ਸਿਹਤ ਖੇਤਰ ਵਿੱਚ ਬੇਮਿਸਾਲ ਬਦਲਾਅ ਵੇਖਣ ਨੂੰ ਮਿਲਿਆ ਹੈ। ਇਸ ਸਬੰਧ ਵਿੱਚ ਹਲਕੇ ਵਿੱਚ ਨਵੇਂ ਤਾਇਨਾਤ ਹੋਏ 44 ਡਾਕਟਰਾਂ ਅਤੇ ਨਰਸ ਸਹਿਬਾਨਾਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਦੇ ਪੰਚਾ ਸਰਪੰਚਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਤੇ ਲੋਕਾਂ ਵੱਲੋਂ ਭਰਪੂਰ ਹੌਸਲਾ ਅਫਜ਼ਾਈ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਹਲਕੇ ਦੇ ਐਮ ਐਲ ਏ ਇੰਜੀ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਗਿਆ ਕਿ ਕਾਂਗਰਸ ਸਰਕਾਰ ਦੇ ਸਮੇਂ ਹਲਕੇ ਦੀ ਸਿਹਤ ਵਿਵਸਥਾ ਬਿਲਕੁਲ ਢਹਿ ਚੁੱਕੀ ਸੀ। ਉਸ ਵੇਲੇ ਪੂਰੇ ਹਲਕੇ ਵਿੱਚ ਕੇਵਲ 4 ਡਾਕਟਰ ਹੀ ਮੌਜੂਦ ਸਨ ਅਤੇ ਸਰਕਾਰੀ ਹਸਪਤਾਲ ਖਾਲੀ ਪਏ ਰਹਿੰਦੇ ਸਨ। ਲੋਕਾਂ ਨੂੰ ਇਲਾਜ ਲਈ ਮਹਿੰਗੇ ਨਿੱਜੀ ਹਸਪਤਾਲਾਂ ਦਾ ਸਹਾਰਾ ਲੈਣਾ ਪੈਂਦਾ ਸੀ , ਕਾਂਗਰਸੀ ਐਮ ਐਲ ਏ ਨਕਲੀ ਸਰਾਬਾ ਵੇਚ ਪੈਸੇ ਬਚਾਉਣ ਵਿੱਚ ਮਗਨ ਸਨ ।

ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਹਲਕਾ ਪਾਇਲ ਵਿੱਚ ਸਿਹਤ ਸਹੂਲਤਾਂ ਨੂੰ ਪਹਿਲ ਦਿੱਤੀ ਗਈ ਹੈ। ਡਾਕਟਰਾਂ ਅਤੇ ਨਰਸਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ ਅਤੇ ਅੱਜ ਲੋਕਾਂ ਨੂੰ ਮੁਫ਼ਤ ਅਤੇ ਉੱਚ-ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਸਰਕਾਰੀ ਹਸਪਤਾਲਾਂ ਵਿੱਚ ਹੀ ਮਿਲ ਰਹੀਆਂ ਹਨ। ਛੇ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ ।

ਇਸ ਦੇ ਨਾਲ ਹੀ ਦੋਰਾਹਾ ਵਿਖੇ ਨਵਾਂ ਬਣਿਆ ਸਰਕਾਰੀ ਹਸਪਤਾਲ, ਜੋ ਪਿਛਲੀਆਂ ਸਰਕਾਰਾਂ ਦੌਰਾਨ ਅਧਵਾਟੇ ਖੜਾ ਸੀ ,ਹੁਣ ਪੂਰੀ ਤਰ੍ਹਾਂ ਸਰਗਰਮ ਹੋ ਰਿਹਾ ਹੈ। ਇਸ ਹਸਪਤਾਲ ਲਈ 41 ਨਵੀਆਂ ਪੋਸਟਾਂ ਨੂੰ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ, ਹੁਣ ਵੀ ਉਸ ਹਸਪਤਾਲ ਵਿੱਚ 10 ਸਪੈਸਲਿਸਟ ਡਾਕਟਰ ਤੈਨੈਤ ਹਨ ,ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ।

ਸਨਮਾਨ ਸਮਾਰੋਹ ਦੌਰਾਨ ਗਿਆਸਪੁਰਾ ਨੇ ਇਹ ਵੀ ਕਿਹਾ ਗਿਆ ਕਿ “ਮੇਰਾ ਸੁਪਨਾ ਹੈ ਕਿ ਹਲਕੇ ਪਾਇਲ ਵਿੱਚ ਇੱਕ ਮੈਡੀਕਲ ਕਾਲਜ ਦੀ ਸਥਾਪਨਾ ਕਰਵਾਈ ਜਾਵੇ ਤਾਂ ਜੋ ਇਲਾਕੇ ਦੇ ਨੌਜਵਾਨਾਂ ਨੂੰ ਡਾਕਟਰੀ ਸਿੱਖਿਆ ਅਤੇ ਲੋਕਾਂ ਨੂੰ ਉੱਚ ਪੱਧਰੀ ਇਲਾਜ ਦੀ ਸਹੂਲਤ ਆਪਣੇ ਹਲਕੇ ਵਿੱਚ ਹੀ ਮਿਲ ਸਕੇ।”
ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸੰਗਤ ਦੇ ਆਸ਼ੀਰਵਾਦ ਅਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਰਹਿਨੁਮਾਈ ਹੇਠ ਇਹ ਸੁਪਨਾ ਵੀ ਜਲਦ ਹਕੀਕਤ ਬਣੇਗਾ।

ਅੰਤ ਵਿੱਚ ਨਵੇਂ ਆਏ ਡਾਕਟਰਾਂ ਅਤੇ ਨਰਸ ਸਹਿਬਾਨਾਂ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸਰਕਾਰ ਦੀ ਸਿਹਤ ਪੱਖੀ ਨੀਤੀਆਂ ਦੀ ਭਰਪੂਰ ਸਾਰਾਹਨਾ ਕੀਤੀ ਗਈ।ਇਸ ਮੋਕੇ ਸਟੇਜ ਦਾ ਸੰਚਾਲਨ ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਸ਼ਰਮਾ ਵਲੋਂ ਕੀਤਾ ਗਿਆ।  ਸੀ ਐਮ ਓ ਲੁਧਿਆਣਾ ਰਮਨਦੀਪ ਕੌਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।


Comment As:

Comment (0)