Hindi
2f9895b2-c36f-4927-a3d3-2cc765b5e679

ਪੀ ਐਸ ਪੀ ਸੀ ਐਲ ਵੱਲੋਂ ਜ਼ੀਰਕਪੁਰ ਵਿਖੇ ਸਰਕਲ ਦਫ਼ਤਰ ਦੀ ਸਥਾਪਤੀ

ਪੀ ਐਸ ਪੀ ਸੀ ਐਲ ਵੱਲੋਂ ਜ਼ੀਰਕਪੁਰ ਵਿਖੇ ਸਰਕਲ ਦਫ਼ਤਰ ਦੀ ਸਥਾਪਤੀ

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਪੀ ਐਸ ਪੀ ਸੀ ਐਲ ਵੱਲੋਂ ਜ਼ੀਰਕਪੁਰ ਵਿਖੇ ਸਰਕਲ ਦਫ਼ਤਰ ਦੀ ਸਥਾਪਤੀ

ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਨੇ ਕੀਤੀ ਰਸਮੀ ਸ਼ੁਰੂਆਤ

ਨਵੇਂ ਬਣੇ ਸਰਕਲ ਵਿੱਚ ਹੁਣ ਜ਼ੀਰਕਪੁਰ ਤੇ ਲਾਲੜੂ ਡਵੀਜ਼ਨਾਂ ਦੇ ਖਪਤਕਾਰਾਂ ਨੂੰ ਮੋਹਾਲੀ ਨਹੀਂ ਜਾਣਾ ਪਵੇਗਾ

ਜ਼ੀਰਕਪੁਰ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 2 ਜਨਵਰੀ:
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨਵੇਂ ਬਣੇ ਜ਼ੀਰਕਪੁਰ ਸਰਕਲ ਦੇ ਦਫ਼ਤਰ ਦਾ ਉਦਘਾਟਨ ਅੱਜ ਵਿਧਾਇਕ, ਡੇਰਾਬੱਸੀ, ਸ਼੍ਰੀ ਕੁਲਜੀਤ ਸਿੰਘ ਰੰਧਾਵਾ ਅਤੇ ਆਰ. ਕੇ. ਮਿੱਤਲ, ਮੁੱਖ ਇੰਜੀਨੀਅਰ, ਦੱਖਣੀ ਜ਼ੋਨ, ਪਟਿਆਲਾ ਵੱਲੋਂ ਨਵੇਂ ਲਾਏ ਐਸ ਈ, ਇੰਜੀਨੀਅਰ ਅਮਨਦੀਪ ਸਿੰਘ ਗਿੱਲ (ਨਿਗਰਾਨ ਇੰਜੀਨੀਅਰ) ਨੂੰ ਰਸਮੀ ਤੌਰ 'ਤੇ ਦਫ਼ਤਰ ਦਾ ਜ਼ਿੰਮਾ ਸੰਭਾਲ ਕੇ ਕੀਤਾ ਗਿਆ।

ਇਸ ਮੌਕੇ ਐਮ ਐਲ ਏ ਰੰਧਾਵਾ ਨੇ ਦੱਸਿਆ ਕਿ ਨਵੇਂ ਬਣੇ ਸਰਕਲ ਵਿੱਚ ਡੀ ਐਸ ਡਿਵੀਜ਼ਨ ਜ਼ੀਰਕਪੁਰ ਅਤੇ ਡੀ ਐਸ ਡਿਵੀਜ਼ਨ ਲਾਲੜੂ ਸ਼ਾਮਲ ਹਨ, ਜਿਸਦਾ ਮੁੱਖ ਉਦੇਸ਼ ਖਪਤਕਾਰਾਂ ਦੀ ਸਹੂਲਤ ਨੂੰ ਵਧਾਉਣਾ ਅਤੇ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਕਰਨਾ ਹੈ। ਜ਼ਿਕਰਯੋਗ ਹੈ ਕਿ ਜ਼ੀਰਕਪੁਰ ਸਰਕਲ ਦੀ ਸਿਰਜਣਾ ਨੂੰ ਪੀ ਐਸ ਪੀ ਸੀ ਐਲ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਆਪਣੀ 116ਵੀਂ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਸੀ।

ਐਮ ਐਲ ਏ ਰੰਧਾਵਾ ਨੇ ਦੱਸਿਆ ਕਿ ਪਹਿਲਾਂ ਇਹਨਾਂ ਡਿਵੀਜ਼ਨਾਂ ਦੇ ਖਪਤਕਾਰਾਂ ਨੂੰ ਵਿਭਾਗੀ ਕੰਮਾਂ ਲਈ ਮੋਹਾਲੀ ਜਾਣਾ ਪੈਂਦਾ ਸੀ, ਜਿਸਦੇ ਨਤੀਜੇ ਵਜੋਂ ਯਾਤਰਾ ਦਾ ਸਮਾਂ ਅਤੇ ਅਸੁਵਿਧਾ ਵਧਦੀ ਸੀ। ਜ਼ੀਰਕਪੁਰ ਸਰਕਲ ਦੀ ਸਥਾਪਨਾ ਨਾਲ, ਸੇਵਾਵਾਂ ਤੱਕ ਪਹੁੰਚ ਵਿੱਚ ਕਾਫ਼ੀ ਸੁਧਾਰ ਹੋਵੇਗਾ, ਜਿਸ ਨਾਲ ਸ਼ਿਕਾਇਤ ਨਿਵਾਰਣ ਤੇਜ਼ ਹੋਵੇਗਾ ਅਤੇ ਪ੍ਰਸ਼ਾਸਕੀ ਕੰਮਕਾਜ ਵਧੇਰੇ ਕੁਸ਼ਲ ਹੋਵੇਗਾ।

ਵਿਧਾਇਕ, ਸ਼੍ਰੀ ਕੁਲਜੀਤ ਸਿੰਘ ਰੰਧਾਵਾ ਨੇ ਪੰਜਾਬ ਮੁੱਖ ਮੰਤਰੀ, ਸ਼੍ਰੀ ਭਗਵੰਤ ਸਿੰਘ ਮਾਨ, ਬਿਜਲੀ ਮੰਤਰੀ, ਸ਼੍ਰੀ ਸੰਜੀਵ ਅਰੋੜਾ ਅਤੇ ਸ਼੍ਰੀ ਬਸੰਤ ਗਰਗ, ਸੀ.ਐਮ.ਡੀ, ਪੀ.ਐਸ.ਪੀ.ਸੀ.ਐਲ. ਦਾ ਜ਼ੀਰਕਪੁਰ ਸਰਕਲ ਦੀ ਸਿਰਜਣਾ ਵਿੱਚ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਖਪਤਕਾਰ ਸੇਵਾਵਾਂ ਵਿੱਚ ਮਹੱਤਵਪੂਰਨ ਸੁਧਾਰ ਦੇਖਣ ਨੂੰ ਮਿਲੇਗਾ ਅਤੇ ਸਾਰੇ ਖਪਤਕਾਰਾਂ ਨੂੰ ਨਿਰਵਿਘਨ ਅਤੇ ਭਰੋਸੇਯੋਗ ਬਿਜਲੀ ਸਪਲਾਈ ਯਕੀਨੀ ਬਣਾਉਣ ਵਿੱਚ ਸੇਵਾਵਾਂ ਹਾਸਲ ਕਰਨ ਵਿੱਚ ਮੱਦਦ ਮਿਲੇਗੀ।

ਇੰਜੀਨੀਅਰ ਆਰ. ਕੇ. ਮਿੱਤਲ, ਮੁੱਖ ਇੰਜੀਨੀਅਰ, ਦੱਖਣੀ ਜ਼ੋਨ, ਪਟਿਆਲਾ ਨੇ ਪੀ.ਐਸ.ਪੀ.ਸੀ.ਐਲ. ਦੇ ਖਪਤਕਾਰਾਂ ਅਤੇ ਕਰਮਚਾਰੀਆਂ, ਦੋਵਾਂ ਲਈ ਨਵੇਂ ਸਰਕਲ ਦੇ ਕਈ ਲਾਭਾਂ 'ਤੇ ਚਾਨਣਾ ਪਾਇਆ, ਬਿਹਤਰ ਸੰਚਾਲਨ ਕੁਸ਼ਲਤਾ ਅਤੇ ਖੇਤਰੀ ਪੱਧਰ 'ਤੇ ਨਿਗਰਾਨੀ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ।


Comment As:

Comment (0)