Hindi
PHOTO 1_1

ਸਿਵਲ ਹਸਪਤਾਲ ਨੂੰ ਵੀਲ੍ਹਚੇਅਰਾਂ ਅਤੇ ਸਟ੍ਰੇਚਰ ਕੀਤੇ ਦਾਨ

ਸਿਵਲ ਹਸਪਤਾਲ ਨੂੰ ਵੀਲ੍ਹਚੇਅਰਾਂ ਅਤੇ ਸਟ੍ਰੇਚਰ ਕੀਤੇ ਦਾਨ

ਸਿਵਲ ਹਸਪਤਾਲ ਨੂੰ ਵੀਲ੍ਹਚੇਅਰਾਂ ਅਤੇ ਸਟ੍ਰੇਚਰ ਕੀਤੇ ਦਾਨ

 

ਬਠਿੰਡਾ, 18 ਅਗਸਤ : ਸਪੋਰਟਕਿੰਗ ਇੰਡੀਆ ਲਿਮਿਟਡ ਪਿੰਡ ਜੀਦਾ ਦੇ ਚੇਅਰਮੈਨ ਸ੍ਰੀ ਮੁਨੀਸ਼ ਅਵਸਥੀ ਅਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਅੰਜਲੀ ਅਵਸਥੀ ਵੱਲੋਂ ਸਿਵਲ ਹਸਪਤਾਲ ਬਠਿੰਡਾ ਨੂੰ 10 ਵੀਲ੍ਹਚੇਅਰ ਅਤੇ 10 ਸਟ੍ਰੇਚਰ ਦਾ ਸਮਾਨ ਦਾਨ ਕੀਤਾ ਗਿਆ। ਇਹ ਜਾਣਕਾਰੀ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਸਾਂਝੀ ਕੀਤੀ।

 

ਸਟ੍ਰੇਚਰ ਸਪੋਰਟਕਿੰਗ ਇੰਡੀਆ ਲਿਮਿਟਡ ਦੇ ਏ.ਵੀ.ਪੀ (ਐਚ.ਆਰ ਐਂਡ ਐਡਮਿਨ) ਸ੍ਰੀ ਰਜਿੰਦਰ ਪਾਲ ਨੇ ਦੱਸਿਆ ਕਿ ਇਹ ਵੀਲ੍ਹਚੇਅਰ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਅਤੇ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸਿਵਲ ਹਸਪਤਾਲ ਡਾ. ਸੋਨੀਆ ਦੀ ਅਗਵਾਈ ਹੇਠ ਸੌਂਪੀਆਂ ਗਈਆਂ ਹਨ।

 

ਇਸ ਮੌਕੇ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਇਸ ਪੁੰਨ ਦੇ ਕਾਰਜ ਲਈ ਬਹੁਤ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਇੱਕ ਬਹੁਤ ਹੀ ਮਹੱਤਵਪੂਰਕ ਅਤੇ ਉਪਯੋਗੀ ਕੰਮ ਹੈ। ਇਹ ਸਿਰਫ਼ ਮਰੀਜ਼ਾਂ ਦੀ ਸਹਾਇਤਾ ਲਈ ਹੀ ਨਹੀਂ, ਸਗੋਂ ਪੂਰੇ ਹਸਪਤਾਲੀ ਪ੍ਰਣਾਲੀ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਈ ਵੀ ਇੱਕ ਵੱਡੀ ਭੂਮਿਕਾ ਨਿਭਾਉਂਦਾ ਹੈ। ਹਸਪਤਾਲ ਵਿੱਚ ਆਉਣ ਵਾਲੇ ਕਈ ਮਰੀਜ਼ ਅਜਿਹੇ ਹੁੰਦੇ ਹਨ ਜੋ ਚੱਲ ਨਹੀਂ ਸਕਦੇ ਜਾਂ ਬਹੁਤ ਥੱਕੇ ਹੋਏ ਹੁੰਦੇ ਹਨ। ਵੀਲਚੇਅਰ ਜਾਂ ਸਟ੍ਰੇਚਰ ਰਾਹੀਂ ਉਹਨਾਂ ਨੂੰ ਆਸਾਨੀ ਨਾਲ ਇੱਕ ਵਾਰਡ ਤੋਂ ਦੂਜੇ ਵਾਰਡ ਜਾਂ ਟੈਸਟ ਰੂਮ ਤੱਕ ਲਿਜਾਇਆ ਜਾ ਸਕਦਾ ਹੈ। ਹਸਪਤਾਲ ਵਿੱਚ ਵੀਲਚੇਅਰ ਅਤੇ ਸਟ੍ਰੇਚਰ ਦਾ ਦਾਨ ਕਰਨਾ ਮਾਣਵਤਾ ਦੀ ਸੇਵਾ ਹੈ। ਇਹ ਦੱਸਦਾ ਹੈ ਕਿ ਦਾਨੀ ਨੂੰ ਮਰੀਜ਼ਾਂ ਦੀ ਪੀੜਾ ਦੀ ਪਰਵਾਹ ਹੈ ਅਤੇ ਉਹ ਉਨ੍ਹਾਂ ਦੀ ਸਹਾਇਤਾ ਕਰਨਾ ਚਾਹੁੰਦਾ ਹੈ। ਸਿਵਲ ਹਸਪਤਾਲ ਵਿੱਚ ਮਰੀਜਾਂ ਦੀ ਗਿਣਤੀ ਦਿਨੋ ਦਿਨ ਵੱਧਣ ਦੇ ਨਾਲ ਹੋਰ ਵੀਲ ਚੇਅਰਾਂ ਅਤੇ ਸਟ੍ਰੇਚਰ ਦੀ ਜਰੂਰਤ ਸੀ । ਇਸ ਨਾਲ ਵਿਸ਼ੇਸ਼ ਤੌਰ 'ਤੇ ਅਸਹਾਇ, ਵਿਅਕਲਾਂਗ ਜਾਂ ਅਸਮਰਥ ਮਰੀਜ ਨੂੰ ਬਹੁਤ ਫਾਇਦਾ ਹੋਵੇਗਾ ।

 

ਸਪੋਰਟਕਿੰਗ ਇੰਡੀਆ ਲਿਮਿਟਡ ਦੇ ਏ.ਵੀ.ਪੀ (ਐਚ.ਆਰ ਐਂਡ ਐਡਮਿਨ) ਸ੍ਰੀ ਰਜਿੰਦਰ ਪਾਲ ਨੇ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਪੋਰਟਕਿੰਗ ਇੰਡੀਆ ਲਿਮਿਟਡ ਵੱਲੋਂ 4 ਵਾਟਰ ਕੂਲਰ ਸਮੇਤ ਆਰ.ਓ ਸਿਸਟਮ ਵੀ ਦਾਨ ਕੀਤੇ ਗਏ ਹਨ ।

 

ਇਸ ਮੌਕੇ ਡਾ. ਹਰਸਿਤ, ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਮੈਟਰਨ ਪਰਮਜੀਤ ਕੌਰ ਸਿੱਧੂ, ਮੁਕੇਸ਼ ਕੁਮਾਰ ਅਤੇ ਹੋਰ ਸਟਾਫ ਆਦਿ ਹਾਜ਼ਰ ਸੀ ।


Comment As:

Comment (0)