Hindi
body

Couple commits suicide along with three-year-old daughter in Kurukshetra

ਕੁਰੂਕਸ਼ੇਤਰ ’ਚ ਦੰਪਤੀ ਵੱਲੋਂ ਤਿੰਨ ਸਾਲਾਂ ਦੀ ਬੱਚੀ ਸਣੇ ਖ਼ੁਦਕੁਸ਼ੀ

ਕੁਰੂਕਸ਼ੇਤਰ ਵਿੱਚ ਇੱਕ ਜੋੜੇ ਨੇ ਆਪਣੀ ਨਾਬਾਲਗ ਧੀ ਸਮੇਤ ਕਥਿਤ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੀਆਂ ਲਾਸ਼ਾਂ ਸੋਮਵਾਰ ਸਵੇਰੇ ਕਮਰੇ ਵਿੱਚ ਲਟਕਦੀਆਂ ਮਿਲੀਆਂ। ਮ੍ਰਿਤਕਾਂ ਦੀ ਪਛਾਣ ਜਤਿੰਦਰ ਕੁਮਾਰ, ਉਸ ਦੀ ਪਤਨੀ ਮੰਜੂ ਅਤੇ ਉਨ੍ਹਾਂ ਦੀ ਧੀ ਅਦਵਿਕਾ (3) ਵਜੋਂ ਹੋਈ ਹੈ। ਇਹ ਸਾਰੇ ਕੁਰੂਕਸ਼ੇਤਰ ਦੇ ਪ੍ਰੇਮ ਨਗਰ ਦੇ ਰਹਿਣ ਵਾਲੇ ਹਨ।

ਸੂਤਰਾਂ ਮੁਤਾਬਕ ਨਾਬਾਲਗ ਕੁੜੀ ਕਿਸੇ ਬਿਮਾਰੀ ਤੋਂ ਪੀੜਤ ਸੀ ਅਤੇ ਪਰਿਵਾਰ ਨੇ ਐਤਵਾਰ ਰਾਤੀਂ ਇਹ ਸਖ਼ਤ ਕਦਮ ਚੁੱਕਿਆ। ਖ਼ੁਦਕੁਸ਼ੀ ਤੋਂ ਪਹਿਲਾਂ ਜਤਿੰਦਰ ਨੇ ਕਥਿਤ ਤੌਰ ’ਤੇ ਆਪਣੇ ਕਿਸੇ ਨੇਡ਼ਲੇ ਰਿਸ਼ਤੇਦਾਰ ਨੂੰ ਸੁਨੇਹਾ ਭੇਜਿਆ ਕਿ ਉਸ ਦੀ ਇਕੱਲੀ ਰਹਿੰਦੀ ਮਾਂ ਦੀ ਸਾਂਭ ਸੰਭਾਲ ਕੀਤੀ ਜਾਵੇ। ਘਟਨਾ ਬਾਰੇ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਐਲਐਨਜੇਪੀ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਕਿਹਾ ਕਿ ਖੁਦਕੁਸ਼ੀ ਦੀ ਜਾਣਕਾਰੀ ਸਵੇਰੇ ਮਿਲੀ ਸੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Comment As:

Comment (0)