Hindi
1001998892

ਸਹਿਕਾਰਤਾਵਾਂ, ਕਿਸਾਨਾਂ ਅਤੇ ਪੇਂਡੂ ਸਨਅਤਾਂ ਨੂੰ ਹੁੰਗਾਰਾ ਦੇਣ ਲਈ ਜੀ.ਐਸ.ਟੀ. ਦਰਾਂ 'ਚ ਵੱਡੇ ਪੱਧਰ 'ਤੇ ਕਟੌਤੀ

ਸਹਿਕਾਰਤਾਵਾਂ, ਕਿਸਾਨਾਂ ਅਤੇ ਪੇਂਡੂ ਸਨਅਤਾਂ ਨੂੰ ਹੁੰਗਾਰਾ ਦੇਣ ਲਈ ਜੀ.ਐਸ.ਟੀ. ਦਰਾਂ 'ਚ ਵੱਡੇ ਪੱਧਰ 'ਤੇ ਕਟੌਤੀ

ਸਹਿਕਾਰਤਾਵਾਂ, ਕਿਸਾਨਾਂ ਅਤੇ ਪੇਂਡੂ ਸਨਅਤਾਂ ਨੂੰ ਹੁੰਗਾਰਾ ਦੇਣ ਲਈ ਜੀ.ਐਸ.ਟੀ. ਦਰਾਂ 'ਚ ਵੱਡੇ ਪੱਧਰ 'ਤੇ ਕਟੌਤੀ

 

10 ਕਰੋੜ ਤੋਂ ਵੱਧ ਡੇਅਰੀ ਕਿਸਾਨਾਂ ਨੂੰ ਹੋਵੇਗਾ ਲਾਭ

 

ਦੂਧ ਅਤੇ ਪਨੀਰ ’ਤੇ ਕੋਈ ਜੀ.ਐਸ.ਟੀ. ਨਹੀਂ, ਮੱਖਣ ਅਤੇ ਘਿਉ ’ਤੇ 5% ਜੀ.ਐਸ.ਟੀ.

 

ਸਸਤੇ ਦੁੱਧ ਨਾਲ ਬਣੇ ਉਤਪਾਦ ਪੋਸ਼ਣ ਸੁਰੱਖਿਆ ਵਧਾਉਣਗੇ ਅਤੇ ਡੇਅਰੀ ਸਹਿਕਾਰਤਾਵਾਂ ਨੂੰ ਫ਼ਾਇਦਾ ਪਹੁੰਚਾਉਣਗੇ

 

ਸਹਿਕਾਰੀ ਅਦਾਰਿਆਂ ਵੱਲੋਂ ਪ੍ਰੋਸੈਸ ਕੀਤੇ ਖਾਦ ਪਦਾਰਥ ਜਿਵੇਂ ਕਿ ਚੀਜ਼, ਪਾਸਤਾ, ਨਮਕੀਨ, ਜੈਮ, ਜੈਲੀ ਅਤੇ ਜੂਸ ਅਧਾਰਤ ਪੀਣ ਵਾਲੇ ਪਦਾਰਥਾਂ ’ਤੇ 5% ਜੀ.ਐਸ.ਟੀ.

 

ਇਸ ਨਾਲ ਘਰੇਲੂ ਖ਼ਰਚ ਘਟੇਗਾ, ਮੰਗ ਵਧੇਗੀ ਅਤੇ ਫੂਡ ਪ੍ਰੋਸੈਸਿੰਗ ਤੇ ਡੇਅਰੀ ਪ੍ਰੋਸੈਸਿੰਗ ਸਹਿਕਾਰਤਾਵਾਂ ਨੂੰ ਮਜ਼ਬੂਤੀ ਮਿਲੇਗੀ

 

ਪੈਕਿੰਗ ਪੇਪਰ, ਡੱਬਿਆਂ ਅਤੇ ਪੇਟੀਆਂ ’ਤੇ 5% ਜੀ.ਐਸ.ਟੀ., ਜਿਸ ਨਾਲ ਲੋਜਿਸਟਿਕਸ ਅਤੇ ਪੈਕਿੰਗ ਦੀ ਲਾਗਤ ਘਟੇਗੀ

 

1800 ਸੀ.ਸੀ. ਤੋਂ ਘੱਟ ਸਮਰੱਥਾ ਵਾਲੇ ਟਰੈਕਟਰ ਤੇ ਟਰੈਕਟਰ ਦੇ ਪੁਰਜ਼ਿਆਂ ’ਤੇ 5% ਜੀ.ਐਸ.ਟੀ.

 

ਅਮੋਨੀਆ, ਸਲਫ਼ਿਊਰਿਕ ਐਸਿਡ ਅਤੇ ਨਾਈਟਰਿਕ ਐਸਿਡ ਵਰਗੇ ਮੁੱਖ ਖਾਦ ਇਨਪੁਟ ’ਤੇ 5% ਜੀ.ਐਸ.ਟੀ., ਜਿਸ ਨਾਲ ਸਸਤੇ ਖਾਦ ਉਪਲਬਧ ਹੋਣਗੇ

 

12 ਬਾਇਓ-ਪੈਸਟਿਸਾਈਡ ਅਤੇ ਕਈ ਮਾਈਕ੍ਰੋ ਨਿਊਟ੍ਰੀਐਂਟਸ ’ਤੇ ਜੀ.ਐਸ.ਟੀ. 12% ਤੋਂ ਘਟਾ ਕੇ 5%, ਜਿਸ ਨਾਲ ਜੈਵਿਕ ਅਤੇ ਕੁਦਰਤੀ ਖੇਤੀ ਨੂੰ ਹੁੰਗਾਰਾ ਮਿਲੇਗਾ

 

ਕਮਰਸ਼ੀਅਲ ਟਰੱਕ ਅਤੇ ਡਿਲਿਵਰੀ ਵੈਨ ’ਤੇ ਜੀ.ਐਸ.ਟੀ. 18%, ਜਿਸ ਨਾਲ ਪ੍ਰਤੀ ਟਨ-ਕਿਲੋਮੀਟਰ ਭਾੜਾ ਘਟੇਗਾ, ਲੋਜਿਸਟਿਕਸ ਖ਼ਰਚ ਘਟੇਗਾ ਅਤੇ ਬਰਾਮਦ ਮੁਕਾਬਲੇਬਾਜ਼ੀ ਵਧੇਗੀ

 

ਮਾਲਵਾਹਕ ਗੱਡੀਆਂ ਦੇ ਤੀਜੇ ਪੱਖ ਦੇ ਬੀਮੇ ’ਤੇ ਜੀ.ਐਸ.ਟੀ. 5% ਅਤੇ ਨਾਲ ਹੀ ਇਨਪੁਟ ਟੈਕਸ ਕਰੈਡਿਟ (ITC) ਦੀ ਸਹੂਲਤ

 

06 ਸਤੰਬਰ 2025

 

ਕੇਂਦਰ ਸਰਕਾਰ ਨੇ ਇੱਕ ਇਤਿਹਾਸਕ ਫੈਸਲੇ ’ਚ ਵਸਤੂ ਅਤੇ ਸੇਵਾ ਕਰ (GST) ਵਿੱਚ ਵਿਆਪਕ ਕਟੌਤੀ ਦਾ ਐਲਾਨ ਕੀਤਾ ਹੈ, ਜਿਸ ਨਾਲ ਸਹਿਕਾਰੀ ਅਦਾਰਿਆਂ, ਕਿਸਾਨਾਂ ਅਤੇ ਪੇਂਡੂ ਸਨਅਤਾਂ ਸਣੇ 10 ਕਰੋੜ ਤੋਂ ਵੱਧ ਡੇਅਰੀ ਕਿਸਾਨਾਂ ਨੂੰ ਸਿੱਧਾ ਲਾਭ ਹੋਵੇਗਾ। ਇਹ ਸੁਧਾਰ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਣਗੇ, ਉਨ੍ਹਾਂ ਦੇ ਉਤਪਾਦਾਂ ਨੂੰ ਹੋਰ ਮੁਕਾਬਲੇਯੋਗ ਬਣਾਉਣਗੇ, ਉਨ੍ਹਾਂ ਦੀ ਮੰਗ ਅਤੇ ਆਮਦਨ ਵਧਾਉਣਗੇ। ਇਹ ਪੇਂਡੂ ਸਨਅਤਕਾਰੀ ਨੂੰ ਵਧਾਏਗਾ, ਫੂਡ ਪ੍ਰੋਸੈਸਿੰਗ ਖੇਤਰ ’ਚ ਸਹਿਕਾਰਤਾਵਾਂ ਨੂੰ ਥਾਪੜਾ ਦੇਵੇਗਾ ਅਤੇ ਲੱਖਾਂ ਪਰਿਵਾਰਾਂ ਲਈ ਜ਼ਰੂਰੀ ਚੀਜ਼ਾਂ ਸਸਤੀਆਂ ਕੀਮਤਾਂ ’ਤੇ ਉਪਲਬਧ ਕਰਵਾਏਗਾ। ਜੀ.ਐਸ.ਟੀ. ਦਰਾਂ ਵਿੱਚ ਕਟੌਤੀ ਖੇਤੀ ਤੇ ਪਸ਼ੂਪਾਲਨ ’ਚ ਲੱਗੀਆਂ ਸਹਿਕਾਰਤਾਵਾਂ ਨੂੰ ਲਾਭ ਪਹੁੰਚਾਵੇਗੀ, ਟਿਕਾਊ ਖੇਤੀ ਪ੍ਰਥਾਵਾਂ ਨੂੰ ਵਧਾਏਗੀ ਅਤੇ ਛੋਟੇ ਕਿਸਾਨਾਂ ਤੇ ਕਿਸਾਨ ਪ੍ਰੋਡਿਊਸਰ ਸੰਸਥਾਵਾਂ (FPOs) ਨੂੰ ਸਿੱਧਾ ਫ਼ਾਇਦਾ ਪਹੁੰਚੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਲਿਆਏ ਗਏ #NextGenGST ਸੁਧਾਰਾਂ ਦਾ ਪੂਰੇ ਡੇਅਰੀ ਸਹਿਕਾਰੀ ਖੇਤਰ ਨੇ ਸਵਾਗਤ ਕੀਤਾ ਹੈ, ਜਿਸ ’ਚ ਅਮੂਲ ਵਰਗਾ ਸਭ ਤੋਂ ਵੱਡਾ ਸਹਿਕਾਰੀ ਬ੍ਰਾਂਡ ਵੀ ਸ਼ਾਮਲ ਹੈ।

 

ਡੇਅਰੀ ਖੇਤਰ ਵਿੱਚ ਕਿਸਾਨਾਂ ਅਤੇ ਉਪਭੋਗਤਾਵਾਂ ਨੂੰ ਵਸਤੂ ਸੇਵਾ ਕਰ ਵਿੱਚ ਸਿੱਧੀ ਰਾਹਤ ਦਿੱਤੀ ਗਈ ਹੈ। ਦੂਧ ਅਤੇ ਪਨੀਰ, ਚਾਹੇ ਬ੍ਰਾਂਡਡ ਹੋਣ ਜਾਂ ਬਿਨਾ ਬ੍ਰਾਂਡ ਦੇ, ਨੂੰ ਜੀ.ਐਸ.ਟੀ. ਤੋਂ ਮੁਕਤ ਕੀਤਾ ਗਿਆ ਹੈ। ਮੱਖਣ, ਘਿਉ ਅਤੇ ਹੋਰ ਇਸੇ ਤਰ੍ਹਾਂ ਦੇ ਉਤਪਾਦਾਂ ’ਤੇ ਜੀ.ਐਸ.ਟੀ. 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ। ਲੋਹੇ, ਸਟੀਲ ਅਤੇ ਐਲਮੀਨੀਅਮ ਦੇ ਬਣੇ ਦੁੱਧ ਦੇ ਡੱਬਿਆਂ ’ਤੇ ਵੀ ਜੀ.ਐਸ.ਟੀ. 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ।

 

ਇਨ੍ਹਾਂ ਉਪਾਵਾਂ ਨਾਲ ਡੇਅਰੀ ਉਤਪਾਦ ਹੋਰ ਮੁਕਾਬਲੇਯੋਗ ਹੋਣਗੇ, ਡੇਅਰੀ ਕਿਸਾਨਾਂ ਨੂੰ ਸਿੱਧੀ ਰਾਹਤ ਮਿਲੇਗੀ ਅਤੇ ਖ਼ਾਸ ਕਰਕੇ ਦੁੱਧ ਪ੍ਰੋਸੈਸਿੰਗ ਵਿੱਚ ਲੱਗੀਆਂ ਮਹਿਲਾ-ਲੀਡਰਸ਼ਿਪ ਵਾਲੀਆਂ ਪੇਂਡੂ ਸਨਅਤਾਂ ਅਤੇ ਸਵੈ ਸਹਾਇਤਾ ਗਰੁੱਪਾਂ (SHGs) ਨੂੰ ਮਜ਼ਬੂਤੀ ਮਿਲੇਗੀ। ਸਸਤੇ ਡੇਅਰੀ ਉਤਪਾਦ ਘਰ-ਘਰ ਵਿੱਚ ਲੋੜੀਂਦਾ ਪ੍ਰੋਟੀਨ ਅਤੇ ਚਰਬੀ ਦਾ ਸਰੋਤ ਪਹੁੰਚਾਉਣਗੇ ਅਤੇ ਡੇਅਰੀ ਸਹਿਕਾਰਤਾਵਾਂ ਦੀ ਆਮਦਨ ਵਧੇਗੀ।

 

ਖਾਦ ਪ੍ਰੋਸੈਸਿੰਗ ਅਤੇ ਘਰੇਲੂ ਵਸਤਾਂ ਵਿੱਚ ਵੱਡੀ ਰਾਹਤ ਦਿੱਤੀ ਗਈ ਹੈ। ਚੀਜ਼, ਨਮਕੀਨ, ਮੱਖਣ ਅਤੇ ਪਾਸਤਾ ’ਤੇ ਜੀ.ਐਸ.ਟੀ. 12% ਜਾਂ 18% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ। ਜੈਮ, ਜੈਲੀ, ਖਮੀਰ, ਭੁਜੀਆ ਅਤੇ ਫਲਾਂ ਦਾ ਗੂਦਾ/ਜੂਸ ਅਧਾਰਤ ਪੀਣ ਵਾਲੇ ਪਦਾਰਥ ਹੁਣ 5% ਜੀ.ਐਸ.ਟੀ. ’ਤੇ ਆਉਣਗੇ। ਚਾਕਲੇਟ, ਕੌਰਨ ਫਲੇਕਸ, ਆਈਸਕ੍ਰੀਮ, ਪੇਸਟਰੀ, ਕੇਕ, ਬਿਸਕੁਟ ਅਤੇ ਕੌਫੀ ’ਤੇ ਵੀ ਜੀ.ਐਸ.ਟੀ. 18% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ।

 

ਘੱਟ ਜੀ.ਐਸ.ਟੀ. ਨਾਲ ਖਾਦ ਪਦਾਰਥਾਂ ’ਤੇ ਘਰੇਲੂ ਖ਼ਰਚ ਘਟੇਗਾ, ਅਰਧ-ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਮੰਗ ਵਧੇਗੀ ਅਤੇ ਖਾਦ ਪ੍ਰੋਸੈਸਿੰਗ ਅਤੇ ਡੇਅਰੀ ਸਹਿਕਾਰਤਾਵਾਂ ਨੂੰ ਹੁੰਗਾਰਾ ਮਿਲੇਗਾ। ਇਸ ਨਾਲ ਖਾਦ ਪ੍ਰੋਸੈਸਿੰਗ ਅਤੇ ਡੇਅਰੀ ਪ੍ਰੋਸੈਸਿੰਗ ਸਹਿਕਾਰਤਾਵਾਂ ਅਤੇ ਨਿੱਜੀ ਡੇਅਰੀਆਂ ਮਜ਼ਬੂਤ ਹੋਣਗੀਆਂ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇਸਦੇ ਨਾਲ ਹੀ ਪੈਕਿੰਗ ਪੇਪਰ, ਡੱਬਿਆਂ ਅਤੇ ਪੇਟੀਆਂ (crates) ’ਤੇ ਜੀ.ਐਸ.ਟੀ. ਘਟਾ ਕੇ 5% ਕਰ ਦਿੱਤੀ ਗਈ ਹੈ, ਜਿਸ ਨਾਲ ਸਹਿਕਾਰਤਾਵਾਂ ਅਤੇ ਖਾਦ ਉਤਪਾਦਕਾਂ ਲਈ ਲੋਜਿਸਟਿਕਸ ਅਤੇ ਪੈਕਿੰਗ ਦੀ ਲਾਗਤ ਘਟੇਗੀ।

 

ਖੇਤੀ ਯੰਤਰ ਖੇਤਰ ਵਿੱਚ, 1800 ਸੀ.ਸੀ. ਤੋਂ ਘੱਟ ਸਮਰੱਥਾ ਵਾਲੇ ਟਰੈਕਟਰਾਂ ’ਤੇ ਜੀ.ਐਸ.ਟੀ. ਘਟਾ ਕੇ 5% ਕਰ ਦਿੱਤੀ ਗਈ ਹੈ। ਇਸ ਨਾਲ ਟਰੈਕਟਰ ਹੋਰ ਸਸਤੇ ਹੋਣਗੇ ਅਤੇ ਇਸਦਾ ਲਾਭ ਸਿਰਫ਼ ਫਸਲ ਉਗਾਉਣ ਵਾਲੇ ਕਿਸਾਨਾਂ ਨੂੰ ਹੀ ਨਹੀਂ ਸਗੋਂ ਪਸ਼ੂਪਾਲਨ ਅਤੇ ਮਿਲੀ-ਜੁਲੀ ਖੇਤੀ ਕਰਨ ਵਾਲਿਆਂ ਨੂੰ ਵੀ ਮਿਲੇਗਾ, ਕਿਉਂਕਿ ਇਹਨਾਂ ਦੀ ਵਰਤੋਂ ਚਾਰੇ ਦੀ ਖੇਤੀ, ਚਾਰੇ ਦੀ ਢੁਆਈ ਅਤੇ ਖੇਤੀ ਉਤਪਾਦ ਪ੍ਰਬੰਧਨ ਵਿੱਚ ਕੀਤੀ ਜਾ ਸਕਦੀ ਹੈ। ਟਰੈਕਟਰ ਦੇ ਟਾਇਰ, ਟਿਊਬ, ਹਾਈਡ੍ਰੌਲਿਕ ਪੰਪ ਅਤੇ ਹੋਰ ਕਈ ਪੁਰਜ਼ਿਆਂ ’ਤੇ ਜੀ.ਐਸ.ਟੀ. 18% ਤੋਂ ਘਟਾ ਕੇ 5% ਕੀਤਾ ਗਿਆ ਹੈ, ਜਿਸ ਨਾਲ ਲਾਗਤ ਹੋਰ ਘਟੇਗੀ ਅਤੇ ਸਹਿਕਾਰਤਾਵਾਂ ਨੂੰ ਸਿੱਧਾ ਲਾਭ ਹੋਵੇਗਾ।

 

ਖਾਦ ਖੇਤਰ ਵਿੱਚ, ਅਮੋਨੀਆ, ਸਲਫ਼ਿਊਰਿਕ ਐਸਿਡ ਅਤੇ ਨਾਈਟਰਿਕ ਐਸਿਡ ਵਰਗੇ ਮੁੱਖ ਕੱਚੇ ਮਾਲ ’ਤੇ ਜੀ.ਐਸ.ਟੀ. 18% ਤੋਂ ਘਟਾ ਕੇ 5% ਕਰ ਦਿੱਤੀ ਗਈ ਹੈ। ਇਸ ਨਾਲ ਉਲਟਾ ਕਰ ਢਾਂਚਾ ਸੁਧਰੇਗਾ, ਖਾਦ ਕੰਪਨੀਆਂ ਦੀ ਇਨਪੁਟ ਲਾਗਤ ਘਟੇਗੀ, ਕਿਸਾਨਾਂ ਲਈ ਕੀਮਤਾਂ ਵਧਣ ਤੋਂ ਰੁਕਣਗੀਆਂ ਅਤੇ ਬੀਜਾਈ ਦੇ ਸਮੇਂ ’ਤੇ ਸਸਤੇ ਖਾਦ ਉਪਲਬਧ ਹੋਣਗੇ। ਇਸਦਾ ਸਿੱਧਾ ਲਾਭ ਸਹਿਕਾਰਤਾਵਾਂ ਨੂੰ ਹੋਵੇਗਾ।

 

ਇਸੇ ਤਰ੍ਹਾਂ, 12 ਬਾਇਓ-ਪੈਸਟਿਸਾਈਡ ਅਤੇ ਕਈ ਮਾਈਕ੍ਰੋ ਨਿਊਟ੍ਰੀਐਂਟਸ ’ਤੇ ਜੀ.ਐਸ.ਟੀ. 12% ਤੋਂ ਘਟਾ ਕੇ 5% ਕਰ ਦਿੱਤੀ ਗਈ ਹੈ। ਇਸ ਨਾਲ ਜੈਵ-ਅਧਾਰਤ ਖੇਤੀ ਇਨਪੁਟ ਹੋਰ ਸਸਤੇ ਹੋਣਗੇ, ਕਿਸਾਨ ਰਸਾਇਣਕ ਕੀਟਨਾਸ਼ਕਾਂ ਤੋਂ ਹਟ ਕੇ ਬਾਇਓ-ਪੈਸਟਿਸਾਈਡ ਵੱਲ ਵਧਣਗੇ, ਮਿੱਟੀ ਦੀ ਸਿਹਤ ਅਤੇ ਫਸਲਾਂ ਦੀ ਗੁਣਵੱਤਾ ਵਧੇਗੀ, ਅਤੇ ਛੋਟੇ ਜੈਵਿਕ ਕਿਸਾਨਾਂ ਅਤੇ ਐਫ.ਪੀ.ਓਜ਼ (Farmer Produce Organisation) ਨੂੰ ਸਿੱਧਾ ਲਾਭ ਮਿਲੇਗਾ। ਇਹ ਕਦਮ ਸਰਕਾਰ ਦੇ ਕੁਦਰਤੀ ਖੇਤੀ ਮਿਸ਼ਨ ਦੇ ਮੁਤਾਬਿਕ ਹੈ ਅਤੇ ਸਹਿਕਾਰਤਾਵਾਂ ਨੂੰ ਵੀ ਲਾਹੇਵੰਦ ਹੋਵੇਗਾ।

 

ਵਪਾਰਕ ਗੱਡੀਆਂ ਵਿੱਚ, ਟਰੱਕ ਅਤੇ ਡਿਲਿਵਰੀ ਵੈਨ ਵਰਗੇ ਮਾਲਵਾਹਕ ਵਾਹਨਾਂ ’ਤੇ ਜੀ.ਐਸ.ਟੀ. 28% ਤੋਂ ਘਟਾ ਕੇ 18% ਕਰ ਦਿੱਤੀ ਗਈ ਹੈ। ਟਰੱਕ ਭਾਰਤ ਦੀ ਸਪਲਾਈ ਚੇਨ ਦੀ ਰੀੜ੍ਹ ਹਨ ਅਤੇ ਲਗਭਗ 65–70% ਮਾਲ ਆਵਾਜਾਈ ਦਾ ਭਾਰ ਝੱਲਦੇ ਹਨ। ਇਸ ਨਾਲ ਟਰੱਕਾਂ ਦੀ ਪੂੰਜੀ ਲਾਗਤ ਘਟੇਗੀ, ਪ੍ਰਤੀ ਟਨ-ਕਿਲੋਮੀਟਰ ਭਾੜਾ ਘਟੇਗਾ ਅਤੇ ਇਸਦਾ ਅਸਰ ਖੇਤੀ ਉਤਪਾਦਾਂ ਦੀ ਢੁਆਈ ਨੂੰ ਸਸਤਾ ਬਣਾਉਣ, ਲੋਜਿਸਟਿਕਸ ਖ਼ਰਚ ਘਟਾਉਣ ਅਤੇ ਬਰਾਮਦ ਮੁਕਾਬਲੇਬਾਜ਼ੀ ਵਧਾਉਣ ਵਿੱਚ ਨਜ਼ਰ ਆਵੇਗਾ। ਨਾਲ ਹੀ ਮਾਲਵਾਹਕ ਗੱਡੀਆਂ ਦੇ ਤੀਜੇ ਪੱਖ ਦੇ ਬੀਮੇ ’ਤੇ ਜੀ.ਐਸ.ਟੀ. 12% ਤੋਂ ਘਟਾ ਕੇ 5% ਕਰ ਦਿੱਤੀ ਗਈ ਹੈ ਅਤੇ ਇਨਪੁਟ ਟੈਕਸ ਕਰੈਡਿਟ (ITC) ਦੀ ਸਹੂਲਤ ਵੀ ਦਿੱਤੀ ਗਈ ਹੈ, ਜਿਸ ਨਾਲ ਇਹ ਯਤਨ ਹੋਰ ਮਜ਼ਬੂਤ ਹੋਣਗੇ।


Comment As:

Comment (0)