ਫ਼ਿਰੋਜ਼ਪੁਰ ਬੈਡਮਿੰਟਨ ਅਕੈਡਮੀ ਦੇ ਨਵੇਂ ਸਟੇਡੀਅਮ ਦਾ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਵੀਰ ਗੁਰਪ੍ਰੀਤ ਸਿੰਘ ਮਿੰਟੂ ਵੱਲ
ਫ਼ਿਰੋਜ਼ਪੁਰ ਬੈਡਮਿੰਟਨ ਅਕੈਡਮੀ ਦੇ ਨਵੇਂ ਸਟੇਡੀਅਮ ਦਾ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਵੀਰ ਗੁਰਪ੍ਰੀਤ ਸਿੰਘ ਮਿੰਟੂ ਵੱਲੋਂ ਕੀਤਾ ਗਿਆ ਰਸਮੀ ਉਦਘਾਟਨ
ਖੇਡਾਂ ਬੱਚਿਆਂ ਦੇ ਚੰਗੇ ਨਾਗਰਿਕ ਬਣਨ ਦਾ ਰਾਹ ਪੱਧਰਾ ਕਰਦੀਆਂ ਹਨ: ਗੁਰਪ੍ਰੀਤ ਸਿੰਘ ਮਿੰਟੂ
ਫ਼ਿਰੋਜ਼ਪੁਰ 5 ਸਤੰਬਰ (2025 )- ਸ਼ਹਿਰ ਦੀ ਨਵੀਂ ਬਣੀ ਫ਼ਿਰੋਜ਼ਪੁਰ ਬੈਡਮਿੰਟਨ ਅਕੈਡਮੀ ਦਾ ਰਸਮੀ ਉਦਘਾਟਨ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਵੀਰ ਗੁਰਪ੍ਰੀਤ ਸਿੰਘ ਮਿੰਟੂ ਵੱਲੋਂ ਕੀਤਾ ਗਿਆ। ਇਸ ਮੌਕੇ ਭਗਤ ਪੂਰਨ ਸਿੰਘ ਸੁਸਾਇਟੀ ਤੋਂ ਵੀਰ ਗੁਰਧਿਆਨ ਸਿੰਘ ਅਤੇ ਮਨੁੱਖਤਾ ਦੀ ਸੇਵਾ ਸੁਸਾਇਟੀ ਦੀ ਪੂਰੀ ਟੀਮ ਖਿਡਾਰੀ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਨਾਲ਼ ਮੌਜੂਦ ਸੀ। ਇਸ ਮੌਕੇ ਛੋਟੇ ਬੱਚਿਆਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਸਮਾਗਮ ਵਿਖੇ ਬਤੌਰ ਸਟੇਜ ਸਕੱਤਰ ਬੋਲਦਿਆਂ ਹਰੀਸ਼ ਕੁਮਾਰ ਜੀ ਨੇ ਦੱਸਿਆ ਕਿ ਇਸ ਅਕੈਡਮੀ ਦੇ ਸੰਚਾਲਕ ਜਸਵਿੰਦਰ ਸਿੰਘ ਜੀ ਨੇ ਇਹ ਅਕੈਡਮੀ ਉਹਨਾਂ ਦੀ ਬੇਟੀ ਸਵਰੀਤ ਕੌਰ ਜੋ ਕਿ ਨੈਸ਼ਨਲ ਚੈਂਪੀਅਨ ਰਹੀ ਹੈ ਅਤੇ ਅੱਜਕਲ੍ਹ ਕਨੇਡਾ ਵਿਖੇ ਕੋਚਿੰਗ ਕਰ ਰਹੀ ਹੈ, ਦੇ ਸਹਿਯੋਗ ਨਾਲ਼ ਸ਼ੁਰੂ ਕੀਤੀ ਹੈ ਅਤੇ ਓਹਨਾਂ ਦਾ ਮਕਸਦ ਫ਼ਿਰੋਜ਼ਪੁਰ ਦੇ ਹੋਰਨਾਂ ਖਿਡਾਰੀਆਂ ਨੂੰ ਨੈਸ਼ਨਲ ਲੈਵਲ ਤੇ ਮੈਡਲ ਲੈਂਦਿਆਂ ਦੇਖਣਾ ਹੈ। ਓਹਨਾਂ ਦੀ ਧਰਮਪਤਨੀ ਸ਼੍ਰੀਮਤੀ ਮਨਮੀਤ ਕੌਰ ਵੀ ਓਹਨਾਂ ਦਾ ਪੂਰਾ ਸਾਥ ਦੇ ਰਹੇ ਹਨ। ਵੀਰ ਗੁਰਪ੍ਰੀਤ ਸਿੰਘ ਜੀ ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਚੰਗੇ ਖਿਡਾਰੀ ਬਣਨ ਦੇ ਨਾਲ਼ ਚੰਗਾ ਨਾਗਰਿਕ ਬਣਨ ਅਤੇ ਸੇਵਾ ਭਾਵ ਨਾਲ਼ ਜ਼ਿੰਦਗੀ ਜਿਊਣ ਦਾ ਸਬਕ ਸਿਖਾਇਆ। ਓਹਨਾਂ ਆਪਣੀ ਸੇਵਾ ਸੰਸਥਾ ਮਨੁੱਖਤਾ ਦੀ ਸੇਵਾ ਸ਼ੁਰੂ ਕਰਨ ਦਾ ਮਕਸਦ ਵੀ ਦੱਸਦਿਆਂ ਬੱਚਿਆਂ ਨੂੰ ਆਪਣੇ ਆਲੇ-ਦੁਆਲੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨ ਲਈ ਕਿਹਾ। ਸਮਾਗਮ ਵਿੱਚ ਉੱਘੇ ਕਲਾਕਾਰ ਤਰਸੇਮ ਅਰਮਾਨ ਜੀ ਨੇ ਪੰਜਾਬ ਦੇ ਪਿਆਰ ਵਾਲ਼ਾ ਆਪਣਾ ਇੱਕ ਗੀਤ ਵੀ ਪੇਸ਼ ਕੀਤਾ। ਮਨਜੀਤ ਸਿੰਘ ਡੀ.ਪੀ.ਈ. ਵਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਤੋਂ ਬਾਅਦ ਛੋਟੇ ਖਿਡਾਰੀਆਂ ਦਾ ਇੱਕ ਸ਼ੋਅ ਮੈਚ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਅਕੈਡਮੀ ਵਿੱਚ ਖੇਡਦੇ ਬੱਚਿਆਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਅਮਿਤ ਸ਼ਰਮਾ, ਸੁਨੀਲ ਕੰਬੋਜ, ਸ਼ਮਸ਼ੇਰ ਸਿੰਘ, ਮਨੀਸ਼ ਕੁਮਾਰ, ਤਲਵਿੰਦਰ ਸਿੰਘ, ਨੇਹਾ ਪੁਰੀ, ਹਰਮਨਪ੍ਰੀਤ ਸਿੰਘ, ਅਜਮੇਰ ਸਿੰਘ, ਗੁਰਬਿੰਦਰ ਕੌਰ, ਸੁਰੁਚੀ ਸ਼ਰਮਾ, ਯੁਵਰਾਜ ਨਾਰੰਗ, ਵਿਕਰਮਪਾਲ ਸਿੰਘ, ਜਸਕਰਮ ਸਿੰਘ ਵਿਰਕ ਅਤੇ ਹੋਰ ਮੌਜੂਦ ਸਨ।